ਜ਼ਿਲ੍ਹਾ ਬਰਨਾਲਾ ਦੇ Nagar Council Dhanaula ਦੇ 13 ਵਾਰਡਾਂ 'ਚੋਂ ਆਮ ਆਦਮੀ ਪਾਰਟੀ ਦੇ ਅੱਠ ਉਮੀਦਵਾਰ ਚੋਣ ਜਿੱਤ ਕੇ ਕੌਂਸਲਰ ਬਣੇ ਹਨ ਜਦਕਿ ਪੰਜ ਆਜ਼ਾਦ ਕੌਂਸਲਰ ਚੁਣੇ ਗਏ ਹਨ। ਗੌਰ ਹੋਵੇ ਕਿ ਭਾਰਤੀ ਜਨਤਾ ਪਾਰਟੀ ਸਣੇ ਕਾਂਗਰਸ ਤੇ ਅਕਾਲੀ ਦਲ ਨੇ ਨਗਰ ਕੌਂਸਲ ਧਨੌਲਾ 'ਚ ਕੋਈ ਵੀ ਖਾਤਾ ਨਹੀਂ ਖੋਲ੍ਹਿਆ।

Nagar Council Dhanaula Electon Result 2026 : ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਬਰਨਾਲਾ ਦੇ ਕਸਬਾ ਧਨੌਲਾ ਦੀ ਨਗਰ ਕੌਂਸਲ 'ਚ 13 ਵਾਰਡਾਂ 'ਚੋਂ ਆਮ ਆਦਮੀ ਪਾਰਟੀ ਦੇ ਅੱਠ ਉਮੀਦਵਾਰ ਚੋਣ ਜਿੱਤ ਕੇ ਕੌਂਸਲਰ ਬਣੇ ਹਨ ਜਦਕਿ ਪੰਜ ਆਜ਼ਾਦ ਕੌਂਸਲਰ ਚੁਣੇ ਗਏ ਹਨ। ਗੌਰ ਹੋਵੇ ਕਿ ਭਾਰਤੀ ਜਨਤਾ ਪਾਰਟੀ ਸਣੇ ਕਾਂਗਰਸ ਤੇ ਅਕਾਲੀ ਦਲ ਨੇ ਨਗਰ ਕੌਂਸਲ ਧਨੌਲਾ 'ਚ ਕੋਈ ਵੀ ਖਾਤਾ ਨਹੀਂ ਖੋਲ੍ਹਿਆ।
ਧਨੌਲਾ ਦੇ ਵਾਰਡ ਨੰਬਰ 1 ਤੋਂ ਆਪ ਉਮੀਦਵਾਰ ਰਣਜੀਤ ਕੌਰ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 396 ਵੋਟਾਂ ਪਈਆਂ ਹਨ। ਜਦਕਿ ਅਜਾਦ ਉਮੀਦਵਾਰ ਹਰਦੀਪ ਕੌਰ ਨੂੰ 319 ਤੇ ਨੋਟਾ ਨੂੰ 4 ਵੋਟਾਂ ਪਈਆਂ ਜਦਕਿ 10 ਵੋਟਾਂ ਰੱਦ ਹੋਈਆਂ ਹਨ। ਵਾਰਡ ਨੰਬਰ 1 ’ਚ ਕੁੱਲ 729 ਵੋਟਾ ਦਾ ਭੁਗਤਾਨ ਹੋਇਆ ਸੀ।
ਧਨੌਲਾ ਦੇ ਵਾਰਡ ਨੰਬਰ 2 ਤੋਂ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 556 ਵੋਟਾਂ ਪਈਆਂ ਹਨ। ਜਦਕਿ ਆਪ ਉਮੀਦਵਾਰ ਨੂੰ 114, ਸ੍ਰੋਮਣੀ ਅਕਾਲੀ ਦਲ ਉਮੀਦਵਾਰ ਨੂੰ 22 ਤੇ ਨੋਟਾ ਨੂੰ 5 ਵੋਟਾਂ ਪਈਆਂ ਜਦਕਿ 20 ਵੋਟਾਂ ਰੱਦ ਹੋਈਆਂ ਹਨ। ਵਾਰਡ ਨੰਬਰ 2 ’ਚ ਕੁੱਲ 717 ਵੋਟਾ ਦਾ ਭੁਗਤਾਨ ਹੋਇਆ ਸੀ।
ਧਨੌਲਾ ਦੇ ਵਾਰਡ ਨੰਬਰ 3 ਤੋਂ ਆਪ ਉਮੀਦਵਾਰ ਬਿੱਲੂ ਖਾਨ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 289 ਵੋਟਾਂ ਪਈਆਂ ਹਨ। ਜਦਕਿ ਬੀਜੇਪੀ ਉਮੀਦਵਾਰ ਨੂੰ 32, ਅਜ਼ਾਦ ਉਮੀਦਵਾਰ ਨੂੰ 148 ਤੇ ਨੋਟਾ ਨੂੰ 1 ਵੋਟ ਪਈ ਜਦਕਿ 3 ਵੋਟਾਂ ਰੱਦ ਹੋਈਆਂ ਹਨ। ਵਾਰਡ ਨੰਬਰ 3 ’ਚ ਕੁੱਲ 473 ਵੋਟਾ ਦਾ ਭੁਗਤਾਨ ਹੋਇਆ ਸੀ।
ਧਨੌਲਾ ਦੇ ਵਾਰਡ ਨੰਬਰ 4 ਤੋਂ ਆਪ ਉਮੀਦਵਾਰ ਸਾਹਿਬਜੀਤ ਸਿੰਘ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 395 ਵੋਟਾਂ ਪਈਆਂ ਹਨ। ਜਦਕਿ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਰਾਮ ਲਾਲ ਨੂੰ 6, ਬੀਜੇਪੀ ਉਮੀਦਵਾਰ ਜਗਦੇਵ ਸਿੰਘ ਨੂੰ 40, ਅਜਾਦ ਉਮੀਦਵਾਰ ਕੇਵਲ ਸਿੰਘ ਨੂੰ 180, ਜਗਨ ਸਿੰਘ ਨੂੰ 149 ਤੇ ਨੋਟਾ ਨੂੰ 6 ਵੋਟਾਂ ਪਈਆਂ ਜਦਕਿ 9 ਵੋਟਾਂ ਰੱਦ ਹੋਈਆਂ ਹਨ। ਵਾਰਡ ਨੰਬਰ 4 ’ਚ ਕੁੱਲ 785 ਵੋਟਾ ਦਾ ਭੁਗਤਾਨ ਹੋਇਆ ਸੀ।
ਧਨੌਲਾ ਦੇ ਵਾਰਡ ਨੰਬਰ 5 ਤੋਂ ਆਪ ਉਮੀਦਵਾਰ ਹਰਵਿੰਦਰ ਕੌਰ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 377 ਵੋਟਾਂ ਪਈਆਂ ਹਨ। ਜਦਕਿ ਬੀਜੇਪੀ ਉਮੀਦਵਾਰ ਨੂੰ 179,ਅਜਾਦ ਉਮੀਦਵਾਰ ਨੂੰ 313 ਤੇ ਨੋਟਾ ਨੂੰ 0 ਵੋਟਾਂ ਪਈਆਂ ਜਦਕਿ 19 ਵੋਟਾਂ ਰੱਦ ਹੋਈਆਂ ਹਨ। ਵਾਰਡ ਨੰਬਰ 5 ’ਚ ਕੁੱਲ 888 ਵੋਟਾ ਦਾ ਭੁਗਤਾਨ ਹੋਇਆ ਸੀ।
ਧਨੋਲਾ ਦੇ ਵਾਰਡ ਨੰਬਰ 6 ਤੋਂ ਆਜ਼ਾਦ ਉਮੀਦਵਾਰ ਮਨੀਸ ਕੁਮਾਰ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 210 ਵੋਟਾਂ ਪਈਆਂ ਹਨ। ਜਦਕਿ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਨੂੰ 23, ਬੀਜੇਪੀ ਉਮੀਦਵਾਰ ਨੂੰ 3,ਅਜਾਦ ਉਮੀਦਵਾਰ ਨੂੰ 465 ਤੇ ਨੋਟਾ ਨੂੰ 0 ਵੋਟਾਂ ਪਈਆਂ ਜਦਕਿ 32 ਵੋਟਾਂ ਰੱਦ ਹੋਈਆਂ ਹਨ। ਵਾਰਡ ਨੰਬਰ 6 ’ਚ ਕੁੱਲ 733 ਵੋਟਾ ਦਾ ਭੁਗਤਾਨ ਹੋਇਆ ਸੀ।
