ਟਰਾਈਡੈਂਟ ਦੇ 'ਵਰਦਾਨ' ਰੂਪੀ ਮੈਡੀਕਲ ਕੈਂਪ ਦਾ ਆਖ਼ਰੀ ਦੌਰ; ਗੁਪਤਾ ਪਰਿਵਾਰ ਨੂੰ ਮਿਲੀਆਂ ਦਿਲੋਂ ਦੁਆਵਾਂ!

- ਪਦਮਸ਼੍ਰੀ ਗੁਪਤਾ ਦਾ ਅਹਿਸਾਨ ਭੁਲਾਇਆ ਨਹੀਂ ਜਾ ਸਕਦਾ : ਮਰੀਜ਼
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਟਰਾਈਡੈਂਟ ਗਰੁੱਪ ਵੱਲੋਂ 29 ਅਕਤੂਬਰ ਤੋਂ ਸ਼ੁਰੂ ਕੀਤੇ ਗਏ ‘ਫਰੀ ਮੈਗਾ ਮੈਡੀਕਲ ਕੈਂਪ 2025’ ਦਾ ਛੇਵਾਂ ਅਤੇ ਆਖ਼ਰੀ ਪੜਾਅ ਸ਼ੁਰੂ ਹੋ ਗਿਆ ਹੈ। ਕੈਂਪ ਦੀ ਸਮਾਪਤੀ ਨੇੜੇ ਹੋਣ ਦੇ ਬਾਵਜੂਦ, ਇਲਾਜ ਕਰਵਾਉਣ ਲਈ ਪਹੁੰਚਣ ਵਾਲੇ ਲੋਕਾਂ ਦਾ ਜੋਸ਼ ਤੇ ਉਤਸ਼ਾਹ ਘਟਣ ਦੀ ਬਜਾਏ ਹੋਰ ਵੱਧ ਗਿਆ ਹੈ। ਅੱਜ ਕੈਂਪ ਦੇ ਆਖ਼ਰੀ ਦੌਰ ਦੇ ਪਹਿਲੇ ਦਿਨ ਵੱਡੀ ਗਿਣਤੀ ’ਚ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਸੀਐੱਮਸੀ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਤੋਂ ਆਪਣਾ ਚੈੱਕਅਪ ਕਰਵਾਇਆ। ਇੱਥੇ ਪੁੱਜੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਲੋਕਾਂ ਨੇ ਟਰਾਈਡੈਂਟ ਗਰੁੱਪ ਦੇ ਇਸ ਸਮਾਜ ਸੇਵੀ ਕਾਰਜ ਦੀ ਦਿਲੋਂ ਤਾਰੀਫ਼ ਕੀਤੀ ਅਤੇ ਗਰੁੱਪ ਦੇ ਸੰਸਥਾਪਕ, ਰਾਜ ਸਭਾ ਮੈਂਬਰ ਪਦਮਸ਼੍ਰੀ ਰਾਜਿੰਦਰ ਗੁਪਤਾ, ਸੀਐੱਸਆਰ ਹੈੱਡ ਮਧੂ ਗੁਪਤਾ ਅਤੇ ਸੀਐਕਸਓ ਅਭਿਸ਼ੇਕ ਗੁਪਤਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਟਰਾਈਡੈਂਟ ਗਰੁੱਪ ਇਸੇ ਤਰ੍ਹਾਂ ਸਮਾਜ ਸੇਵਾ ਦੇ ਖੇਤਰ ’ਚ ਲਗਾਤਾਰ ਯੋਗਦਾਨ ਪਾਉਂਦਾ ਰਹੇ। ਇਸ ਨੇਕ ਕਾਰਜ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਟਰਾਈਡੈਂਟ ਗਰੁੱਪ ਦੇ ਸਟਾਫ਼ ਮੈਂਬਰ ਜਿਵੇਂ ਕਿ ਕੈਂਪ ਇੰਚਾਰਜ ਪਵਨ ਸਿੰਗਲਾ, ਚਰਨਜੀਤ ਸਿੰਘ, ਜਗਰਾਜ ਪੰਡੋਰੀ, ਗੁਰਵਿੰਦਰ ਕੌਰ ਤੇ ਰੁਪਿੰਦਰ ਕੌਰ ਮਰੀਜ਼ਾਂ ਦੀ ਸਹਾਇਤਾ ਲਈ ਹਮੇਸ਼ਾ ਤਤਪਰ ਰਹੇ, ਤਾਂ ਜੋ ਕਿਸੇ ਨੂੰ ਵੀ ਕੋਈ ਮੁਸ਼ਕਲ ਪੇਸ਼ ਨਾ ਆਵੇ।
