ਸੇਂਟ ਬਚਨਪੁਰੀ ਸਕੂਲ ’ਚ ਫੀਨਿਕਸ 2025 ਸਾਲਾਨਾ ਸਮਾਗਮ ਸ਼ੁਰੂ
ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਫੀਨਿਕਸ 2025 ਸਲਾਨਾ ਸਮਾਗਮ ਦਾ ਹੋਇਆ ਅਗਾਜ਼
Publish Date: Fri, 05 Dec 2025 06:14 PM (IST)
Updated Date: Sat, 06 Dec 2025 04:06 AM (IST)

: ਐੱਸਪੀਡੀ ਅਸ਼ੋਕ ਕੁਮਾਰ ਨੇ ਸਮਾਗਮ ਦੌਰਾਨ ਬੱਚਿਆਂ ਦਾ ਕੀਤਾ ਸਨਮਾਨ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਸਾਲਾਨਾ ਸਮਾਗਮ ਦਾ ਫੀਨਿਕਸ 2025 ਸਿਰਲੇਖ ਹੇਠ ਬੜੇ ਜੋਸ਼ ਤੇ ਉਤਸ਼ਾਹ ਨਾਲ ਸ਼ੁਰੂ ਹੋਇਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਪ੍ਰਧਾਨ ਬਬਲੀ ਖੀਪਲ, ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਤੇ ਡਾਇਰੈਕਟਰ ਸਾਗਰਜੀਤ ਸਿੰਘ ਖੀਪਲ ਨੇ ਗਿਆਨ ਦੀ ਰੋਸ਼ਨੀ ਦੇ ਪ੍ਰਤੀਕ ਦੀਪ ਜਗਾ ਕੇ ਕੀਤੀ। ਸਾਲਾਨਾ ਸਮਾਗਮ ਦੇ ਪਹਿਲੇ ਦਿਨ ਪਹਿਲੀ ਜਮਾਤ ਤੋਂ ਚੌਥੀ ਤਕ ਦੇ ਬੱਚਿਆਂ ਨੇ ਆਪਣੀਆਂ ਰੰਗ-ਬਰੰਗੀਆਂ ਤੇ ਮਨਮੋਹਕ ਪ੍ਰਸਤੁਤੀਆਂ ਨਾਲ ਦਰਸ਼ਕਾ ਦਾ ਦਿਲ ਜਿੱਤ ਲਿਆ। ਪੋ੍ਰਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਪ੍ਰਮਾਤਮਾ ਦੀ ਉਸਤਤ ਕਰਕੇ ਕੀਤੀ। ਉਸਤੋਂ ਬਾਅਦ ਛੋਟੇ ਬੱਚਿਆਂ ਨੇ ਸਵਾਗਤੀ ਗੀਤ ਗਾ ਕੇ ਮਹਿਮਾਨਾਂ ਦਾ ਸਵਾਗਤ ਕੀਤਾ। ਅਗਲੀ ਆਈਟਮ ’ਚ ਬੱਚਿਆਂ ਨੇ ਜੋਕਰ ਬਣ ਕੇ ਪੇਸ਼ਕਾਰੀ ਕਰਦੇ ਹੋਏ ਜੋਕਰ ਗੀਤ ’ਤੇ ਪੇਸ਼ਕਾਰੀ ਪੇਸ਼ ਕੀਤੀ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਐੱਸਪੀਡੀ ਬਰਨਾਲਾ ਅਸ਼ੋਕ ਕੁਮਾਰ ਨੇ ਸ਼ਿਰਕਤ ਕੀਤੀ। ਇਸ ਮੌਕੇ ਵਾਤਾਵਰਨ ਦੀ ਰੱਖਿਆਂ ਸਬੰਧੀ ਦਰੱਖਤਾਂ ਨੂੰ ਬਚਾਉਣ ਗਾਣੇ ’ਤੇ ਕੋਰਿੳਗਰਾਫੀ ਪੇਸ਼ ਕੀਤੀ। ਇਸ ਤੋਂ ਬਾਅਦ ਛੋਟੇ ਬੱਚਿਆਂ ਦਾ ਵੱਖ-ਵੱਖ ਕਿਰਦਾਰਾਂ ਨੂੰ ਦਰਸਾਉਂਦਾ ਫੈਸ਼ਨ ਸ਼ੋ ਵੇਖਣ ਯੋਗ ਸੀ। ਮੁੱਖ ਮਹਿਮਾਨ ਵਜੋ ਪਹੁੰਚੇ ਅਸ਼ੋਕ ਕੁਮਾਰ (ਐੱਸ ਪੀ ਡੀ) ਇਨਵੈਸਟੀਗੇਸ਼ਨ ਬਰਨਾਲਾ, ਸਕੂਲ ਚੇਅਰਮੈਨ ਸਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ ਅਕਾਦਮਿਕ, ਖੇਡਾਂ ’ਤੇ ਵੱਖ-ਵੱਖ ਗਤੀਵਿਧੀਆਂ ’ਚ ਅੱਵਲ ਰਹੇ ਵਿਦਿਆਰਥੀਆਂ ਨੂੰ ਸਰਟੀਫਿਕੇਟ, ਟਰਾਫੀ ਦੇ ਕੇ ਸਨਮਾਨਿਤ ਕੀਤਾ। ਪ੍ਰੋਗਰਾਮ ’ਚ ਬੱਚਿਆਂ ਨੇ ਕੋਰਿਓਗਰਾਫੀ ਪੇਸ਼ ਕਰ ਕੇ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰਵਾ ਦਿੱਤਾ। ਬੱਚਿਆਂ ਨੇ ‘ਗੁੱਡ ਹੈਬਿਟ’ ਸਕਿੱਟ ਰਾਹੀ ਚੰਗੀਆਂ ਆਦਤਾਂ ਪਾਉਣ ਲਈ ਬੱਚਿਆਂ ਨੂੰ ਪ੍ਰੇਰਿਆ। ‘ਨੋ ਪਲਾਸਟਿਕ’ ਵੰਨਗੀ ’ਤੇ ਬੱਚਿਆਂ ਵਲੋਂ ਕੋਰਿਓਗਰਾਫੀ ਪੇਸ਼ ਕਰਕੇ ਸਮਾਜ ਨੂੰ ਪਲਾਸਟਿਕ ਦੀਆਂ ਬਣੀਆਂ ਵਸਤਾਂ ਦੀ ਵਰਤੋਂ ਨਾ ਕਰਨ ਦਾ ਸੁਨੇਹਾ ਦਿੱਤਾ। ਛੋਟੇ ਬੱਚਿਆਂ ਨੇ ਗੁਜਰਾਤੀ ਤੇ ਰਾਜਸਥਾਨੀ ਗੀਤਾਂ ’ਤੇ ਕਠਪੁਤਲੀਆਂ ਦੀ ਵੇਸ਼ਭੂਸਾ ’ਚ ਡਾਂਸ ਕਰਦੇ ਹੋਏ ਸਭ ਨੂੰ ਹੈਰਾਨ ਕਰ ਦਿੱਤਾ। ਸਮਾਗਮ ’ਚ ਪਹੁੰਚੇ ਮਹਿਮਾਨ ਬਲਜੀਤ ਸਿੰਘ ਢਿੱਲੋਂ ਵੱਲੋਂ ਵੱਖ-ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ ਦੇ ਅੰਤ ’ਚ ਛੋਟੇ ਬੱਚਿਆਂ ਨੇ ਭੰਗੜਾ ਪੇਸ਼ ਕਰਦਿਆਂ ਪੰਡਾਲ ਵਿਚਲੇ ਮਹਿਮਾਨਾਂ ਦੀ ਅੱਡੀ ਨੂੰ ਥਿਰਕਣ ਲਈ ਮਜ਼ਬੂਰ ਕਰ ਦਿੱਤਾ। ਪ੍ਰੋਗਰਾਮ ਦੀ ਸਮਾਪਤੀ ਕਰਦੇ ਹੋਏ ਛੋਟੀਆਂ ਬੱਚਿਆਂ ਦੁਆਰਾ ਪੰਜਾਬੀ ਪ੍ਰੰਪਰਤਾ ਪੇਸ਼ ਕਰਦੇ ਗਿੱਧੇ ਤੇ ਨ੍ਰਿਤ ਕਰਦਿਆਂ ਖੂਬ ਰੰਗ ਬੰਨ੍ਹਿਆ। ਸਕੂਲ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ ਆਏ ਮਹਿਮਾਨਾਂ ਦਾ ਪਹੁੰਚਣ ’ਤੇ ਧੰਨਵਾਦ ਕਰਦੇ ਹੋਏ ਅਸ਼ੋਕ ਕੁਮਾਰ(ਐੱਸਪੀਡੀ) ਤੇ ਬਲਜੀਤ ਸਿੰਘ ਢਿੱਲੋਂ (ਡੀਐੱਸਪੀ ਸਪੈਸ਼ਲ ਬ੍ਰਾਂਚ ਬਰਨਾਲਾ) ਦਾ ਸਨਮਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਹੁੰਚਣ ਨਾਲ ਸਮਾਗਮ ਨੂੰ ਚਾਰ ਚੰਨ੍ਹ ਲੱਗ ਗਏ ਹਨ। ਬਾਕਸ ਨਿਊਜ ਵਿੱਦਿਆ ਦਾਨੀ ਦਾ ਲਾਇਆ ਬੂਟਾ ਵਿੱਦਿਆ ਵੰਡ ਰਿਹਾ : ਐੱਸਪੀਡੀ ਮਰਹੂਮ ਵਿੱਦਿਆ ਦੇ ਦਾਨੀ ਜਥੇਦਾਰ ਅਜੀਤ ਸਿੰਘ ਪੱਖੋ ਵਲੋਂ ਲਗਾਇਆ ਗਿਆ ਬੂਟਾ ਅੱਜ ਸੈਂਕੜੇ ਬੱਚਿਆਂ ਨੂੰ ਵਿੱਦਿਆ ਵੰਡ ਰਿਹਾ ਹੈ। ਇਹ ਸ਼ਬਦ ਐੱਸਪੀਡੀ ਅਸ਼ੋਕ ਕੁਮਾਰ ਬਰਨਾਲਾ ਨੇ ਸਕੂਲ ਦੇ ਸਾਲਾਨਾ ਸਮਾਗਮ ਦੌਰਾਨ ਮੰਚ ਤੋਂ ਸਾਂਝੇ ਕਰਦਿਆਂ ਕਿਹਾ ਕਿ ਇਹ ਪੁਰਖਿਆਂ ਵਲੋਂ ਵਿਰਸੇ ’ਚ ਮਿਲੀ ਸੌਗਾਤ ਹੈ, ਜੋ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਵਿੱਦਿਆ ਦਾ ਚਾਨਣ ਮੁਨਾਰਾ ਬਣ ਕੇ ਵੰਡ ਰਹੇ ਹਨ। ਇਹ ਪੇਂਡੂ ਖੇਤਰ ’ਚ ਇੰਟਰਨੈਸ਼ਨਲ ਸਿੱਖਿਆ ਦੇਣਾ, ਬੱਚਿਆਂ ਦੀ ਸਿਹਤ ਦੇ ਮੱਦੇਨਜ਼ਰ ਉਨ੍ਹਾਂ ਨੂੰ ਤੰਦਰੁਸਤ ਸਰੀਰ ਸਿਰਜਣ ਲਈ ਬੱਚਿਆਂ ਨੂੰ ਪੁਰਾਣੀਆਂ ਖੇਡਾਂ ਨਾਲ ਜੋੜਦਿਆਂ ਮੋਬਾਈਲ ਨੂੰ ਤਕਨਾਲੌਜੀ ਤਕ ਹੀ ਸੀਮਤ ਰੱਖਣ ਲਈ ਪ੍ਰੇਰਣਾ ਅਜੋਕੇ ਸਮੇਂ ਦੀ ਵੱਡੀ ਦੇਣ ਹੈ।