ਰਿਸ਼ਤੇ ਹੋਏ ਤਾਰ-ਤਾਰ! ਪਿੰਡ ਸ਼ਾਦੀਹਰੀ 'ਚ ਦੋਹਰਾ ਕਤਲ, ਕਲੇਸ਼ ਨਿਪਟਾਉਣ ਆਏ ਸਹੁਰੇ ਤੇ ਸਾਲੇ ਨੂੰ ਜਵਾਈ ਨੇ ਉਤਾਰਿਆ ਮੌਤ ਦੇ ਘਾਟ
ਜਾਣਕਾਰੀ ਅਨੁਸਾਰ ਪਿੰਡ ਸ਼ਾਦੀਹਰੀ ਦੇ ਗੁਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਨੇ ਆਪਣੇ ਸਹੁਰਾ ਲਖਬੀਰ ਸਿੰਘ ਅਤੇ ਸਾਲਾ ਜਗਸੀਰ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਦਾ ਵਿਆਹ ਵੀਰਪਾਲ ਕੌਰ ਪੁੱਤਰੀ ਲਖਬੀਰ ਸਿੰਘ ਵਾਸੀ ਰਸੌਲੀ ਜ਼ਿਲ੍ਹਾ ਪਟਿਆਲਾ ਨਾਲ ਹੋਇਆ ਸੀ। ਦੋਵਾਂ ਦਾ ਹਮੇਸ਼ਾ ਆਪਸ ਵਿੱਚ ਝਗੜਾ ਰਹਿੰਦਾ ਸੀ।
Publish Date: Thu, 30 Apr 2026 09:51 AM (IST)
Updated Date: Thu, 30 Apr 2026 09:53 AM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ: ਦਿੜ੍ਹਬਾ ਨੇੜੇ ਪੈਂਦੇ ਪਿੰਡ ਸ਼ਾਦੀਹਰੀ ਵਿਖੇ ਦੋਹਰੇ ਕਤਲ ਦੀ ਘਟਨਾ ਵਾਪਰੀ ਹੈ ਇਸ ਨਾਲ ਇਲਾਕੇ ਦੇ ਅੰਦਰ ਸੋਗ ਅਤੇ ਸਹਿਮ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪਿੰਡ ਸ਼ਾਦੀਹਰੀ ਦੇ ਗੁਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਨੇ ਆਪਣੇ ਸਹੁਰਾ ਲਖਬੀਰ ਸਿੰਘ ਅਤੇ ਸਾਲਾ ਜਗਸੀਰ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਦਾ ਵਿਆਹ ਵੀਰਪਾਲ ਕੌਰ ਪੁੱਤਰੀ ਲਖਬੀਰ ਸਿੰਘ ਵਾਸੀ ਰਸੌਲੀ ਜ਼ਿਲ੍ਹਾ ਪਟਿਆਲਾ ਨਾਲ ਹੋਇਆ ਸੀ। ਦੋਵਾਂ ਦਾ ਹਮੇਸ਼ਾ ਆਪਸ ਵਿੱਚ ਝਗੜਾ ਰਹਿੰਦਾ ਸੀ। ਬੀਤੀ ਰਾਤ ਉਸ ਦਾ ਸਹੁਰਾ ਲਖਬੀਰ ਸਿੰਘ ਅਤੇ ਉਸ ਦਾ ਸਾਲਾ ਜਗਸੀਰ ਸਿੰਘ ਝਗੜੇ ਨੂੰ ਨਿਪਟਾਉਣ ਲਈ ਉਸਦੇ ਪਿੰਡ ਸ਼ਾਦੀਹਰੀ ਪਹੁੰਚੇ। ਪਰ ਝਗੜਾ ਕਲੇਸ਼ ਹੋਰ ਵੱਧ ਗਿਆ ਜਿਸ ਕਾਰਨ ਗੁਰਵਿੰਦਰ ਸਿੰਘ ਨੇ ਆਪਣੇ ਸਹੁਰਾ ਲਖਬੀਰ ਸਿੰਘ ਅਤੇ ਸਾਲਾ ਜਗਸੀਰ ਸਿੰਘ 'ਤੇ ਗੋਲੀ ਚਲਾ ਦਿੱਤੀ। ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਪੁਲਿਸ ਥਾਣਾ ਦਿੜ੍ਹਬਾ ਦੇ ਅਧੀਨ ਆਉਂਦੀ ਚੌਂਕੀ ਕੌਹਰੀਆਂ ਦੇ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ।