ਬਰਨਾਲਾ 'ਚ ਪਨਸਪ ਦੇ ਗੋਦਾਮ ’ਚ ਵੱਡੀ ਚੋਰੀ, 250 ਦੇ ਕਰੀਬ ਕਣਕ ਦੀਆਂ ਬੋਰੀਆਂ ਉਡਾ ਕੇ ਲੈ ਗਏ ਚੋਰ
ਇੰਸਪੈਕਟਰ ਨੇ ਕਿਹਾ ਕਿ ਚੋਰਾਂ ਵੱਲੋਂ ਲੁਧਿਆਣਾ–ਬਰਨਾਲਾ ਮੁੱਖ ਮਾਰਗ ’ਤੇ ਇੱਕ ਕੈਂਟਰ ਖੜਾ ਕਰਕੇ ਨੇੜਲੇ ਕਣਕ ਦੇ ਖੇਤ ਰਾਹੀਂ ਗੋਦਾਮ ਦੀ ਕੰਧ ਟੱਪ ਕਿ ਅੰਦਰ ਦਾਖਲ ਹੋ ਕੇ ਗੋਦਾਮ ਅੰਦਰੋਂ ਕਣਕ ਦੀਆਂ ਲਗਭਗ 250 ਬੋਰੀਆਂ ਕੈਂਟਰ ਵਿੱਚ ਲੋਡ ਕਰਕੇ ਲੈ ਜਾਈਆਂ ਗਈਆਂ।
Publish Date: Mon, 12 Jan 2026 06:19 PM (IST)
Updated Date: Mon, 12 Jan 2026 06:22 PM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਲੁਧਿਆਣਾ–ਬਰਨਾਲਾ ਮੁੱਖ ਮਾਰਗ ’ਤੇ ਸਥਿਤ ਪਨਸਪ ਕੰਪਨੀ ਦੇ ਗੋਦਾਮ ਪਿੰਡ ਗੰਗੋਹਰ ਵਿਖੇ 10 ਅਤੇ 11 ਜਨਵਰੀ ਦੀ ਦਰਮਿਆਨੀ ਰਾਤ ਚੋਰ ਗਰੋਹ ਵੱਲੋਂ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰਾਂ ਨੇ ਗੋਦਾਮ ਦੀਆਂ ਕੰਧਾਂ ਟੱਪ ਕੇ ਅੰਦਰ ਦਾਖਲ ਹੋ ਕੇ ਕਣਕ ਦੀਆਂ ਲਗਭਗ 250 ਕਣਕ ਦੀਆਂ ਬੋਰੀਆਂ ਚੋਰੀ ਕਰ ਲਿਆਂਦੀਆਂ ਅਤੇ ਕੈਂਟਰ ਰਾਹੀਂ ਮੌਕੇ ਤੋਂ ਫਰਾਰ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਸੰਦੀਪ ਕੁਮਾਰ ਨੇ ਦੱਸਿਆ ਕਿ ਚੋਰੀ ਦੀ ਘਟਨਾ ਸੰਭਵ ਤੌਰ ’ਤੇ 10,11 ਜਨਵਰੀ ਦੀਦਰਮਿਆਨੀ ਰਾਤ ਨੂੰ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਕਰੀਬ 7:30 ਵਜੇ ਚੌਂਕੀਦਾਰਾਂ ਵੱਲੋਂ ਫੋਨ ਰਾਹੀਂ ਗੋਦਾਮ ਵਿੱਚ ਕਣਕ ਦੀ ਚੋਰੀ ਹੋਣ ਦੀ ਸੂਚਨਾ ਦਿੱਤੀ ਗਈ।
ਇੰਸਪੈਕਟਰ ਨੇ ਕਿਹਾ ਕਿ ਚੋਰਾਂ ਵੱਲੋਂ ਲੁਧਿਆਣਾ–ਬਰਨਾਲਾ ਮੁੱਖ ਮਾਰਗ ’ਤੇ ਇੱਕ ਕੈਂਟਰ ਖੜਾ ਕਰਕੇ ਨੇੜਲੇ ਕਣਕ ਦੇ ਖੇਤ ਰਾਹੀਂ ਗੋਦਾਮ ਦੀ ਕੰਧ ਟੱਪ ਕਿ ਅੰਦਰ ਦਾਖਲ ਹੋ ਕੇ ਗੋਦਾਮ ਅੰਦਰੋਂ ਕਣਕ ਦੀਆਂ ਲਗਭਗ 250 ਬੋਰੀਆਂ ਕੈਂਟਰ ਵਿੱਚ ਲੋਡ ਕਰਕੇ ਲੈ ਜਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਚੋਰੀ ਹੋਏ ਕੁੱਲ ਕਣਕ ਦੇ ਸਟਾਕ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਹੋਰ ਕਿੰਨੀ ਮਾਤਰਾ ਵਿੱਚ ਕਣਕ ਗਾਇਬ ਹੈ।
ਚੋਰੀ ਦੀ ਘਟਨਾ ਨੂੰ ਲੈ ਕੇ ਲਗਾਤਾਰ ਰਾਏਕੋਟ ਤੱਕ ਲੱਗੇ ਸੀਸੀਟੀਵੀ੍ਹਘਟਨਾ ਸਬੰਧੀ ਥਾਣਾ ਮਹਿਲ ਕਲਾਂ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ। ਇਸ ਮੌਕੇ ਸੂਚਨਾ ਮਿਲਣ ਉਪਰੰਤ ਥਾਣਾ ਮਹਿਲ ਕਲਾਂ ਦੇ ਮੁਖੀ ਸਰਬਜੀਤ ਸਿੰਘ ਰੰਗੀਆਂ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਪਨਸਪ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਗੋਦਾਮ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਗੋਦਾਮ ਵਿੱਚ ਰਾਤ ਅਤੇ ਦਿਨ ਸਮੇਂ ਡਿਊਟੀ ਕਰਨ ਵਾਲੇ ਚੌਂਕੀਦਾਰਾਂ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਚੋਰੀ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਤੱਕ ਪਹੁੰਚ ਕੀਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨਾ ਕਿਹਾ ਕਿ ਪਨਸਪ ਦੇ ਅਧਿਕਾਰੀਆਂ ਵੱਲੋਂ ਬਿਆਨ ਦਰਜ ਕਰਵਾਏ ਜਾਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