ਧਨੌਲਾ ਦੇ ਵਾਰਡ ਨੰਬਰ 7 ਤੋਂ ਆਜ਼ਾਦ ਉਮੀਦਵਾਰ ਜਸਵੀਰ ਕੌਰ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 131 ਵੋਟਾਂ ਪਈਆਂ ਹਨ। ਜਦਕਿ ਸ੍ਰੋਮਣੀ ਅਕਾਲੀ ਦਲ ਉਮੀਦਵਾਰ ਨੂੰ 16, ਬੀਜੇਪੀ ਉਮੀਦਵਾਰ ਨੂੰ 03, ਅਜਾਦ ਉਮੀਦਵਾਰ ਨੂੰ 568 ਤੇ ਨੋਟਾ ਨੂੰ 2 ਵੋਟਾਂ ਪਈਆਂ ਜਦਕਿ 3 ਵੋਟਾਂ ਰੱਦ ਹੋਈਆਂ ਹਨ। ਵਾਰਡ ਨੰਬਰ 7 ’ਚ ਕੁੱਲ 827 ਵੋਟਾ ਦਾ ਭੁਗਤਾਨ ਹੋਇਆ ਸੀ।
ਧਨੌਲਾ ਦੇ ਵਾਰਡ ਨੰਬਰ 8 ਤੋਂ ਆਜ਼ਾਦ ਸੁਰਜੀਤ ਸਿੰਘ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 304 ਵੋਟਾਂ ਪਈਆਂ ਹਨ। ਜਦਕਿ ਸ੍ਰੋਮਣੀ ਅਕਾਲੀ ਦਲ ਉਮੀਦਵਾਰ ਨੂੰ 16, ਬੀਜੇਪੀ ਉਮੀਦਵਾਰ ਨੂੰ 107, ਅਜਾਦ ਉਮੀਦਵਾਰ ਨੂੰ 497 ਤੇ ਨੋਟਾ ਨੂੰ 3 ਵੋਟਾਂ ਪਈਆਂ ਜਦਕਿ 16 ਵੋਟਾਂ ਰੱਦ ਹੋਈਆਂ ਹਨ। ਵਾਰਡ ਨੰਬਰ 8 ’ਚ ਕੁੱਲ 947 ਵੋਟਾ ਦਾ ਭੁਗਤਾਨ ਹੋਇਆ ਸੀ।
ਧਨੌਲਾ ਦੇ ਵਾਰਡ ਨੰਬਰ 9 ਤੋਂ ਆਪ ਉਮੀਦਵਾਰ ਰੋਮਾ ਦਿਕਸਿਤ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 465 ਵੋਟਾਂ ਪਈਆਂ ਹਨ। ਜਦਕਿ ਬੀਜੇਪੀ ਉਮੀਦਵਾਰ ਨੂੰ 96, ਆਜ਼ਾਦ ਉਮੀਦਵਾਰ ਨੂੰ 401 ਤੇ ਨੋਟਾ ਨੂੰ 4 ਵੋਟਾਂ ਪਈਆਂ ਜਦਕਿ 7 ਵੋਟਾਂ ਰੱਦ ਹੋਈਆਂ ਹਨ। ਵਾਰਡ ਨੰਬਰ 9 ’ਚ ਕੁੱਲ 973 ਵੋਟਾ ਦਾ ਭੁਗਤਾਨ ਹੋਇਆ ਸੀ।
ਧਨੌਲਾ ਦੇ ਵਾਰਡ ਨੰਬਰ 10 ਤੋਂ ਆਜ਼ਾਦ ਉਮੀਦਵਾਰ ਕੁਲਦੀਪ ਕੌਰ ਜੇਤੂ ਰਹੀ।
ਧਨੌਲਾ ਦੇ ਵਾਰਡ ਨੰਬਰ 11 ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਬੂਟਾ ਸਿੰਘ ਜੇਤੂ ਰਿਹਾ।
ਧਨੌਲਾ ਦੇ ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਧਰਮਿੰਦਰ ਸਿੰਘ ਜੇਤੂ ਰਿਹਾ।
ਧਨੌਲਾ ਦੇ ਕਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜਸਪ੍ਰੀਤ ਕੌਰ ਜੇਤੂ ਰਹੀ।