Election Result : ਦਿਲਚਸਪ ਗੱਲ ਇਹ ਹੈ ਕਿ Nagar Council Tapa ਦੀ ਪ੍ਰਧਾਨ ਰਹੀ ਡਾ.ਸੋਨਿਕਾ ਬਾਂਸਲ ਵੀ ਆਮ ਆਦਮੀ ਪਾਰਟੀ ਵੱਲੋਂ ਵਾਰਡ ਨੰਬਰ 5 ਤੋਂ ਚੋਣ ਮੈਦਾਨ ਵਿੱਚ ਸਨ। ਉਹ ਆਪਣੇ ਵਿਰੋਧੀ ਆਜ਼ਾਦ ਉਮੀਦਵਾਰ 75 ਸਾਲਾਂ ਦੀ ਮਾਤਾ ਸਰਸਵਤੀ ਦੇਵੀ ਤੋਂ ਚੋਣ ਹਾਰ ਗਏ ਹਨ।

Nagar Council Tapa Election Result 2026 : ਯਾਦਵਿੰਦਰ ਸਿੰਘ ਭੁੱਲਰ /ਦੀਪਕ ਬਾਂਸਲ, ਬਰਨਾਲਾ : ਜ਼ਿਲ੍ਹਾ ਬਰਨਾਲਾ ਦੇ ਅਧੀਨ ਆਉਂਦੀ ਨਗਰ ਕੌਂਸਲ ਤਪਾ ਦੇ 15 ਵਾਰਡਾਂ ਦੇ ਚੋਣ ਨਤੀਜੇ ਐਲਾਨ ਦਿੱਤੇ ਗਏ ਹਨ। ਇਨ੍ਹਾਂ ਨਤੀਜਿਆਂ टਚ ਆਜ਼ਾਦ ਉਮੀਦਵਾਰਾਂ ਦਾ ਦਬਦਬਾ ਰਿਹਾ ਹੈ। ਕੁੱਲ 15 ਵਾਰਡਾਂ 'ਚੋਂ 8 ਵਾਰਡਾਂ 'ਚ ਆਜ਼ਾਦ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।
ਦੂਜੇ ਪਾਸੇ, ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਖਾਤੇ ਵਿੱਚ 5 ਸੀਟਾਂ ਆਈਆਂ ਹਨ, ਜਦੋਂ ਕਿ ਸ਼ਿਰੋਮਣੀ ਅਕਾਲੀ ਦਲ (ਬਾਦਲ) ਦੇ 2 ਉਮੀਦਵਾਰ ਚੋਣ ਜਿੱਤਣ ਵਿੱਚ ਕਾਮਯਾਬ ਰਹੇ ਹਨ।
ਇਸ ਵਿੱਚ ਹੋਰ ਵੀ ਦਿਲਚਸਪ ਗੱਲ ਇਹ ਹੈ ਕਿ ਨਗਰ ਕੌਂਸਲ ਤਪਾ ਦੀ ਪ੍ਰਧਾਨ ਰਹੀ ਡਾ.ਸੋਨਿਕਾ ਬਾਂਸਲ ਵੀ ਆਮ ਆਦਮੀ ਪਾਰਟੀ ਵੱਲੋਂ ਵਾਰਡ ਨੰਬਰ 5 ਤੋਂ ਚੋਣ ਮੈਦਾਨ ਵਿੱਚ ਸਨ। ਉਹ ਆਪਣੇ ਵਿਰੋਧੀ ਆਜ਼ਾਦ ਉਮੀਦਵਾਰ 75 ਸਾਲਾਂ ਦੀ ਮਾਤਾ ਸਰਸਵਤੀ ਦੇਵੀ ਤੋਂ ਚੋਣ ਹਾਰ ਗਏ ਹਨ।
ਨਗਰ ਕੌਂਸਲ ਤਪਾ ਮੰਡੀ ਦੇ ਵਾਰਡ ਨੰਬਰ 1 ਤੋਂ ਆਜ਼ਾਦ ਉਮੀਦਵਾਰ ਮਾਇਆ ਰਾਣੀ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 253 ਵੋਟਾਂ ਪਈਆਂ ਹਨ। ਜਦਕਿ ਸੰਗੀਤਾ ਨੂੰ 13, ਸੰਦੀਪ ਕੌਰ ਨੁੰ 70, ਸੁਖਪ੍ਰੀਤ ਕੌਰ ਨੂੰ 79, ਸੁਖਵਿੰਦਰ ਕੌਰ ਨੂੰ 63, ਪਰਮਜੀਤ ਕੌਰ ਨੂੰ 136, ਮਨ ਦੀਪ ਕੌਰ ਨੂੰ 29, ਰਾਜ ਕੌਰ ਨੂੰ 39 ਤੇ ਨੂੰ 5 ਤੇ ਵੋਟਾਂ ਰੱਦ 11ਹੋਈਆਂ ਹਨ। ਵਾਰਡ ਨੰਬਰ ਸੱਤ ਚ ਕੁੱਲ 698 ਵੋਟਾਂ ਦਾ ਭੁਗਤਾਨ ਹੋਇਆ ਸੀ।
ਤਪਾ ਦੇ ਵਾਰਡ ਨੰਬਰ 2 ਤੋਂ ਅਜਾਦ ਉਮੀਦਵਾਰ ਸੋਨੂੰ ਸਿੰਘ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 250 ਵੋਟਾਂ ਪਈਆਂ ਹਨ। ਜਦਕਿ ਜੋਨੀ ਕੁਮਾਰ ਨੁੰ 261, ਜਸਪਾਲ ਕੌਰ ਨੂੰ 161, ਧਰਮਪਾਲ ਨੂੰ 43, ਬਿੱਟੂ ਨੂੰ 15, ਮੱਖਣ ਨਾਲ ਨੂੰ 67, ਮੌਜੀ ਕੁਮਾਰ ਨੂੰ 52, ਨੋਟਾ ਨੂੰ 2 ਤੇ ਵੋਟਾਂ ਰੱਦ 36 ਹੋਈਆਂ ਹਨ। ਵਾਰਡ ਨੰਬਰ ਸੱਤ ਚ ਕੁੱਲ 887 ਵੋਟਾਂ ਦਾ ਭੁਗਤਾਨ ਹੋਇਆ ਸੀ।
ਤਪਾ ਦੇ ਵਾਰਡ ਨੰਬਰ 3 ਤੋਂ ਪੁਸਤ ਲਤਾ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 313 ਵੋਟਾਂ ਪਈਆਂ ਹਨ। ਜਦਕਿ ਗੁਰਮੇਲ ਕੌਰ ਨੂੰ 205, ਪਰਵੀਨ ਕੁਮਾਰੀ ਨੂੰ 142, ਲਛਮੀ ਦੇਵੀ ਨੂੰ 246, ਪਿੰਕੀ ਨੂੰ 84, ਨੋਟਾ ਨੂੰ 2 ਤੇ ਵੋਟਾਂ ਰੱਦ 16 ਹੋਈਆਂ ਹਨ। ਵਾਰਡ ਨੰਬਰ ਸੱਤ ਚ ਕੁੱਲ 1008 ਵੋਟਾਂ ਦਾ ਭੁਗਤਾਨ ਹੋਇਆ ਸੀ।
ਤਪਾ ਨਗਰ ਕੌਂਸਲ ਦੇ ਵਾਰਡ ਨੰਬਰ 4 ਤੋਂ ਆਜ਼ਾਦ ਉਮੀਦਵਾਰ ਧਰਮਪਾਲ ਸ਼ਰਮਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਚੋਣ ਜਿੱਤ ਗਏ।
ਤਪਾ ਨਗਰ ਕੌਂਸਲ ਵਾਰਡ ਨੰਬਰ 5 ਤੋਂ ਆਜ਼ਾਦ ਉਮੀਦਵਾਰ ਮਾਤਾ ਸਰਸਵਤੀ ਦੇਵੀ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 529 ਵੋਟਾਂ ਪਈਆਂ ਹਨ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਸੋਨਕਾ ਬੰਸਲ ਨੂੰ ਸਿਰਫ 460 ਵੋਟਾਂ ਪਈਆਂ ਹਨ। ਤਿੰਨ ਵੋਟਾਂ ਨੋਟਾਂ ਤੇ ਅਤੇ 23 ਵੋਟਾਂ ਰਿਜੈਕਟ ਹੋਈਆਂ ਹਨ ਵਾਰਡ ਨੰਬਰ ਪੰਜ ਚ ਕੁੱਲ 15 ਵੋਟਾਂ ਦਾ ਭੁਗਤਾਨ ਹੋਇਆ ਸੀ। ਮਾਤਾ ਸਰਸਵਤੀ ਦੇਵੀ 69 ਵੋਟਾਂ ਨਾਲ ਜੇਤੂ ਹਨ।
