ਮਹੰਤ ਜਗਰਾਜ ਸਿੰਘ ਨੇ ਦੱਸਿਆ ਕਿ ਡੇਰੇ ’ਚ ਕਿਸੇ ਕਿਸਮ ਦੀ ਲੜਾਈ ਨਹੀਂ ਹੋਈ। ਥਾਣਾ ਭਦੌੜ ਦੇ ਮੁਖੀ ਹਰਸਿਮਰਨਜੀਤ ਸਿੰਘ ਨੇ ਦੋਨੋਂ ਪਾਰਟੀਆਂ ਨੂੰ ਥਾਣਾ ਭਦੌੜ ਬੁਲਾ ਕੇ ਗੱਲਬਾਤ ਕੀਤੀ ਸੀ ਜੋ ਡੇਰੇ ’ਚ ਲੱਗੇ ਕੈਮਰਿਆਂ ’ਚ ਮੌਜੂਦ ਹੈ, ਜਦੋਂ ਕੁਝ ਵਿਅਕਤੀਆਂ ਦੇ ਕਿਸੇ ਵਿਵਾਦ ’ਚ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਡੇਰਾ ਨਿਰਮਲ ਨੈਣੇਵਾਲ ਵਿਖੇ ਮਹੰਤ ਦਲੀਪ ਸਿੰਘ ਦਾ ਚੇਲਾ ਮਹੰਤ ਦਰਸ਼ਨ ਸਿੰਘ ਜੋ 1993 ਤੋਂ ਡੇਰੇ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾ ਰਿਹਾ ਹੈ ਪਰ ਡੇਰੇ ਦੇ ਪ੍ਰਬੰਧ ’ਚ ਵਿਘਨ ਪਾਉਣ ਲਈ ਕੁਝ ਅਣਪਛਾਤਿਆਂ ਵੱਲੋਂ 16 ਅਪ੍ਰੈਲ ਨੂੰ ਡੇਰੇ ਤੇ ਕਾਬਜ਼ ਹੋਣ ਲਈ ਡੇਰੇ 'ਤੇ ਹੱਲਾ ਬੋਲ ਦਿੱਤਾ ਸੀ। ਡੇਰੇ ’ਚ ਗ੍ਰਾਮ ਪੰਚਾਇਤ, ਪਿੰਡ ਵਾਸੀ ਅਤੇ ਥਾਣਾ ਭਦੌੜ ਦੇ ਮੁਖੀ ਹਰਸਿਮਰਨਜੀਤ ਪੁਲਿਸ ਪਾਰਟੀ ਸਮੇਤ ਪਹੁੰਚੇ ਸਥਿਤੀ 'ਤੇ ਕਾਬੂ ਪਾ ਲਿਆ।
ਮਹੰਤ ਦਰਸ਼ਨ ਸਿੰਘ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ 1993 ’ਚ ਮਹੰਤ ਦਲੀਪ ਸਿੰਘ, ਨਿਰਮਲ ਭੇਖ ਅਤੇ ਇਲਾਕੇ ਦੀ ਸਮੁੱਚੀ ਸੰਗਤ ਵੱਲੋਂ ਮੈਨੂੰ ਡੇਰਾ ਨੈਣੇਵਾਲ ਦੀ ਜ਼ਿੰਮੇਵਾਰੀ ਸੌਂਪੀ ਸੀ। ਉਨ੍ਹਾਂ ਕਿਹਾ ਕਿ ਮੈਂ 2005 ’ਚ ਜਗਤਾਰ ਸਿੰਘ ਨੂੰ ਆਪਣੇ ਸੇਵਾਦਾਰ ਵਜੋਂ ਰੱਖਿਆ ਸੀ ਪ੍ਰੰਤੂ ਉਸ ਦੀਆਂ ਪਿੰਡ ’ਚ ਗਲਤ ਆਡਿਉ ਵਾਇਰਲ ਹੋਣ ਤੇ ਦਸੰਬਰ 2024 ’ਚ ਉਹ ਰਾਤ ਨੂੰ ਡੇਰਾ ਛੱਡ ਕੇ ਭੱਜ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਸਾਰੇ ਹੀ ਪਿੰਡ ਵਾਸੀਆਂ ਦੇ ਅਤੇ ਮਹੰਤ ਦੇ ਸਲਾਹ-ਮਸ਼ਵਰੇ ਨਾਲ 27 ਫਰਵਰੀ 2025 ਨੂੰ ਪਿੰਡ ਨੈਣੇਵਾਲ ਦੇ ਸਰਪੰਚ ਗਗਨਦੀਪ ਸਿੰਘ ਤੇ ਹੋਰ ਨਗਰ ਨਿਵਾਸੀਆਂ ਦੀ ਮੌਜੂਦਗੀ ’ਚ ਜਗਤਾਰ ਸਿੰਘ ਨੂੰ ਬੇਦਖਲ ਕਰ ਦਿੱਤਾ ਤੇ ਡੇਰੇ ’ਚ ਮੁੱਖ ਸੇਵਾਦਾਰ ਦੇ ਤੌਰ ਤੇ 2025 ’ਚ ਮਹੰਤ ਜਗਰਾਜ ਸਿੰਘ ਨੂੰ ਲਗਾ ਦਿੱਤਾ ਹੈ।
ਮਹੰਤ ਦਰਸ਼ਨ ਸਿੰਘ ਨੇ ਦੱਸਿਆ ਕਿ ਹੁਣ ਗ੍ਰਾਮ ਪੰਚਾਇਤ ਨੈਣੇਵਾਲ, ਨਗਰ ਨਿਵਾਸੀ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਮਹੰਤ ਜਗਰਾਜ ਸਿੰਘ ਬਹੁਤ ਹੀ ਵਧੀਆ ਪ੍ਰਬੰਧ ਚਲਾ ਰਿਹਾ ਹੈ। ਪ੍ਰੈਸ ਕਾਨਫਰੰਸ ਦੌਰਾਨ ਚਮਕੌਰ ਸਿੰਘ ਨੈਣੇਵਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਹਾ ਕਿ ਡੇਰੇ 'ਚ ਮਾੜੇ ਅਨਸਰਾਂ ਨੂੰ ਕਾਬਜ਼ ਨਹੀਂ ਹੋਣ ਦੇਵਾਂਗੇ। ਉਨ੍ਹਾਂ ਆਖਿਆ ਕਿ ਜੇਕਰ ਡੇਰਾ ਨਿਰਮਲ ਨੈਣੇਵਾਲ ਵਿਖੇ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਮੋਜੂਦਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਹੋਵੇਗੀ। ਉਨ੍ਹਾਂ ਕਿਹਾ ਕਿ ਸਮੁੱਚੇ ਨਗਰ ਨਿਵਾਸੀ ਡੇਰੇ ਦੇ ਮਹੰਤ ਦਰਸ਼ਨ ਸਿੰਘ ਤੇ ਜਗਰਾਜ ਸਿੰਘ ਨਾਲ ਚਟਾਨ ਵਾਂਗ ਖੜ੍ਹੇ ਹਨ। ਸਰਪੰਚ ਗਗਨਦੀਪ ਸਿੰਘ ਨੇ ਕਿਹਾ ਕਿ ਗਲਤ ਅਨਸਰ ਡੇਰੇ ਦਾ ਮਾਹੌਲ ਖ਼ਰਾਬ ਕਰਨ ਦੀਆਂ ਚਾਲਾਂ ਚੱਲ ਰਹੇ ਹਨ, ਪ੍ਰਸ਼ਾਸਨ ਉਨ੍ਹਾਂ ਨੂੰ ਨੱਥ ਪਾਵੇ। ਮਹੰਤ ਜਗਰਾਜ ਸਿੰਘ ਨੇ ਦੱਸਿਆ ਕਿ ਡੇਰੇ ’ਚ ਕਿਸੇ ਕਿਸਮ ਦੀ ਲੜਾਈ ਨਹੀਂ ਹੋਈ। ਥਾਣਾ ਭਦੌੜ ਦੇ ਮੁਖੀ ਹਰਸਿਮਰਨਜੀਤ ਸਿੰਘ ਨੇ ਦੋਨੋਂ ਪਾਰਟੀਆਂ ਨੂੰ ਥਾਣਾ ਭਦੌੜ ਬੁਲਾ ਕੇ ਗੱਲਬਾਤ ਕੀਤੀ ਸੀ ਜੋ ਡੇਰੇ ’ਚ ਲੱਗੇ ਕੈਮਰਿਆਂ ’ਚ ਮੌਜੂਦ ਹੈ, ਜਦੋਂ ਕੁਝ ਵਿਅਕਤੀਆਂ ਦੇ ਕਿਸੇ ਵਿਵਾਦ ’ਚ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।