ਕਲਸ਼ ਯਾਤਰਾ ਨਾਲ ਹੋਇਆ ਸ਼੍ਰੀਮਦ ਭਾਗਵਤ ਕਥਾ ਦਾ ਸ਼ੁੱਭਆਰੰਭ
ਸੰਗਰੂਰ ’ਚ ਕਲਸ਼ ਯਾਤਰਾ ਨਾਲ ਹੋਇਆ ਸ਼੍ਰੀਮਦ ਭਾਗਵਤ ਕਥਾ ਦਾ ਸ਼ੁਭਾਰੰਭ
Publish Date: Wed, 03 Dec 2025 06:28 PM (IST)
Updated Date: Wed, 03 Dec 2025 06:29 PM (IST)
ਸੰਗਰੂਰ : ਦਿਵਿਆ ਜੋਤੀ ਜਾਗ੍ਰਤੀ ਸੰਸਥਾਨ ਵੱਲੋਂ ਸ਼੍ਰੀਮਦ ਭਾਗਵਤ ਕਥਾ ਦੀ ਸ਼ੁਰੂਆਤ ਸ਼ਹਿਰ ਵਿਚ ਵਿਸ਼ਾਲ ਕਲਸ਼ ਯਾਤਰਾ ਨਾਲ ਕੀਤੀ ਗਈ। ਸੰਸਥਾਨ ਦੇ ਪ੍ਰਵਕਤਾ ਸਵਾਮੀ ਉਮੇਸ਼ ਨੰਦ ਨੇ ਦੱਸਿਆ ਕਿ ਯਾਤਰਾ ਦਾ ਸ਼ੁੱਭਆਰੰਭ ਕਥਾ ਦੇ ਕਥਾ ਦੇ ਜਜਮਾਨਾਂ ਵੱਲੋਂ ਪੂਜਨ ਕਰਵਾ ਕੇ ਕੀਤਾ ਗਿਆ। ਪੰਕਜ ਗੁਪਤਾ, ਡਾ. ਸਰਜੀਵਨ ਜਿੰਦਲ, ਪ੍ਰੇਮ ਗਰਗ, ਸੰਜੀਵ ਕੁਮਾਰ, ਸੰਜੀਵ ਪੰਕਜ ਬਾਬਾ, ਡਾ. ਹੈਪੀ, ਮਹਿੰਦਰ ਬਾਬਾ, ਪੰਕਜ ਲੌਗੋਵਾਲੀਆ, ਬਿੱਟੂ, ਅਨਿਲ ਕੁਮਾਰ ਗਰਗ, ਬਦਰੀ ਜਿੰਦਲ, ਅਨਿਲ ਗੋਇਲ ਲੱਡੂ, ਉਮੇਸ਼ਾਨੰਦ ਜੀ, ਸਾਧਵੀ ਈਸ਼ਵਰਿਤਾ ਭਾਰਤੀ, ਸਾਧਵੀ ਨੀਤੀ ਵਿਦਾ ਭਾਰਤੀ, ਅਨਾਮਿਕ ਗਰਗ ਨੇ ਧਾਰਮਿਕ ਪੂਜਨ ਕਰਕੇ ਨਾਰੀਅਲ ਭੰਨ ਕੇ ਯਾਤਰਾ ਦਾ ਸ਼ੁੱਭਆਰੰਭ ਕੀਤਾ।
ਇਸ ਕਲਸ਼ ਯਾਤਰਾ ਵਿੱਚ ਵੱਡੀ ਗਿਣਤੀ ਮਹਿਲਾ ਭਗਤਾਂ ਨੇ ਸਿਰ ਤੇ ਕਲਸ਼ ਧਾਰਨ ਕਰਕੇ ਵੱਡੇ ਉਤਸ਼ਾਹ ਤੇ ਸ਼ਰਧਾ ਨਾਲ ਸ਼ਹਿਰ ਦਾ ਚੱਕਰ ਲਾਇਆ। ਯਾਤਰਾ ਦਾ ਆਰੰਭ ਅਨਾਜ ਮੰਡੀ ਸੰਗਰੂਰ ਤੋਂ ਹੋਇਆ ਅਤੇ ਇਹ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਹੁੰਦੀ ਹੋਈ ਮੁੜ ਕਥਾ ਸਥਾਨ ਤੇ ਸੰਪੰਨ ਹੋਈ। ਸਾਰਾ ਮਾਹੌਲ ‘ਹਰੇ ਕ੍ਰਿਸ਼ਨ ਹਰੇ ਰਾਮ’ ਅਤੇ ‘ਜੈ ਸ਼੍ਰੀ ਕ੍ਰਿਸ਼ਨ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਯਾਤਰਾ ਵਿੱਚ ਸਜੇ ਹੋਏ ਵਾਹਨ, ਭਜਨ-ਕੀਰਤਨ ਅਤੇ ਝਾਕੀਆਂ ਨੇ ਭਗਤਾਂ ਦੇ ਮਨ ਮੋਹ ਲਏ। ਸਥਾਨਕ ਵਾਸੀਆਂ ਨੇ ਵੀ ਫੁੱਲ ਵਰਖਾ ਕਰ ਕੇ ਯਾਤਰਾ ਦਾ ਸਵਾਗਤ ਕੀਤਾ। ਇਹ ਕਲਸ਼ ਯਾਤਰਾ ਆਉਣ ਵਾਲੀ ਕਥਾ ਦਾ ਸ਼ੁਭ ਪ੍ਰਤੀਕ ਬਣੀ। ਜ਼ਿਕਰਯੋਗ ਹੈ ਕਿ ਸ਼੍ਰੀਮਦ ਭਾਗਵਤ ਕਥਾ 5 ਦਸੰਬਰ ਤੋਂ 11 ਦਸੰਬਰ ਤਕ ਰੋਜ਼ਾਨਾ ਸ਼ਾਮ 6 ਵਜੇ ਤੋਂ 9 ਵਜੇ ਤਕ, ਅਨਾਜ ਮੰਡੀ ਸੰਗਰੂਰ ਵਿੱਚ ਕੀਤਾ ਜਾਵੇਗਾ। ਕਥਾ ਵਿਆਸ ਦੇ ਰੂਪ ਵਿੱਚ ਗੁਰੂਦੇਵ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਸੁਸ਼੍ਰੀ ਵੈਸ਼ਨਵੀ ਭਾਰਤੀ ਜੀ, ਸੰਤ ਮੰਡਲੀ ਦੇ ਨਾਲ ਵਿਰਾਜਮਾਨ ਹੋਣਗੇ, ਜੋ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਅਦਭੁਤ ਚਰਿਤਰ, ਉਪਦੇਸ਼ਾਂ ਅਤੇ ਗੀਤਾ ਦੇ ਦਿਵ੍ਯ ਗਿਆਨ ਨੂੰ ਭਾਵਪੂਰਣ ਢੰਗ ਨਾਲ ਪੇਸ਼ ਕਰਨਗੇ। ਸ਼ਰਧਾਲੂਆਂ ਦੀ ਸਹੂਲਤ ਲਈ ਪੰਡਾਲ, ਲਾਈਟ, ਸਾਊਂਡ, ਪਾਣੀ, ਪਾਰਕਿੰਗ ਅਤੇ ਜੋੜਾ ਘਰ ਦੀ ਉਤਮ ਵਿਵਸਥਾ ਕੀਤੀ ਗਈ ਹੈ। ਇਹ ਕਥਾ ਨਾ ਸਿਰਫ ਭਗਤੀ ਰਸ ਦਾ ਅਨੁਭਵ ਕਰਾਵੇਗੀ, ਸਗੋਂ ਜੀਵਨ ਵਿੱਚ ਦਿਵ੍ਯਤਾ ਅਤੇ ਸੰਤੁਲਨ ਦਾ ਸੁਨੇਹਾ ਵੀ ਦੇਵੇਗੀ।