ਪਾਣੀ ਦੀ ਪਾਈਪ ਲੀਕ ਹੋਣ ਕਾਰਨ ਰਾਹਗੀਰ ਪਰੇਸ਼ਾਨ
ਪਾਣੀ ਦੀ ਪਾਈਪ ਲੀਕ ਹੋਣ ਕਾਰਣ ਰਾਹਗੀਰ ਹੋਏ ਪਰੇਸ਼ਾਨ
Publish Date: Sat, 17 Jan 2026 08:05 PM (IST)
Updated Date: Sun, 18 Jan 2026 04:19 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਜੰਡਾ ਵਾਲਾ ਰੋਡ ’ਤੇ ਸਵੇਰੇ ਹੀ ਪਾਣੀ ਦੀ ਪਾਈਪ ਲੀਕ ਹੋਣ ਕਾਰਨ ਚਾਰੇ ਪਾਸੇ ਪਾਣੀ ਫੈਲਣ ਕਾਰਣ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮੌਕੇ ’ਤੇ ਹਾਜ਼ਰ ਲੋਕਾਂ ਹਰਦੇਵ ਸਿੰਘ ਨਛੱਤਰ ਸਿੰਘ ਮਹਿੰਦਰ ਕੌਰ ਆਦਿ ਨੇ ਦੱਸਿਆ ਕਿ ਰਾਤ ਤੋਂ ਹੀ ਪਾਣੀ ਵਾਲੀ ਪਾਈਪ ਲੀਕ ਹੋ ਰਹੀ ਸੀ, ਦਿਨ ਚੜ੍ਹਦੇ ਹੀ ਇਸ ’ਚ ਵੱਡਾ ਪਾੜ ਪੈ ਗਿਆ। ਇਸ ਦੇ ਨਜਦੀਕ ਬਿਜਲੀ ਦਾ ਟਰਾਂਸਫਾਰਮਰ ਹੋਣ ਕਰ ਕੇ ਪਾਣੀ ਉਸਦੇ ਆਲੇ ਦੁਆਲੇ ਫੈਲ ਗਿਆ। ਇਸ ਤੋਂ ਇਲਾਵਾ ਨਾਲ ਲੱਗਦੀਆਂ ਦੁਕਾਨਾਂ ਤੇ ਗਾਂਧੀ ਆਰੀਆ ਹਾਈ ਸਕੂਲ ਦੇ ਗੇਟ ਦੇ ਸਾਹਮਣੇ ਕਾਫੀ ਪਰੇਸ਼ਾਨੀ ਆਈ। ਉਨ੍ਹਾਂ ਦੱਸਿਆ ਕਿ ਜਿਸ ਜਗ੍ਹਾ ਪਾਣੀ ਵਾਲੀ ਪਾਈਪ ਲੀਕ ਹੋਈ ਹੈ, ਉਸਦੇ ਨਜਦੀਕ ਗਾਂਧੀ ਆਰੀਆ ਹਾਈ ਸਕੂਲ ਹੈ, ਜਿਥੇ ਵੱਡੀ ਗਿਣਤੀ ’ਚ ਬੱਚੇ ਪੜ੍ਹਾਈ ਕਰਦੇ ਹਨ। ਉਨ੍ਹਾਂ ਕਿਹਾ ਕਿ ਸਕੂਲ ਦੇ ਨਜਦੀਕ ਬਿਜਲੀ ਦਾ ਟਰਾਂਸਫਾਰਮਰ ਹੋਣ ਕਰਕੇ ਕਰੰਟ ਆਉਣ ਦਾ ਖਤਰਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ।