ਬਿਜਲੀ ਸੋਧ ਬਿਲ-2025 ਖ਼ਿਲਾਫ਼ ਪੰਜਾਬ ਸਰਕਾਰ ਦੀ ਚੁੱਪ ਖ਼ਤਰਨਾਕ : ਸ਼ਿੰਦਰ ਧੌਲਾ
ਪਾਵਰਕਾਮ ਦੇ ਪੈਨਸ਼ਨਰਜ਼
Publish Date: Fri, 05 Dec 2025 05:14 PM (IST)
Updated Date: Sat, 06 Dec 2025 04:03 AM (IST)

ਪਾਵਰਕਾਮ ਦੇ ਪੈਨਸ਼ਨਰਜ਼ ਵੀ 8 ਦਸੰਬਰ ਦੇ ਬਿਜਲੀ ਸੋਧ ਬਿਲ-2025 ਦੀਆਂ ਕਾਪੀਆਂ ਸਾੜ੍ਹਨ ਦੇ ਪ੍ਰੋਗਰਾਮ ’ਚ ਸ਼ਾਮਲ ਹੋਣਗੇ -ਜੱਗਾ ਸਿੰਘ ਧਨੌਲਾ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪਾਵਰਕਾਮ ਕਾਮਿਆਂ ਦੀਆਂ ਸਮੂਹ ਜਥੇਬੰਦੀਆਂ ਨੇ ਇਕੱਠੇ ਹੋਕੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ 4 ਕਿਰਤ ਕੋਡਾਂ ਦੀਆਂ ਕਾਪੀਆਂ ਸਾੜਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ। ਬਿਜਲੀ ਬੋਰਡ ਦੇ ਮੁੱਖ ਦਫ਼ਤਰ ਧਨੌਲਾ ਰੋਡ ਵਿਖੇ ਜੱਗਾ ਸਿੰਘ ਪ੍ਰਧਾਨ ਸ਼ਹਿਰੀ ਮੰਡਲ ਬਰਨਾਲਾ ਦੀ ਅਗਵਾਈ ’ਚ ਹੋਈ ਮੀਟਿੰਗ ਨੂੰ ਬੁਲਾਰਿਆਂ ਵਜੋਂ ਸੂਬਾ ਆਗੂ ਸ਼ਿੰਦਰ ਧੌਲਾ,ਰੂਪ ਚੰਦ ਤਪਾ, ਮੋਹਣ ਸਿੰਘ ਛੰਨਾਂ, ਬਲਵੰਤ ਸਿੰਘ ਬਰਨਾਲਾ, ਗੌਰੀ ਸ਼ੰਕਰ, ਜਗਦੀਸ਼ ਸਿੰਘ ਨਾਈਵਾਲਾ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕੇਂਦਰੀ ਹਕੂਮਤ ਵੱਲੋਂ ਲਿਆਂਦੇ ਬਿਜਲੀ ਸੋਧ ਬਿਲ-2025 ਬਿੱਲ ਨਿਗਮੀਕਰਨ ਤੋਂ ਨਿੱਜੀਕਰਨ ਵੱਲ ਕੇਂਦਰ ਸਰਕਾਰ ਦੀ ਵੱਡੀ ਪੁਲਾਂਘ ਹੈ। ਇਹ ਸੋਧ ਬਿੱਲ ਲਾਗੂ ਹੋਣ ਨਾਲ ਪੰਜਾਬ ਦੇ ਬਿਜਲੀ ਕਾਮਿਆਂ ਸਮੇਤ 3 ਕਰੋੜ ਲੋਕ ਸਿੱਧੇ ਤੌਰ ਤੇ ਪ੍ਰਭਾਵਿਤ ਹੋਣਗੇ। ਵੰਡ ਦੇ ਖੇਤਰ ਵਿੱਚ ਨਿੱਜੀ ਕੰਪਨੀਆਂ ਦੇ ਆਉਣ ਨਾਲ ਮੁਕਾਬਲੇ ਬਾਜ਼ੀ ਦਾ ਦੌਰ ਸ਼ੁਰੂ ਹੋ ਜਾਵੇਗਾ। ਕਿਸਾਨਾਂ ਅਤੇ ਹੋਰ ਵਰਗਾਂ ਨੂੰ ਹਾਸਲ ਸਬਸਿਡੀਆਂ ਦਾ ਭੋਗ ਪਾਉਣ ਲਈ ਰਾਹ ਪੱਧਰਾ ਹੋ ਜਾਵੇਗਾ। ਇਸ ਮੌਕੇ ਬੂਟਾ ਸਿੰਘ ਛੰਨਾਂ, ਤਰਸੇਮ ਦਾਸ ਬਾਵਾ, ਜਗਮੀਤ ਸਿੰਘ ਧਨੇਰ, ਰਾਮਪਾਲ ਸਿੰਘ ਧਨੌਲਾ ਅਤੇ ਤੀਰਥ ਦਾਸ ਆਦਿ ਬੁਲਾਰਿਆਂ ਨੇ ਸਾਰੇ ਪੈਨਸ਼ਨਰਜ਼ ਸਾਥੀਆਂ ਨੂੰ ਬਰਨਾਲਾ, ਮਹਿਲਕਲਾਂ, ਭਦੌੜ, ਤਪਾ ਅਤੇ ਧਨੌਲਾ ਦਫ਼ਤਰਾਂ ’ਚ 8 ਦਸੰਬਰ 2025 ਨੂੰ ਰੈਲੀਆਂ ਕਰਕੇ ਬਿਜਲੀ ਸੋਧ ਬਿਲ-2025 ਦੀਆਂ ਕਾਪੀਆਂ ਸਾੜਣ ’ਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ। ਪਾਵਰਕਾਮ ’ਚ 15-15, ਸਾਲ ਤੋਂ ਕੰਮ ਕਰ ਰਹੇ ਠੇਕਾ ਅਧਾਰਿਤ ਸੀ ਐਚ ਬੀ ਕਾਮਿਆਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਮੰਗ ਕੀਤੀ ਕਿ ਠੇਕੇਦਾਰੀ ਸਿਸਟਮ ਖ਼ਤਮ ਕਰਕੇ ਇਨ੍ਹਾਂ ਕਾਮਿਆਂ ਨੂੰ ਪਾਵਰਕਾਮ ’ਚ ਹਜ਼ਾਰਾਂ ਦੀ ਤਾਦਾਦ ’ਚ ਖ਼ਾਲੀ ਪਈਆਂ ਟੈਕਨੀਕਲ ਕਾਮਿਆਂ ਦੀਆਂ ਅਸਾਮੀਆਂ ਵਿਰੁੱਧ ਤੈਨਾਤ ਕਰਨ ਦੀ ਮੰਗ ਕੀਤੀ ਗਈ।