ਗੁਪਤਾ ਵੱਲੋਂ ਕੇਂਦਰੀ ਮੰਤਰੀ ਗਡਕਰੀ ਨਾਲ ਮੁਲਾਕਾਤ
ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਵੱਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ
Publish Date: Wed, 03 Dec 2025 06:19 PM (IST)
Updated Date: Wed, 03 Dec 2025 06:20 PM (IST)
- ਪੰਜਾਬ ਦੇ ਸੜਕ ਮਾਮਲਿਆਂ ’ਤੇ ਹੋਈ ਵਿਸਥਾਰ ਨਾਲ ਚਰਚਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਰਾਜ ਸਭਾ ਸੰਸਦ ਮੈਂਬਰ ਰਜਿੰਦਰ ਗੁਪਤਾ ਨੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੰਜਾਬ ਨਾਲ ਸਬੰਧਿਤ ਕਈ ਮਹੱਤਵਪੂਰਨ ਸੜਕ ਪ੍ਰਾਜੈਕਟਾਂ ’ਤੇ ਲੰਮੀ ਚਰਚਾ ਹੋਈ। ਗਡਕਰੀ ਨੇ ਦੱਸਿਆ ਕਿ ਦਿੱਲੀ–ਕਟਰਾ ਐਕਸਪ੍ਰੈੱਸਵੇ ਪਹਿਲਾਂ ਹੀ ਪੰਜਾਬ ਦੇ ਖਨੌਰੀ ਨਾਲ ਜੁੜਿਆ ਹੋਇਆ ਹੈ। ਸੰਸਦ ਮੈਂਬਰ ਰਜਿੰਦਰ ਗੁਪਤਾ ਨੇ ਭਵਾਨੀਗੜ੍ਹ ਅਤੇ ਮਲੇਰਕੋਟਲਾ ਦੇ ਐਕਜ਼ਿਟ ਅਤੇ ਐਂਟਰੀ ਪੁਆਇੰਟਸ ਨੂੰ ਜੋੜਨ ’ਚ ਹੋ ਰਹੀ ਦੇਰੀ ਦਾ ਮੁੱਦਾ ਉਠਾਇਆ, ਜਦਕਿ ਇਨ੍ਹਾਂ ਨੂੰ ਸੰਘਰੂਰ ਤੇ ਮਲੇਰਕੋਟਲਾ ਜ਼ਿਲ੍ਹਿਆਂ ਨਾਲ ਜੋੜਨ ਵਾਲਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ। ਇਸ ’ਤੇ ਗਡਕਰੀ ਨੇ ਭਰੋਸਾ ਦਿਵਾਇਆ ਕਿ ਉਹ ਖ਼ੁਦ ਰਜਿੰਦਰ ਗੁਪਤਾ ਦੇ ਨਾਲ ਮਿਲ ਕੇ ਸਾਈਟ ਦਾ ਦੌਰਾ ਕਰਨਗੇ, ਤਾਂ ਜੋ ਮਲੇਰਕੋਟਲਾ ਨੂੰ ਮਾਰਚ 2026 ਦੇ ਅਖੀਰ ਤਕ ਪੂਰੀ ਤਰ੍ਹਾਂ ਜੁੜਿਆ ਅਤੇ ਕਾਰਗਰ ਬਣਾਇਆ ਜਾ ਸਕੇ। ਬਾਕੀ ਕੰਮ ਅਗਲੇ ਤਿੰਨ ਮਹੀਨਿਆਂ ’ਚ ਪੂਰਾ ਕਰ ਦਿੱਤਾ ਜਾਵੇਗਾ। ਇਹ ਸੜਕ ਨੈੱਟਵਰਕ ਇਸ ਇਲਾਕੇ ਦੇ ਲੱਖਾਂ ਲੋਕਾਂ ਨੂੰ ਬਹੁਤ ਸਹੂਲਤ ਦੇਵੇਗਾ ਅਤੇ ਯਾਤਰਾ ਸਮੇਂ ਤੇ ਖਰਚ ’ਚ ਵੱਡੀ ਘਟਾਊ ਲਿਆਏਗਾ।