ਤਪਾ ਮੰਡੀ ਦੇ ਵਾਰਡ ਨੰਬਰ 6 ਤੋਂ ਮੁਨੀਸ਼ ਕੁਮਾਰ ਗਰਗ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ।
ਨਗਰ ਕੌਂਸਲ ਤਪਾ ਦੇ ਵਾਰਡ ਨੰਬਰ 7 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀਪਿਕਾ ਮਿੱਤਲ 158 ਵੋਟਾਂ ਨਾਲ ਜੇਤੂ। ਉਨ੍ਹਾਂ ਨੂੰ ਕੁੱਲ 472 ਵੋਟਾਂ ਪਈਆਂ ਹਨ। ਜਦਕਿ ਗੀਤਾ ਰਾਣੀ ਨੂੰ 314 ਵੋਟਾਂ ਤੇ ਨੋਟਾਂ ਨੂੰ 2 ਤੇ ਵੋਟਾਂ ਰੱਦ 7 ਹੋਈਆਂ ਹਨ। ਵਾਰਡ ਨੰਬਰ ਸੱਤ ਚ ਕੁੱਲ 795 ਵੋਟਾਂ ਦਾ ਭੁਗਤਾਨ ਹੋਇਆ ਸੀ।
ਨਗਰ ਕੌਂਸਲ ਤਾਪਾ ਮੰਡੀ ਦੇ ਵਾਰਡ ਨੰਬਰ 8 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਮੀਤ ਸਿੰਘ ਜੇਤੂ ਰਹੇ।
ਤਪਾ ਮੰਡੀ ਨਗਰ ਕੌਂਸਲ ਦੇ ਵਾਰਡ ਨੰਬਰ 9 ਤੋਂ ਸੁਨੀਤਾ ਰਾਣੀ ਆਜ਼ਾਦ ਉਮੀਦਵਾਰ 5 ਵੋਟਾਂ ਨਾਲ ਜੇਤੂ।
ਨਗਰ ਕੌਂਸਲ ਤਪਾ ਮੰਡੀ ਦੇ ਵਾਰਡ ਨੰਬਰ 10 ਤੋਂ ਆਪ ਦੇ ਜੇਤੂ ਉਮੀਦਵਾਰ ਬਲਜੀਤ ਸਿੰਘ ਬਾਸੀ।
ਤਪਾ ਮੰਡੀ ਦੇ ਵਾਰਡ ਨੰਬਰ 11 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਿਸ਼ੂ ਰੰਗੀ ਜੇਤੂ।
ਨਗਰ ਕੌਂਸਲ ਤਪਾ ਮੰਡੀ ਦੇ ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈਪੀ ਸਿੰਘ ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ।
ਨਗਰ ਕੌਂਸਲ ਤਪਾ ਮੰਡੀ ਦੇ ਵਾਰਡ ਨੰਬਰ 13 ਤੋਂ ਜੇਤੂ ਆਜ਼ਾਦ ਉਮੀਦਵਾਰ ਬਲਦੇਵ ਰਾਮ।
ਤਪਾ ਮੰਡੀ ਦੀ ਨਗਰ ਕੌਂਸਲ ਦੇ ਵਾਰਡ ਨੰਬਰ 14 ਤੋਂ ਆਜ਼ਾਦ ਉਮੀਦਵਾਰ ਰਣਜੀਤ ਸਿੰਘ ਲਾਡੀ ਜੇਤੂ।