ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪਾਠਾਂ ਦੇ ਪਾਏ ਭੋਗ
ਪਿੰਡ ਖੁੱਡੀ ਕਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਪਾਠਾਂ ਦੇ ਭੋਗ ਪਾਏ
Publish Date: Wed, 04 Feb 2026 05:01 PM (IST)
Updated Date: Wed, 04 Feb 2026 05:05 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਦਿਹਾੜਾ ਪਿੰਡ ਖੁੱਡੀ ਕਲਾਂ ਵਿਖੇ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ 18 ਸ੍ਰੀ ਅਖੰਡ ਪਾਠ ਪ੍ਰਕਾਸ਼ ਕੀਤੇ ਗਏ ਤੇ ਭੋਗ ਪਾਏ ਗਏ। ਹਰ ਸਾਲ ਵੱਖ-ਵੱਖ ਪਰਿਵਾਰਾਂ ਵੱਲੋਂ ਸ੍ਰੀ ਅਖੰਡ ਪਾਠਾਂ ਦੀ ਸੇਵਾ ਲਈ ਜਾਂਦੀ ਹੈ। ਸਮਾਗਮ ਨੂੰ ਮੁੱਖ ਰੱਖਦਿਆਂ ਖੁੱਡੀ ਕਲਾਂ ਵਿਖੇ ਨਗਰ ਕੀਰਤਨ ਵੀ ਕੀਤਾ ਗਿਆ। ਸਵੇਰੇ ਨਗਰ ਕੀਰਤਨ ਦੀ ਅਰੰਭਤਾ ਸੋਹਣੀ ਸਜੀ ਪਾਲਕੀ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ। ਵੱਖ-ਵੱਖ ਪੜਾਵਾਂ ਤੇ ਭਰਵਾਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਤੇ ਮਿਠਾਈਆਂ, ਚਾਹ, ਪਕੌੜੇ ਆਦਿਦੇ ਪ੍ਰਬੰਧ ਕੀਤੇ ਹੋਏ ਸੀ। ਕੀਰਤਨ ਕਰਨ ਵਾਲੇ ਜਥੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਬਾਣੀ ਨਾਲ ਜੋੜ ਰਹੇ ਸਨ। ਨਾਮ ਜਪਾ ਦੇ ਰਵਿਦਾਸ ਜੀ ਮਹਿਮਾ ਗਾ ਰਹੇ ਸੀ। ਸ਼ਾਮ ਨੂੰ ਨਗਰ ਕੀਰਤਨ ਵਾਪਸ ਗੁਰੂ ਘਰ ਪਹੁੰਚਿਆ ਅਗਲੇ ਦਿਨ ਭੋਗ ਸਮੇਂ ਗੁਰੂ ਕੇ ਲੰਗਰ ਵੱਖ-ਵੱਖ ਪਕਵਾਨ ਮਠਿਆਈਆਂ ਦੇ ਲਗਾਤਾਰ ਵਰਤਾਏ ਗਏ। ਇਸ ਮੌਕੇ ਜਥੇਦਾਰ ਪਰਮਜੀਤ ਸਿੰਘ ਖਾਸਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਕਸਰ ਸਾਹਿਬ, ਸੰਤ ਪਿਆਰਾ ਸਿੰਘ ਬਾਬਾ ਗਾਂਧਾ ਸਿੰਘ ਬਰਨਾਲਾ, ਸੰਤ ਭਰਪੂਰ ਸਿੰਘ ਸੇਖਾ ਝਲੂਰ ਵਾਲੇ, ਸੰਤ ਮੱਘਰ ਦਾਸ, ਖੁੱਡੀ ਕਲਾਂ ਵਾਲੇ ਸੰਤ ਸਤਨਾਮ ਦਾਸ, ਕੁਲਵੰਤ ਸਿੰਘ ਕੀਤੂ ਅਕਾਲੀ ਆਗੂ, ਹਰਿੰਦਰ ਧਾਲੀਵਾਲ ‘ਆਪ’ ਆਗੂ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਗੁਰਦੀਪ ਸਿੰਘ ਸਾਬਕਾ ਚੇਅਰਮੈਨ ਆਦਿ ਹਾਜ਼ਰ ਸਨ।