ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ, ਇੱਕ ਗੰਭੀਰ ਜ਼ਖ਼ਮੀ
ਸੜਕੀ ਹਾਦਸੇ 'ਚ ਮੋਟਰਸਾਇਕਲ ਸਵਾਰ ਦੀ ਮੌਤ, ਇਕ ਗੰਭੀਰ ਜਖਮੀ
Publish Date: Thu, 18 Dec 2025 06:12 PM (IST)
Updated Date: Thu, 18 Dec 2025 06:12 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਬੀਤੀ ਰਾਤ ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਸਥਿਤ ਡੇਰਾ ਬਾਬਾ ਇੰਦਰ ਦਾਸ ਨਜ਼ਦੀਕ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਜਣੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਤਪਾ ਵਿਖੇ ਜ਼ੇਰੇ ਇਲਾਜ ਗੁਰਵਿੰਦਰ ਸਿੰਘ ਅਪਣੇ ਸਾਥੀ ਕਰਨਦੀਪ ਸਿੰਘ ਪੁੱਤਰ ਇੰਦਰਦੀਪ ਸਿੰਘ ਵਾਸੀਆਨ ਰਾਮਪੁਰਾ ਫੂਲ ਨਾਲ ਬਰਨਾਲਾ ਤੋਂ ਰਾਮਪੁਰਾ ਵੱਲ ਜਾ ਰਹੇ ਸੀ, ਜਦੋਂ ਉਹ ਡੇਰਾ ਬਾਬਾ ਇੰਦਰਦਾਸ ਨਜ਼ਦੀਕ ਬਣੇ ਕੱਟ ਤੋਂ ਹਾਈਵੇ ਤੇ ਚੜ੍ਹਨ ਲੱਗੇ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਸੜਕ ਤੇ ਡਿੱਗ ਕੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਤੁਰੰਤ ਇਸ ਦੀ ਸੂਚਨਾ ਮਿੰਨੀ ਸਹਾਰਾ ਕਲੱਬ ਨੂੰ ਦਿੱਤੀ। ਸੂਚਨਾ ਮਿਲਦੇ ਹੀ ਮਿੰਨੀ ਸਹਾਰਾ ਕਲੱਬ ਦੇ ਵਲੰਟੀਅਰ ਮੌਕੇ ਤੇ ਪੁੱਜੇ ਤੇ ਜ਼ਖ਼ਮੀਆਂ ਨੂੰ ਚੁੱਕ ਕੇ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਕਰਨਦੀਪ ਸਿੰਘ ਦਾ ਚੈੱਕਅੱਪ ਕਰਨ ਉਪਰੰਤ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਧਰ ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਗੁਰਬਖਸ਼ੀਸ ਸਿੰਘ ਅਪਣੇ ਜਵਾਨਾਂ ਸਮੇਤ ਪਹੁੰਚ ਗਏ, ਜਿਨ੍ਹਾਂ ਸੜਕ ਵਿਚਕਾਰ ਪਏ ਮੋਟਰਸਾਈਕਲ ਨੂੰ ਇੱਕ ਸਾਈਡ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ।