ਵਿਦਿਆਰਥਣ ਨਵਜੋਤ ਕੌਰ ਦਾ ਐੱਸਡੀਐੱਮ ਵੱਲੋਂ ਸਨਮਾਨ
ਗੋਬਿੰਦ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਨਵਜੋਤ ਕੌਰ ਦਾ ਐਸਡੀਐਮ ਵਲੋਂ ਸਨਮਾਨ
Publish Date: Wed, 24 Dec 2025 04:03 PM (IST)
Updated Date: Wed, 24 Dec 2025 04:04 PM (IST)

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ ਭਦੌੜ : ਵਿੱਦਿਅਕ ਸੰਸਥਾ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਬਾਰ੍ਹਵੀਂ ਜਮਾਤ (ਸਾਇੰਸ) ਦੀ ਵਿਦਿਆਰਥਣ ਨਵਜੋਤ ਕੌਰ ਨੂੰ ਸੀਐੱਨਏਟੀ ਤੇ ਏਆਈਈਟੀ ਦੋਵੇਂ ਪ੍ਰੀਖਿਆਵਾਂ ਪਾਸ ਕਰਨ ’ਤੇ ਆਯੂਸ਼ ਗੋਇਲ, ਐੱਸਡੀਐੱਮ ਤਪਾ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਉਸਦੀ ਇਸ ਸ਼ਲਾਘਾਯੋਗ ਪ੍ਰਾਪਤੀ ਲਈ ਵਧਾਈ ਦਿੱਤੀ। ਸਕੂਲ ਦੇ ਸਰਪ੍ਰਸਤ ਡਾ. ਦਰਸ਼ਨ ਸਿੰਘ ਗਿੱਲ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਗਿੱਲ ਤੇ ਐੱਮਡੀ ਰਿਚਾ ਪਨੇਸਰ ਗਿੱਲ ਨੇ ਇਸ ਮੌਕੇ ਖ਼ੁਸ਼ੀ ’ਤੇ ਮਾਣ ਮਹਿਸੂਸ ਕਰਦੇ ਹੋਏ ਵਿਦਿਆਰਥਣ ਨਵਜੋਤ ਕੌਰ, ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਚੇਅਰਮੈਨ ਡਾ. ਦਰਸ਼ਨ ਸਿੰਘ ਗਿੱਲ ਨੇ ਨਵਜੋਤ ਕੌਰ ਨੂੰ ਹੋਰ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ ਤੇ ਅਸ਼ੀਰਵਾਦ ਦਿੱਤਾ। ਇਹ ਪਲ ਉਸ ਦੇ ਮਾਣਮੱਤੇ ਮਾਪਿਆਂ ਤੇ ਸਕੂਲ ਦੇ ਮਾਣਯੋਗ ਪ੍ਰਿੰਸੀਪਲ ਦੀ ਮੌਜੂਦਗੀ ਨਾਲ ਹੋਰ ਵੀ ਖ਼ਾਸ ਬਣ ਗਿਆ, ਜਿਨ੍ਹਾਂ ਨੇ ਨਵਜੋਤ ਦੀ ਸਖ਼ਤ ਮਿਹਨਤ, ਦ੍ਰਿੜਤਾ ਤੇ ਅਕਾਦਮਿਕ ਉੱਤਮਤਾ ਦੀ ਸ਼ਲਾਘਾ ਕੀਤੀ। ਆਯੂਸ਼ ਗੋਇਲ ਨੇ ਉਸ ਦੇ ਸਮਰਪਣ ਦੀ ਸ਼ਲਾਘਾ ਕੀਤੀ ਤੇ ਉਸ ਦੇ ਉੱਜਵਲ ਭਵਿੱਖ ਤੇ ਹੋਰ ਵੱਡੀਆਂ ਮੰਜ਼ਿਲਾਂ ਨੂੰ ਸਰ ਕਰਨ ਦੀ ਕਾਮਨਾ ਕੀਤੀ। ਨਵਜੋਤ ਦੀ ਪ੍ਰਾਪਤੀ ਪੂਰੇ ਜੀਆਈਪੀਐੱਸ ਪਰਿਵਾਰ ਲਈ ਬਹੁਤ ਮਾਣ ਵਾਲੀ ਗੱਲ ਹੈ ਤੇ ਚਾਹਵਾਨ ਵਿਦਿਆਰਥੀਆਂ ਲਈ ਇੱਕ ਸੱਚੀ ਪ੍ਰੇਰਨਾ ਹੈ। ਸਾਰਿਆਂ ਨੇ ਉਸਦੇ ਉੱਜਵਲ ਤੇ ਸਫ਼ਲ ਭਵਿੱਖ ਦੀ ਕਾਮਨਾ ਕੀਤੀ ।