ਚੋਣਾਂ ਦੇ ਮੱਦੇਨਜ਼ਰ ਅਸਲ੍ਹਾ ਧਾਰਕ ਤੁਰੰਤ ਜਮ੍ਹਾਂ ਕਰਵਾਉਣ ਆਪਣੇ ਹਥਿਆਰ, ਨਾ ਕਰਨ 'ਤੇ ਲਾਇਸੰਸ ਹੋਵੇਗਾ ਰੱਦ: ਐੱਸਐੱਚਓ ਨਵਦੀਪ ਕੌਰ
ਇਸ ਸੰਬੰਧੀ ਗੱਲਬਾਤ ਕਰਦਿਆਂ ਥਾਣਾ ਤਪਾ ਦੀ ਮੁਖੀ ਮੈਡਮ ਨਵਦੀਪ ਕੌਰ ਚਾਹਲ ਨੇ ਕਿਹਾ ਕਿ ਸਬ ਡਵੀਜ਼ਨ ਤਪਾ ਅਧੀਨ ਆਉਂਦੇ ਸਮੁੱਚੇ ਅਸਲ੍ਹਾ ਧਾਰਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਜਲਦ ਆਪਣਾ ਅਸਲ੍ਹਾ ਸੰਬੰਧਿਤ ਥਾਣੇ ਜਾ ਚੌਕੀ ਵਿਚ ਜਮ੍ਹਾਂ ਕਰਵਾਉਣ।
Publish Date: Wed, 20 May 2026 04:12 PM (IST)
Updated Date: Wed, 20 May 2026 04:13 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ ਤਪਾ ਮੰਡੀ। ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਕਿਰਿਆ ਨੂੰ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੋਣ ਕਮਿਸ਼ਨ ਪੰਜਾਬ 'ਤੇ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਦੇ ਹੁਕਮਾਂ ਤਹਿਤ ਡੀ.ਐਸ.ਪੀ ਤਪਾ ਜਸਕਰਨ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਸਮੁੱਚੇ ਅਸਲ੍ਹਾ ਧਾਰਕਾਂ ਨੂੰ ਆਪਣੇ ਲਾਇਸੰਸੀ ਹਥਿਆਰ ਜਲਦ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।
ਇਸ ਸੰਬੰਧੀ ਗੱਲਬਾਤ ਕਰਦਿਆਂ ਥਾਣਾ ਤਪਾ ਦੀ ਮੁਖੀ ਮੈਡਮ ਨਵਦੀਪ ਕੌਰ ਚਾਹਲ ਨੇ ਕਿਹਾ ਕਿ ਸਬ ਡਵੀਜ਼ਨ ਤਪਾ ਅਧੀਨ ਆਉਂਦੇ ਸਮੁੱਚੇ ਅਸਲ੍ਹਾ ਧਾਰਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਜਲਦ ਆਪਣਾ ਅਸਲ੍ਹਾ ਸੰਬੰਧਿਤ ਥਾਣੇ ਜਾ ਚੌਕੀ ਵਿਚ ਜਮ੍ਹਾਂ ਕਰਵਾਉਣ।
ਜੇਕਰ ਕੋਈ ਅਸਲ੍ਹਾ ਧਾਰਕ ਆਪਣਾ ਹਥਿਆਰ ਗੰਨ ਹਾਊਸ 'ਚ ਜਮ੍ਹਾਂ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਦੀ ਰਸੀਦ ਸੰਬੰਧਿਤ ਥਾਣੇ ਜਾ ਚੌਕੀ ਵਿਚ ਜਮ੍ਹਾਂ ਕਰਵਾਉਣ। ਅਜਿਹਾ ਨਾ ਕਰਨ ਦੀ ਸੂਰਤ ਵਿਚ ਅਸਲ੍ਹਾ ਧਾਰਕ ਦਾ ਲਾਇਸੰਸ ਰੱਦ ਕੀਤਾ ਜਾਵੇਗਾ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।