ਰਾਜ ਸਭਾ ਮੈਂਬਰ ਤੇ ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਰਾਜਿੰਦਰ ਗੁਪਤਾ ਗਏ ਅਮਰੀਕਾ, ਹੋਵੇਗੀ ਤੀਜੀ ਵੱਡੀ ਦਿਲ ਦੀ ਸਰਜਰੀ
ਪੂਰੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਨਵੀਂ ਕਾਰਡਿਐਕ ਪ੍ਰੋਸੀਜਰ ਕਰਨ ਦੀ ਸਲਾਹ ਦਿੱਤੀ ਹੈ, ਜੋ ਸੰਭਾਵਤ ਤੌਰ 'ਤੇ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਕੀਤੀ ਜਾਵੇਗੀ।
Publish Date: Mon, 30 Mar 2026 08:51 AM (IST)
Updated Date: Mon, 30 Mar 2026 08:54 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ: ਰਾਜਿੰਦਰ ਗੁਪਤਾ, ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਤੇ ਰਾਜ ਸਭਾ ਦੇ ਮੈਂਬਰ, ਇਸ ਵੇਲੇ ਅਮਰੀਕਾ 'ਚ ਹਨ ਤੇ ਆਉਣ ਵਾਲੇ ਦਿਨਾਂ 'ਚ ਉਨ੍ਹਾਂ ਦੀ ਤੀਜੀ ਵੱਡੀ ਦਿਲ ਦੀ ਸਰਜਰੀ ਹੋਣ ਦੀ ਸੰਭਾਵਨਾ ਹੈ। ਪਰਿਵਾਰਕ ਸੂਤਰਾਂ ਅਨੁਸਾਰ ਗੁਪਤਾ ਰੁਟੀਨ ਮੈਡੀਕਲ ਚੈੱਕਅਪ ਲਈ ਵਿਸ਼ਵ ਪ੍ਰਸਿੱਧ ਕਲੀਵਲੈਂਡ ਕਲੀਨਿਕ ਗਏ ਸਨ। ਪੂਰੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਨਵੀਂ ਕਾਰਡਿਐਕ ਪ੍ਰੋਸੀਜਰ ਕਰਨ ਦੀ ਸਲਾਹ ਦਿੱਤੀ ਹੈ, ਜੋ ਸੰਭਾਵਤ ਤੌਰ 'ਤੇ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਕੀਤੀ ਜਾਵੇਗੀ। ਉਨ੍ਹਾਂ ਦੇ ਲਗਪਗ ਤਿੰਨ ਹਫ਼ਤਿਆਂ ਤੱਕ ਅਮਰੀਕਾ ’ਚ ਰਹਿਣ ਦੀ ਸੰਭਾਵਨਾ ਹੈ, ਜਿੱਥੇ ਉਹ ਸਰਜਰੀ ਤੇ ਉਸ ਤੋਂ ਬਾਅਦ ਸਿਹਤਯਾਬੀ ਲਈ ਰਹਿਣਗੇ। ਉਨ੍ਹਾਂ ਦੇ ਪਰਿਵਾਰਕ ਮੈਂਬਰ, ਜਿਨ੍ਹਾਂ ’ਚ ਉਨ੍ਹਾਂ ਦੀ ਪਤਨੀ, ਪੁੱਤਰ ਤੇ ਧੀ ਸ਼ਾਮਲ ਹਨ, ਇਸ ਸਮੇਂ ਅਮਰੀਕਾ ’ਚ ਉਨ੍ਹਾਂ ਦੇ ਨਾਲ ਹਨ। ਇਹ ਵੀ ਜਾਣਕਾਰੀ ਮਿਲੀ ਕਿ ਭਾਰਤ ਦੇ ਕੌਂਸੂਲੇਟ ਜਨਰਲ ਦਾ ਦਫ਼ਤਰ ਵੀ ਪਰਿਵਾਰ ਨਾਲ ਸੰਪਰਕ ’ਚ ਹੈ ਤੇ ਹਰ ਸੰਭਵ ਮਦਦ ਕਰ ਰਿਹਾ ਹੈ। ਇਹ ਗੁਪਤਾ ਦੀ ਤੀਜੀ ਵੱਡੀ ਦਿਲ ਦੀ ਸਰਜਰੀ ਹੋਵੇਗੀ। ਇਸ ਤੋਂ ਪਹਿਲਾਂ 2002 ਤੇ 2009 'ਚ ਵੀ ਉਨ੍ਹਾਂ ਦੀ ਸਰਜਰੀ ਹੋ ਚੁੱਕੀ ਹੈ।