- ਬੇਲੋੜੀਆਂ ਪੇਨਕਿਲਰ ਦਿਲ ’ਤੇ ਪਾਉਂਦੀਆਂ ਨੇ ਗੰਭੀਰ ਪ੍ਰਭਾਵ : ਡਾ. ਸੰਜੇ ਕਸ਼ਯਪ
ਇਸ ਮੌਕੇ ਸੀਐੱਮਸੀ ਹਸਪਤਾਲ ਲੁਧਿਆਣਾ ਤੋਂ ਪੁੱਜੇ ਦਿਲ ਦੇ ਰੋਗਾਂ ਦੇ ਮਾਹਰ ਡਾ. ਸੰਜੇ ਕਸ਼ਯਪ ਨੇ ਕਿਹਾ ਕਿ ਦਿਲ ਦਾ ਦੌਰਾ (ਮਾਇਓਕਾਰਡੀਅਲ ਇਨਫਰਾਕਸ਼ਨ) ਇੱਕ ਗੰਭੀਰ ਸਿਹਤ ਸਮੱਸਿਆ ਹੈ, ਜਿਸ ਤੋਂ ਬਚਣਾ ਬਹੁਤ ਜ਼ਰੂਰੀ ਹੈ। ਸਰਦੀਆਂ ’ਚ ਹਾਰਟ ਅਟੈਕ ਦਾ ਖ਼ਤਰਾ ਵੱਧ ਜਾਂਦਾ ਹੈ। ਜਿਸ ਤੋਂ ਬਚਾਅ ਰੱਖਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਗੈਸ ਜਾਂ ਐੱਸੀਡੀਟੀ ਦੀ ਸਮੱਸਿਆ ਨੂੰ ਹਲਕੇ ’ਚ ਨਹੀਂ ਲੈਣਾ ਚਾਹੀਦਾ। ਛਾਤੀ ਦੇ ਵਿਚਕਾਰ ਜਾਂ ਖੱਬੇ ਪਾਸੇ ਤੇਜ਼ ਦਰਦ, ਜ਼ਿਆਦਾ ਸਾਹ ਫੁੱਲਣ, ਧੜਕਣ ਵਧਣ, ਜ਼ਿਆਦਾ ਘਬਰਾਹਟ ਹੋਣ, ਪਸੀਨਾ ਜ਼ਿਆਦਾ ਆਉਣ ਦੀ ਸਮੱਸਿਆ ਹੋਣ ’ਤੇ ਤੁਰੰਤ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਤੋਂ ਜਾਂਚ ਕਰਵਾਓ, ਇਹ ਹਾਰਟ ਅਟੈਕ ਦੇ ਲੱਛਣ ਹੋ ਸਕਦੇ ਹਨ। ਬੇਲੋੜੀਆਂ ਪੇਨ ਕਿਲਰ ਲੈਣਾ ਵੀ ਦਿਲ ’ਤੇ ਮਾੜਾ ਪ੍ਰਭਾਵ ਪਾਉਂਦੀਆਂ ਹਨ, ਇਸ ਤੋਂ ਬਿਨਾਂ ਵਜ੍ਹਾਂ ਪੇਨ ਕਿਲਰ ਨਹੀਂ ਖਾਣੀ ਚਾਹੀਦੀ। ਜ਼ਿਆਦਾ ਨਮਕ, ਸ਼ਰਾਬ, ਤੰਬਾਕੂਨੋਸ਼ੀ ਜਾਂ ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਬਚਣਾ ਚਾਹੀਦਾ ਹੈ ਤੇ ਸੰਤੁਲਿਤ ਖੁਰਾਕ ਦੀ ਵਰਤੋਂ ਤੇ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ।
- ਗੁਪਤਾ ਜੀ ਦਾ ਅਹਿਸਾਨ ਭੁਲਾਇਆ ਨਹੀਂ ਜਾ ਸਕਦਾ : ਲਾਭਪਾਤਰੀ
