ਗਾਗੇਵਾਲੀਆਂ ਪਰਿਵਾਰ ਨੂੰ ਸਦਮਾ, ਸੇਵਾਮੁਕਤ ਸੁਪਰਡੈਂਟ ਪਰਮਜੀਤ ਸਿੰਘ ਦਾ ਦੇਹਾਂਤ
ਪਿੰਡ ਭੱਦਲਵੱਢ ਦੇ ਗਾਗੇਵਾਲੀਆਂ ਪਰਿਵਾਰ ਨੂੰ ਸਦਮਾ, ਸੇਵਾਮੁਕਤ ਸੁਪਰਡੈਂਟ ਪਰਮਜੀਤ ਸਿੰਘ ਦਾ ਦਿਹਾਂਤ
Publish Date: Thu, 18 Dec 2025 05:59 PM (IST)
Updated Date: Thu, 18 Dec 2025 06:00 PM (IST)

- ਵੱਖ-ਵੱਖ ਆਗੂਆਂ ਵੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ ਮਹਿਲ ਕਲਾਂ : ਸੇਵਾਮੁਕਤ ਪ੍ਰਿੰਸੀਪਲ ਅਮਰਜੀਤ ਸਿੰਘ ਤੇ ਸੇਵਾਮੁਕਤ ਜੇਈ ਸਰਬਜੀਤ ਸਿੰਘ ਗਾਗੇਵਾਲੀਆਂ ਪਰਿਵਾਰ ਭੱਦਲਵੱਢ ਨੂੰ ਉਸ ਸਮੇਂ ਗੰਭੀਰ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਭਰਾ ਸੇਵਾਮੁਕਤ ਸੁਪਰਡੈਂਟ ਪਰਮਜੀਤ ਸਿੰਘ ਪੁੱਤਰ ਮਰਹੂਮ ਗੁਰਬਚਨ ਸਿੰਘ ਗਾਗੇਵਾਲੀਆ (ਸੇਵਾਮੁਕਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ) ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਦੋ ਤਿੰਨ ਸਾਲ ਤੋਂ ਬਿਮਾਰ ਚਲੇ ਆ ਰਹੇ ਸਨ। ਪਰਿਵਾਰ ਵੱਲੋਂ ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਅਮਲਾ ਸਿੰਘ ਵਾਲਾ (ਭੱਦਲਵੱਢ) ਦੇ ਸ਼ਮਸ਼ਾਨਘਾਟ ’ਚ ਕੀਤਾ ਗਿਆ। ਜਿੱਥੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਸਾਕ ਸਬੰਧੀਆਂ ਵੱਲੋਂ ਸੁਪਰਡੈਂਟ ਪਰਮਜੀਤ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਉਨ੍ਹਾਂ ਦੀ ਮੌਤ ’ਤੇ ਹਲਕਾ ਵਿਧਾਇਕ ਤੇ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਪੰਡੋਰੀ, ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਹਲਕਾ ਬਰਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ, ਐਡਵੋਕੇਟ ਸਤਨਾਮ ਸਿੰਘ ਰਾਹੀ, ਕੁਲਵੰਤ ਸਿੰਘ ਕੀਤੂ, ਐੱਸਸੀ/ਬੀਸੀ ਟੀਚਰ ਯੂਨੀਅਨ ਦੇ ਆਗੂ, ਪੈਨਸਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਪ੍ਰਿੰਸੀਪਲ ਦਰਸਨ ਸਿੰਘ ਪੰਡੋਰੀ ਤੇ ਸਮੂਹ ਆਗੂ, ਸਾਬਕਾ ਸਰਪੰਚ ਦਰਸ਼ਨ ਸਿੰਘ ਅਮਲਾ ਸਿੰਘ ਵਾਲਾ, ਸਰਪੰਚ ਗੁਰਮੇਲ ਕੌਰ ਅਮਲਾ ਸਿੰਘ ਵਾਲਾ, ਸੰਮਤੀ ਮੈਂਬਰ ਹਰਮੇਲ ਸਿੰਘ, ਨੰਬਰਦਾਰ ਸੁਖਦੇਵ ਸਿੰਘ, ਸਰਬਜੀਤ ਸਿੰਘ ਰਾਣੂ, ਅਧਿਆਪਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਗਾਗੇਵਾਲੀਆਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਪ੍ਰਿੰਸੀਪਲ ਅਮਰਜੀਤ ਸਿੰਘ ਨੇ ਦੱਸਿਆ ਕਿ ਮਰਹੂਮ ਸੁਪਰਡੈਂਟ ਪਰਮਜੀਤ ਸਿੰਘ ਦੇ ਅੰਗੀਠਾ ਸੰਭਾਲਣ (ਫੁੱਲ ਚੁਗਣ) ਦੀ ਰਸਮ 19 ਦਸੰਬਰ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 26 ਦਸੰਬਰ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਅਮਲਾ ਸਿੰਘ ਵਾਲਾ ਭੱਦਲਵੱਢ ਜ਼ਿਲ੍ਹਾ ਬਰਨਾਲਾ ਵਿਖੇ 12 ਤੋਂ 1 ਵਜੇ ਤਕ ਹੋਵੇਗੀ।