ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਵਿਚਾਰੇ ਮਸਲੇ
ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਨੇ ਵਿਚਾਰੇ ਵੱਖ ਵੱਖ ਮਸਲੇ
Publish Date: Wed, 11 Feb 2026 05:23 PM (IST)
Updated Date: Wed, 11 Feb 2026 05:26 PM (IST)

ਤਪਾ ਮੰਡੀ : ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਇਕਾਈ ਤਪਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਚਾਨਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਵੱਡੀ ਗਿਣਤੀ ’ਚ ਪੈਨਸ਼ਨਰ ਸਾਥੀਆਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ’ਚ ਵੱਖ-ਵੱਖ ਪੈਨਸ਼ਨਰ ਸਾਥੀਆਂ ਮਾਸਟਰ ਪ੍ਰੇਮ ਨਾਥ, ਸਤਦੇਵ ਸ਼ਰਮਾ, ਭਜਨ ਸਿੰਘ, ਸੋਹਣ ਲਾਲ, ਸਿਕੰਦਰ ਸਿੰਘ ਪਾਵਰਕਮ, ਪਵਨ ਕੁਮਾਰ, ਮਾਸਟਰ ਸ਼ਿਵਜੀ ਰਾਮ ਅਤੇ ਰੂਪ ਚੰਦ ਪਾਵਰਕਮ ਨੇ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਜਥੇਬੰਦੀ ਦੀਆਂ ਸਰਗਰਮੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ 6 ਫਰਵਰੀ ਨੂੰ ਕਿਸਾਨਾਂ ਤੇ ਲਾਠੀ ਚਾਰਜ ਅਤੇ ਤਸ਼ੱਦਦ ਦੀ ਨਿਖੇਧੀ ਕੀਤੀ ਅਤੇ 8 ਫਰਵਰੀ ਨੂੰ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਤੇ ਲਾਠੀਚਾਰਜ ਕਰਨ ਦੀ ਵੀ ਨਿਖੇਧੀ ਕੀਤੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਪੈਂਡਿੰਗ ਮੰਗਾ ਪੂਰੀਆਂ ਨਾ ਕਰਨ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ। ਜਨਮ ਦਿਨ ਵਧਾਈ ਪ੍ਰੋਗਰਾਮ ਅਧੀਨ ਪਾਤਰ ਸਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਚਾਨਣ ਸਿੰਘ ਪ੍ਰਧਾਨ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਇਕਾਈ ਤਪਾ ਨੇ ਸਾਰੇ ਹਾਜ਼ਰ ਪੈਨਸ਼ਨਰ ਸਾਥੀਆਂ ਦਾ ਮੀਟਿੰਗ ’ਚ ਪਹੁੰਚਣ ’ਤੇ ਧੰਨਵਾਦ ਕੀਤਾ ਅਤੇ ਅੱਗੋਂ ਵੀ ਸਾਥੀਆਂ ਵੱਲੋਂ ਜਥੇਬੰਦੀ ਦੇ ਪ੍ਰੋਗਰਾਮਾਂ ’ਚ ਵੱਧ ਚੜ੍ਹ ਕੇ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੀਟਿੰਗ ’ਚ ਸਕੱਤਰ ਭਾਰਤ ਭੂਸ਼ਣ, ਅਛਰੂ ਰਾਮ, ਮਲਕੀਤ ਸਿੰਘ, ਹਮੀਰ ਸਿੰਘ, ਰੇਸ਼ਮ ਸਿੰਘ, ਸਿਰੀਪਾਲ, ਸੁਰਜੀਤ ਸਿੰਘ, ਅਜਮੇਰ ਸਿੰਘ, ਨਾਹਰ ਸਿੰਘ, ਪ੍ਰਕਾਸ਼ ਚੰਦ, ਨਰੈਣ ਦਾਸ, ਪਵਨ ਕੁਮਾਰ, ਜੋਰਾ ਸਿੰਘ, ਮੇਵਾ ਸਿੰਘ, ਕੇਵਲ ਕ੍ਰਿਸ਼ਨ, ਦੇਵਰਾਜ ਗਰਗ, ਪਰਸ਼ੋਤਮ ਦਾਸ, ਸਤਦੇਵ ਸ਼ਰਮਾ, ਸ਼ਾਂਤੀ ਦੇਵੀ, ਹਰਪਾਲ ਕੌਰ ਅਤੇ ਕੁਲਵੰਤ ਕੌਰ ਆਦਿ ਹਾਜ਼ਰ ਸਨ।