ਵਿਦਿਆਰਥਣਾਂ ਨੂੰ ਵਾਤਾਵਰਣ ਸਬੰਧੀ ਕੀਤਾ ਜਾਗਰੂਕ
ਵਿਦਿਆਰਥਣਾਂ ਨੂੰ ਵਾਤਾਵਰਨ ਸਬੰਧੀ ਕੀਤਾ ਜਾਗਰੂਕ
Publish Date: Wed, 04 Feb 2026 04:07 PM (IST)
Updated Date: Wed, 04 Feb 2026 04:11 PM (IST)
- ਪਲਾਸਟਿਕ ਦੀ ਵਰਤੋਂ ਤੇ ਨੁਕਸਾਨ ਸਬੰਧੀ ਦਿੱਤੀ ਜਾਣਕਾਰੀ
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ
ਭਵਾਨੀਗੜ੍ਹ : ਸਥਾਨਕ ਪੀਐੱਮ ਸ਼੍ਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅੰਦਰ ਪੰਜਾਬ ਰਾਜ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲ ਅਤੇ ਜਲਵਾਯੂ ਮੰਤਰਾਲੇ ਦੇ ਸਹਿਯੋਗ ਨਾਲ ਸਕੂਲ ਇੰਚਾਰਜ ਸਤਿੰਦਰ ਪਾਲ ਸਿੰਘ ਦੀ ਯੋਗ ਅਗਵਾਈ ਸਦਕਾ ਵਿਦਿਆਰਥਣਾਂ ਨੂੰ ਵਾਤਾਵਰਣ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਇਸ ਦੇ ਸੰਬੰਧ ਵਿੱਚ ਵੱਖ-ਵੱਖ ਸਰਗਰਮੀਆਂ ਵੀ ਕਰਵਾਈਆਂ ਗਈਆਂ। ਇਸ ਮੌਕੇ ਬਾਇਓਲੋਜੀ ਵਿਸ਼ੇ ਦੇ ਲੈਕਚਰਾਰ ਨਵਕਿਰਨ, ਕੈਮਿਸਟਰੀ ਦੇ ਲੈਕਚਰਾਰ ਕਾਮਨੀ ਦੇਵੀ ਵੱਲੋਂ ਬੱਚਿਆਂ ਨੂੰ ਪਲਾਸਟਿਕ ਵਰਤੋਂ ਦੇ ਨੁਕਸਾਨ ਅਤੇ ਕੂੜੇ ਕਰਕਟ ਦੇ ਨਿਪਟਾਰੇ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸਕੂਲ ਪਹੁੰਚੇ ਭਵਾਨੀਗੜ੍ਹ ਨਿਵਾਸੀ ਮਨਪ੍ਰੀਤ ਕੌਰ ਵੱਲੋਂ ਬੱਚਿਆਂ ਨੂੰ ਕਾਗਜ਼ ਅਤੇ ਗੱਤੇ ਤੋਂ ਵੱਖ-ਵੱਖ ਵਸਤੂਆਂ ਤਿਆਰ ਕਰਨੀਆਂ ਸਿਖਾਈਆਂ ਗਈਆਂ। ਸਕੂਲ ਮੈਨੇਜਮੈਂਟ ਵੱਲੋਂ ਬੱਚਿਆਂ ਦੀ ਹੌਸਲਾ ਅਫਜਾਈ ਲਈ ਸਰਗਰਮੀਆਂ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਈਕੋ ਕਲੱਬ ਅਧੀਨ ਫਿਜੀਕਲ ਐਜੂਕੇਸ਼ਨ ਦੇ ਲੈਕਚਰਾਰ ਦਵਿੰਦਰ ਸਿੰਘ, ਅਮਰਵੀਰ ਕੌਰ ਅਤੇ ਕੈਂਪਸ ਮੈਨੇਜਰ ਸਿਕੰਦਰ ਸਿੰਘ ਦੀ ਸਹਾਇਤਾ ਨਾਲ ਬੱਚਿਆਂ ਨੇ ਵੱਖ-ਵੱਖ ਫਲਾਂ ਅਤੇ ਫੁੱਲਾਂ ਦੇ ਬੂਟੇ ਲਗਾਏ। ਵਿਦਿਆਰਥਣਾਂ ਨੂੰ ਬੂਟਿਆਂ ਦੇ ਮਹੱਤਵ ਅਤੇ ਸਾਂਭ-ਸੰਭਾਲ ਸਬੰਧੀ ਜਾਗਰੂਕ ਕੀਤਾ ਗਿਆ।