ਹਥਿਆਰਾਂ ਦੀ ਨੋਕ ’ਤੇ ਨਕਦੀ ਖੋਹੀ, ਕੇਸ ਦਰਜ
ਹਥਿਆਰਾਂ ਦੀ ਨੋਕ 'ਤੇ 32 ਹਜ਼ਾਰ ਖੋਹੇ, ਕੇਸ ਦਰਜ
Publish Date: Wed, 17 Dec 2025 05:05 PM (IST)
Updated Date: Wed, 17 Dec 2025 05:06 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਜੇਲ੍ਹ ਵਾਲੇ ਫਲਾਈਓਵਰ ਨਜ਼ਦੀਕ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਇੱਕ ਮੋਟਰਸਾਈਕਲ ਸਵਾਰ ਤੋਂ 32 ਹਜ਼ਾਰ ਰੁਪਏ ਦੀ ਨਕਦੀ ਖੋਹਣ ’ਤੇ ਥਾਣਾ ਸਿਟੀ-1 ਵੱਲੋਂ ਮਾਮਲਾ ਦਰਜ ਕੀਤਾ। ਗਿਆ ਹੈ। ਜਾਣਕਾਰੀ ਦਿੰਦਿਆਂ ਹੌਲਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਮਨੋਜ ਕੁਮਾਰ ਪੁੱਤਰ ਰੂਪ ਚੰਦ ਈਸ਼ਵਰ ਕਾਲੋਨੀ ਬਰਨਾਲਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਬੀਤੇ ਦਿਨੀਂ ਉਹ ਉੱਗੋਕੇ ਪੈਟਰੋਲ ਪੰਪ ਤੋਂ ਬਰਨਾਲਾ ਵੱਲ ਆ ਰਿਹਾ ਸੀ ਤਾਂ ਜਦੋਂ ਉਹ ਜ਼ਿਲ੍ਹਾ ਜੇਲ੍ਹ ਵਾਲੇ ਫਲਾਈਓਵਰ ’ਤੇ ਪੁੱਜਾ ਤਾਂ ਉਸ ਨੂੰ ਕਿਸੇ ਦਾ ਫ਼ੋਨ ਆਇਆ ਫ਼ੋਨ ਸੁਣਨ ਲਈ ਉਹ ਫਲਾਈਓਵਰ ’ਤੇ ਖੜ੍ਹ ਕੇ ਗਿਆ ਤਾਂ ਪਿੰਡ ਚੀਮਾ ਵੱਲੋਂ ਆਏ ਦੋ ਅਣਪਛਾਤੇ ਮੋਟਰਸਾਈਕਲ ਸਵਾਰ, ਜਿਨ੍ਹਾਂ ਕੋਲ ਮਾਰੂ ਹਥਿਆਰ ਵੀ ਸਨ, ਜਿਨ੍ਹਾਂ ਨੇ ਹਥਿਆਰਾਂ ਦੀ ਨੋਕ ’ਤੇ ਉਸ ਦੀ ਜੇਬ ਵਿਚੋਂ 32 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ। ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।