ਕੈਂਪ ’ਚ ਅੱਖਾਂ ਦੀ ਜਾਂਚ ਕਰਵਾਉਣ ਪੁੱਜੇ ਬਜ਼ੁਰਗਾਂ ਸ਼ਮਸ਼ੇਰ ਸਿੰਘ ਪੁੱਤਰ ਰਾਮ ਸਿੰਘ, ਸ਼ਮਸ਼ੇਰ ਸਿੰਘ ਪੁੱਤਰ ਗੁਰਨਾਮ ਸਿੰਘ ਅਤੇ ਜੀਤ ਸਿੰਘ ਨੇ ਕਿਹਾ ਕਿ ਟਰਾਈਡੈਂਟ ਗਰੁੱਪ ਵੱਲੋਂ ਲਾਇਆ ਗਿਆ ਇਹ ਕੈਂਪ ਉਨ੍ਹਾਂ ਲਈ ਵਰਦਾਨ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸੀਐੱਮਸੀ ਲੁਧਿਆਣਾ ਵਰਗੇ ਵੱਡੇ ਹਸਪਤਾਲਾਂ ਤਕ ਪਹੁੰਚਣਾ ਸਾਡੇ ਲਈ ਬਹੁਤ ਮੁਸ਼ਕਿਲ ਸੀ, ਪਰ ਪਦਮਸ਼੍ਰੀ ਰਾਜਿੰਦਰ ਗੁਪਤਾ ਦੇ ਇਸ ਮਹਾਨ ਉਪਰਾਲੇ ਸਦਕਾ, ਸਾਨੂੰ ਇਹ ਵਧੀਆ ਸਹੂਲਤਾਂ ਸਾਡੇ ਸ਼ਹਿਰ ਵਿੱਚ ਹੀ ਮਿਲ ਗਈਆਂ। ਅਸੀਂ ਇਸ ਲਈ ਗੁਪਤਾ ਜੀ ਦੇ ਹਮੇਸ਼ਾ ਰਿਣੀ ਰਹਾਂਗੇ। ਉਨ੍ਹਾਂ ਇਸ ਸਮਾਜ ਭਲਾਈ ਦੇ ਕੰਮ ਲਈ ਟਰਾਈਡੈਂਟ ਗਰੁੱਪ ਨੂੰ ਦਿਲੋਂ ਦੁਆਵਾਂ ਦਿੱਤੀਆਂ। ਪਿੰਡ ਪੰਡੋਰੀ ਤੋਂ ਪੁੱਜੇ ਕੇਵਲ ਸਿੰਘ ਅਤੇ ਮਨਦੀਪ ਕੌਰ ਨੇ ਕਿਹਾ ਕਿ ਉਹ ਅੱਖਾਂ ਦੇ ਪੇਟ ਦੀ ਜਾਂਚ ਕਰਵਾਉਣ ਲਈ ਕੈਂਪ ’ਚ ਪੁੱਜੇ ਹਨ। ਸੀ.ਐਮ.ਸੀ. ਲੁਧਿਆਣਾ ਵਰਗੇ ਵੱਡੇ ਹਸਪਤਾਲ ਵਿੱਚ ਜਾ ਕੇ ਇਲਾਜ ਕਰਵਾਉਣਾ ਸਾਡੀ ਪਹੁੰਚ ਤੋਂ ਬਹੁਤ ਦੂਰ ਸੀ। ਜਦੋਂ ਸਾਨੂੰ ਪਤਾ ਲੱਗਾ ਕਿ ਟਰਾਈਡੈਂਟ ਗਰੁੱਪ ਨੇ ਇੱਥੇ ਸਾਡੇ ਸ਼ਹਿਰ ਵਿੱਚ ਹੀ ਮਾਹਿਰ ਡਾਕਟਰਾਂ ਦਾ ਕੈਂਪ ਲਗਾਇਆ ਹੈ, ਤਾਂ ਸਾਡੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਪਦਮਸ਼੍ਰੀ ਰਾਜਿੰਦਰ ਗੁਪਤਾ ਜੀ ਨੇ ਗਰੀਬਾਂ ਅਤੇ ਲੋੜਵੰਦਾਂ ਦੀ ਸਾਰ ਲਈ ਹੈ, ਜਿਸ ਲਈ ਅਸੀਂ ਉਨ੍ਹਾਂ ਦਾ ਅਹਿਸਾਨ ਨਹੀਂ ਭੁਲਾ ਸਕਦੇ। ਵਾਹਿਗੁਰੂ ਇਨ੍ਹਾਂ ਨੂੰ ਹੋਰ ਤਰੱਕੀਆਂ ਬਖਸ਼ੇ। ਪਿੰਡ ਸੇਖਾ ਤੋਂ ਪੁੱਜੇ ਬਜ਼ੁਰਗ ਸਾਧਾ ਸਿੰਘ ਤੇ ਨਛੱਤਰ ਕੌਰ ਨੇ ਕਿਹਾ ਕਿ ਉਨ੍ਹਾਂ ਦੋਵਾਂ ਉਹ ਕਾਫ਼ੀ ਸਮੇਂ ਤੋਂ ਹੱਡੀਆਂ ਦੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ, ਪਰ ਵੱਡੇ ਹਸਪਤਾਲਾਂ ਦੇ ਖਰਚਿਆਂ ਤੋਂ ਡਰਦੇ ਸਨ। ਟਰਾਈਡੈਂਟ ਗਰੁੱਪ ਦੇ ਇਸ ਕੈਂਪ ਨੇ ਸਾਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ। ਅੱਜ ਇੱਥੇ ਮਾਹਿਰ ਡਾਕਟਰਾਂ ਨੇ ਸਾਡੀ ਜਾਂਚ ਕੀਤੀ ਅਤੇ ਮੁਫ਼ਤ ਵਿੱਚ ਦਵਾਈਆਂ ਵੀ ਦਿੱਤੀਆਂ। ਰਾਜਿੰਦਰ ਗੁਪਤਾ ਜੀ ਨੇ ਇਹ ਬਹੁਤ ਹੀ ਨੇਕ ਉਪਰਾਲਾ ਕੀਤਾ ਹੈ। ਪਿੰਡ ਸੇਖਾ ਤੋਂ ਪੁੱਜੀ ਬਜ਼ੁਰਗ ਸੁਖਦੇਵ ਕੌਰ ਨੇ ਕਿਹਾ ਕਿ ਉਸ ਨੂੰ ਗੋਡਿਆਂ ’ਚ ਦਰਦ ਕਾਰਨ ਤੁਰਣ-ਫਿਰਣ ਦੀ ਕਾਫ਼ੀ ਦਿੱਕਤ ਹੈ। ਜਿਸ ਲਈ ਉਸਨੇ ਕੈਂਪ ’ਚ ਡਾਕਟਰਾਂ ਤੋਂ ਦੋ ਵਾਰ ਚੈੱਕਅੱਪ ਕਰਵਾ ਦਵਾਈ ਲਈ ਤੇ ਹੁਣ ਉਸਨੂੰ ਕਾਫ਼ੀ ਅਰਾਮ ਹੈ। ਉਨ੍ਹਾਂ ਕਿਹਾ ਕਿ ‘ਟਰਾਈਡੈਂਟ ਗਰੁੱਪ ਦਾ ਇਹ ਮੈਡੀਕਲ ਕੈਂਪ ਸੱਚਮੁੱਚ ਹੀ ਲੋਕ ਭਲਾਈ ਦਾ ਇੱਕ ਮਹਾਨ ਕਦਮ ਹੈ। ਸਾਡੇ ਵਰਗੇ ਆਮ ਲੋਕਾਂ ਲਈ, ਇੰਨੀ ਵਧੀਆ ਸਹੂਲਤ ਆਪਣੇ ਘਰ ਦੇ ਨੇੜੇ ਮਿਲ ਜਾਣੀ ਕਿਸੇ ਚਮਤਕਾਰ ਤੋਂ ਘੱਟ ਨਹੀਂ। ਪਦਮਸ੍ਰੀ ਰਾਜਿੰਦਰ ਗੁਪਤਾ ਨੇ ਜੋ ਸਮਾਜ ਸੇਵਾ ਦਾ ਬੀੜਾ ਚੁੱਕਿਆ ਹੈ, ਉਹ ਬਹੁਤ ਪ੍ਰਸ਼ੰਸਾਯੋਗ ਹੈ। ਉਨ੍ਹਾਂ ਦੁਆ ਕੀਤੀ ਕਿ ਟਰਾਈਡੈਂਟ ਗਰੁੱਪ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ।’ ਬਜ਼ੁਰਗ ਜਗਰੂਪ ਸਿੰਘ ਨੇ ਕਿਹਾ ਕਿ ਉਹ ਆਪਣਾ ਚੈੱਕਅਪ ਕਰਵਾਉਣ ਲਈ ਇੱਥੇ ਪਹੁੰਚਿਆ ਹਾਂ ਅਤੇ ਮਾਹਿਰ ਡਾਕਟਰਾਂ ਦੀ ਟੀਮ ਨੂੰ ਦੇਖ ਕੇ ਬਹੁਤ ਸੰਤੁਸ਼ਟ ਹਾਂ। ਟਰਾਈਡੈਂਟ ਗਰੁੱਪ ਵੱਲੋਂ ਲਗਾਇਆ ਗਿਆ ਇਹ ਕੈਂਪ ਸਿਹਤ ਸਹੂਲਤਾਂ ਤੋਂ ਵਾਂਝੇ ਲੋਕਾਂ ਲਈ ਬਹੁਤ ਫਾਇਦੇਮੰਦ ਸਾਬਤ ਹੋਇਆ ਹੈ। ਪਦਮਸ਼੍ਰੀ ਰਾਜਿੰਦਰ ਗੁਪਤਾ ਨੇ ਇਹ ਸਹੂਲਤ ਦੇ ਕੇ ਸਾਡਾ ਬਹੁਤ ਵੱਡਾ ਭਾਰ ਹਲਕਾ ਕਰ ਦਿੱਤਾ ਹੈ।