ਪਿੰਡ ਪੱਖੋ ਕਲਾਂ ’ਚ ਨਵਜਾਤ ਬੱਚਾ ਮਰਿਆ ਮਿਲਿਆ
ਪਿੰਡ ਪੱਖੋ ਕਲਾਂ ਵਿਖੇ ਨਵਜਾਤ ਮ੍ਰਿਤਕ ਬੱਚਾ ਮਿਲਿਆ
Publish Date: Fri, 05 Dec 2025 05:53 PM (IST)
Updated Date: Sat, 06 Dec 2025 04:06 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਪੱਖੋ ਕਲਾਂ ਵਿਖੇ ਇਕ ਨਵਜਾਤ ਮ੍ਰਿਤਕ ਬੱਚੇ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਪੱਖੋ ਕਲਾਂ ਵਿਖੇ ਇੱਕ ਪੰਚਾਇਤੀ ਟੱਕ ’ਚ ਪਿੰਡ ਦੇ ਹੀ ਬੱਕਰੀਆਂ ਚਾਰਣ ਵਾਲੇ ਵਿਅਕਤੀਆਂ ਨੂੰ ਕੁੱਝ ਦਿਖਾਈ ਦਿੱਤਾ, ਜਦ ਉਨ੍ਹਾਂ ਜਾ ਕੇ ਦੇਖਿਆ ਤਾਂ ਉਹ ਇਕ ਨਵਜਾਤ ਬੱਚੇ ਦੀ ਲਾਸ਼ ਸੀ। ਜਿਸ ਤੋਂ ਬਾਅਦ ਉਨ੍ਹਾਂ ਤੁਰੰਤ ਪਿੰਡ ਦੇ ਮੋਹਤਬਰ ਵਿਅਕਤੀਆਂ ਨਾਲ ਸੰਪਰਕ ਕੀਤਾ । ਜਿਸ ਤੋਂ ਬਾਅਦ ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਪੁੱਜੇ ਐੱਸਐੱਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜ੍ਹਤਾਲ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।