ਜਿਸ ’ਚ ਸਹਿਕਾਰੀ ਬੈਂਕ ਦੇ ਵੱਲੋਂ ਕਰਜ਼ਾ ਦੇਣ ਤੋਂ ਸਾਫ਼ ਇਨਕਾਰ ਕਰਨ ਤੇ ਕਿਸਾਨਾਂ ’ਚ ਬੇਚੈਨੀ ਪੈਦਾ ਹੋਈ ਹੈ। ਉਨ੍ਹਾਂ ਦੀ ਮਾਲੀ ਹਾਲਤ ਵਿਗੜ ਰਹੀ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ: ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ (ਬੁੱਟਰ) ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਪਵਿੱਤਰ ਸਿੰਘ ਲਾਲੀ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਸਹਿਕਾਰੀ ਬੈਂਕ ਦੇ ਵੱਲੋਂ ਕਰਜ਼ਾ ਦੇਣ ਤੋਂ ਸਾਫ਼ ਇਨਕਾਰ ਕਰਨ ਤੇ ਕਿਸਾਨਾਂ ’ਚ ਬੇਚੈਨੀ ਪੈਦਾ ਹੋਈ ਹੈ। ਉਨ੍ਹਾਂ ਦੀ ਮਾਲੀ ਹਾਲਤ ਵਿਗੜ ਰਹੀ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬੁੱਟਰ ਨੇ ਇਸ ਸਖ਼ਤ ਨੋਟਿਸ ਲੈਂਦਿਆਂ ਸਹਿਕਾਰਤਾ ਬੈਂਕਾਂ ਦੇ ਇਸ ਰਵੱਈਏ ਦੀ ਘੌਰ ਨਿੰਦਾ ਕਰਦੀ ਹੈ। ਮਸਲਾ ਨਾ ਹੱਲ ਹੋਣ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਦਾ ਰਾਹ ਅਪਣਾਇਆ ਜਾਵੇਗਾ। ਗੁਰਮੇਲ ਸਿੰਘ ਜਵੰਧਾ, ਮਨਜੀਤ ਰਾਜ, ਗੁਰਜੰਟ ਸਿੰਘ ਧੌਲਾ, ਕਰਨੈਲ ਸਿੰਘ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਰਾਜਿੰਦਰ ਕੁਮਾਰ, ਗੁਰਚਰਨ ਸਿੰਘ ਮਾਛੀਕੇ, ਗੁਰਦੀਪ ਸਿੰਘ, ਰਣਬੀਰ ਸਿੰਘ ਰਾਣਾ ਧਨੌਲਾ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਬਿਆਨਾਂ ਜਾਰੀ ਕਰਦੇ ਹੋਏ ਪੰਜਾਬ ਸਰਕਾਰ ਤਰੁੰਤ ਸਹਿਕਾਰਤਾ ਬੈਂਕਾਂ ਨੂੰ ਕਰਜ਼ਾ ਦੇਣ ਲਈ ਪਾਬੰਦ ਕਰੇ। ਲਗਾਤਾਰ ਕਿਸਾਨ ਪਹਿਲਾਂ ਹੀ ਕੁਦਰਤੀ ਆਫ਼ਤ ਦੇ ਸ਼ਿਕਾਰ ਹੋ ਰਹੇ ਹਨ। ਕੁਝ ਦਿਨ ਪਹਿਲਾਂ ਰਜਿਸਟਰਾਰ ਸਹਿਕਾਰਤਾ ਵਿਭਾਗ ਚੰਡੀਗੜ੍ਹ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਸਹਿਕਾਰੀ ਸੁਸਾਇਟੀਆਂ ਦੇ ਮੈਂਬਰਾਂ ਕਿਸਾਨਾਂ ਨੂੰ ਅਗਲੀ ਸਾਉਣੀ ਅਤੇ ਹਾੜ੍ਹੀ ਦੀ ਫ਼ਸਲ ਲਈ ਕਰਜ਼ਾ ਦੇਣ ਲਈ ਹੱਦ ਕਰਜ਼ਾ ਐਮ ਸੀ ਐਲ ਪਾਸ ਕਰਕੇ ਕੇਂਦਰੀ ਸਹਿਕਾਰੀ ਬੈਂਕਾਂ ਨੂੰ ਇਹ ਕਰਜ਼ਾ ਦੇਣ ਲਈ ਪੱਤਰ ਜਾਰੀ ਕੀਤਾ ਹੈ, ਜਿਸ ’ਚ ਸਾਉਣੀ ਦੀ ਫ਼ਸਲ, ਨਗਦ, ਜ਼ੀਰੀ ਪ੍ਰਤੀ ਏਕੜ 22200, ਖਾਦ ਅਤੇ ਕੀਟਨਾਸ਼ਕਾਂ ਦੇ ਲਈ 14800ਰੁਪੈ, ਖੇਤੀ ਬਾੜੀ ਦੇ ਸੰਦ ਕਿਰਾਏ ਲਈ, 2000 ਰੁਪਏ, ਕੁੱਲ 30000 ਰੁਪਏ ਹਾੜ੍ਹੀ ਦੀ ਫ਼ਸਲ ਕਣਕ ਲਈ। 18000 ਰੁਪਏ ਕੁੱਲ 30000 ਰੁਪਏ। ਖਾਦ ਕੀਟਨਾਸ਼ਕ ਦਵਾਈਆਂ ਲਈ, 12000 ਰੁਪਏ ਹੈ। ਕਿਸਾਨ ਆਪਣਾ ਪੁਰਾਣਾ ਕਰਜ਼ਾ ਵਾਪਸ ਕਰ ਚੁੱਕੇ ਹਨ ਅਤੇ ਹੋਰ ਕਰਜ਼ਾ ਲੈਣ ਲਈ ਕਿਸਾਨ ਕੇਂਦਰੀ ਸਹਿਕਾਰੀ ਬੈਂਕਾਂ ਦੇ ਚੱਕਰ ਲਾ ਰਹੇ ਹਨ ਬੈਂਕਾਂ ਨੇ ਕਰਜ਼ਾ ਦੇਣ ਤੋਂ ਬਿਲਕੁਲ ਕੋਰਾ ਜਵਾਬ ਦੇ ਦਿੱਤਾ ਹੈ। ਇੱਥੇ ਜ਼ਿਕਰਯੋਗ ਹੈ ਕਿ ਮਹਿਕਮਾ ਸਹਿਕਾਰਤਾ ਵਿਭਾਗ ਮੁੱਖ ਮੰਤਰੀ ਦੇ ਕੋਲ ਹੈ। 15 ਮਈ ਨੂੰ ਰਾਜਪਾਲ ਭਵਨ ਦੇ ਵੱਲ ਮਾਰਚ ਕਰਨ ਲਈ ਅਤੇ ਮੈਂਬਰਸ਼ਿਪ ਮੁਹਿੰਮ ਛਿਮਾਹੀ ਫੰਡ ਕੱਟਣ ਲਈ ਪਿੰਡ ਇਕਾਈ ਕਮੇਟੀਆਂ ਅਤੇ ਬਲਾਕ ਕਮੇਟੀਆਂ ਨੂੰ ਪਿੰਡ ਪੱਧਰ ਤੇ ਤਾਲਮੇਲ ਕਰਕੇ ਜੰਗੀ ਪੱਧਰ 'ਤੇ ਤਿਆਰੀ ਕਰਨ ਲਈ ਅਪੀਲ ਕੀਤੀ ਗਈ। ਇਸ ਮੌਕੇ ਜੀਵਨ ਸਿੰਘ ਭਦੌੜ ਬਲਾਕ ਪ੍ਰਧਾਨ ਸ਼ਹਿਣਾ, ਮਹਿੰਦਰ ਸਿੰਘ ਅਸਪਾਲ ਕਲਾਂ, ਹਰਜਿੰਦਰ ਸਿੰਘ ਜਿੰਦਾ, ਜਸਵੀਰ ਸਿੰਘ ਜੱਸਾ, ਕਰਮਜੀਤ ਸਿੰਘ, ਭੋਲਾ ਸਿੰਘ ਮੰਡੇਰ, ਰਾਮ ਸਿੰਘ, ਜਰਨੈਲ ਸਿੰਘ ਧੌਲਾ ਨੇ ਮੀਟਿੰਗ ’ਚ ਸ਼ਮੂਲੀਅਤ ਕੀਤੀ।