Sangrur News : ਘਰਵਾਲੀ ਦਾ ਕਹੀ ਨਾਲ ਵੱਢ ਕੇ ਕਤਲ, ਮੁਲਜ਼ਮ ਨੇ ਦਿਨ-ਦਿਹਾੜੇ ਦਿੱਤਾ ਵਾਰਦਾਤ ਨੂੰ ਅੰਜਾਮ
ਪਿੰਡ ਉਭਿਆ ਦੇ ਹਰਦੀਪ ਸਿੰਘ ਨੇ ਆਪਣੀ ਪਤਨੀ ਬੇਅੰਤ ਕੌਰ ਦਾ ਦਿਨ ਦਿਹਾੜੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਪੁਲਿਸ ਔਰਤ ਦੀ ਲਾਸ਼ ਕਬਜ਼ੇ ਵਿੱਚ ਕਰਕੇ ਅਤੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਖੀ ਥਾਣਾ ਦਿੜ੍ਹਬਾ ਕਮਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿੰਡ ਉਭਿਆ ਵਿਖੇ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ।
Publish Date: Sat, 13 Dec 2025 05:55 PM (IST)
Updated Date: Sat, 13 Dec 2025 05:59 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ: ਸਾਡਾ ਸਮਾਜ ਇਥੋਂ ਤੱਕ ਗਰਕ ਗਿਆ ਹੈ ਕਿ ਰਿਸ਼ਤੇ ਵੀ ਇੱਕ ਦੂਜੇ ਦੇ ਦੁਸ਼ਮਣ ਹੋ ਗਏ ਹਨ। ਦਿੜ੍ਹਬਾ ਨੇੜੇ ਪਿੰਡ ਉਭਿਆ ਦੇ ਇੱਕ ਵਿਅਕਤੀ ਨੇ ਆਪਣੇ ਘਰ ਵਾਲੀ ਦਾ ਕਹੀ ਨਾਲ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ, ਪਿੰਡ ਉਭਿਆ ਦੇ ਹਰਦੀਪ ਸਿੰਘ ਨੇ ਆਪਣੀ ਪਤਨੀ ਬੇਅੰਤ ਕੌਰ ਦਾ ਦਿਨ ਦਿਹਾੜੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਪੁਲਿਸ ਔਰਤ ਦੀ ਲਾਸ਼ ਕਬਜ਼ੇ ਵਿੱਚ ਕਰਕੇ ਅਤੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਖੀ ਥਾਣਾ ਦਿੜ੍ਹਬਾ ਕਮਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿੰਡ ਉਭਿਆ ਵਿਖੇ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ।
ਪਤੀ ਹਰਦੀਪ ਸਿੰਘ ਦੇ ਖਿ਼ਲਾਫ਼ ਉਸ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਪਰਚਾ ਦਰਜ ਕੀਤਾ ਜਾ ਰਿਹਾ ਹੈ ਅਤੇ ਔਰਤ ਬੇਅੰਤ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪਰਚਾ ਦਰਜ ਕਰਕੇ ਪੁਲਿਸ ਜਾਂਚ ਵਿੱਚ ਜੁੱਟ ਗਈ ਹੈ ਉਸਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਜਾਂਚ ਤੋਂ ਬਾਅਦ ਕਤਲ ਦੇ ਕਾਰਨਾਂ ਦਾ ਖ਼ੁਲਾਸਾ ਹੋਵੇਗਾ ਅਤੇ ਕਾਤਲ ਹਰਦੀਪ ਸਿੰਘ ਗ੍ਰਿਫ਼ਤਾਰ ਕਰ ਲਿਆ ਗਿਆ ਹੈ।