ਵਾਰਡ ਨੰਬਰ 31 'ਚ ਹਾਈ-ਵੋਲਟੇਜ ਡਰਾਮਾ: ਰਾਤੀ 11:30 ਵਜੇ BJP ਉਮੀਦਵਾਰ ਦੇ ਕਾਗਜ਼ ਰੱਦ, ਬਰਨਾਲਾ 'ਚ ਮਚਿਆ ਹੜਕੰਪ
ਇਸ ਦਾ ਖੁਲਾਸਾ ਵੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਛਾਂਟੀ ਨੇ ਕਰਦਿਆਂ ਦੱਸਿਆ ਕਿ ਮੰਗਲਵਾਰ ਦਿਨ ਚੜਦੇ ਹੀ ਭਾਜਪਾ ਦੇ ਵਿਜੇ ਸਾਂਪਲਾ ਸਨੇ ਹੋਰ ਸੀਨੀਅਰ ਆਗੂ ਬਰਨਾਲਾ ਵਿੱਚ ਪਹੁੰਚ ਰਹੇ ਹਨ ਅਤੇ ਉਹ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ ਕਰਨਗੇ।
Publish Date: Tue, 19 May 2026 07:59 AM (IST)
Updated Date: Tue, 19 May 2026 08:02 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ । ਨਗਰ ਕੌਂਸਲ ਤੋਂ ਨਗਰ ਨਿਗਮ ਬਣੇ ਬਰਨਾਲਾ 'ਚ ਪਹਿਲੀ ਵਾਰ ਹੋ ਰਹੀ ਚੋਣ ਵਿੱਚ ਚਰਚਾ 'ਚ ਆਏ ਸ਼ਹਿਰ ਦੇ ਦਿਲ ਬਾਜ਼ਾਰਾਂ ਦੇ ਵਾਰਡ 31 ਨੰਬਰ ' ਜਿੱਥੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰ ਚੋਣ ਅਖਾੜੇ ਵਿੱਚ ਨਹੀਂ ਉਤਾਰੇ ਸਨ ਉੱਥੇ ਹੀ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਉਮੀਦਵਾਰ ਚੋਣ ਦੰਗਲ ਵਿੱਚ ਸਨ। ਸੋਮਵਾਰ ਨੂੰ ਨਾਮਜਦਗੀ ਪਰਚੇ ਦੀ ਪੜਤਾਲ ਜਾਂਚ ਦੌਰਾਨ ਭਾਜਪਾ ਉਮੀਦਵਾਰ ਤੇ ਇੱਕ ਮਹਿਲਾ ਵੱਲੋਂ ਉਤਰਾਜ਼ ਲਗਾਉਣ ਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਕਾਗਜ਼ਾਂ ਨੂੰ ਰੱਦ ਕਰ ਦਿੱਤਾ ਗਿਆ ਸੀ, ਪਰ ਭਾਜਪਾ ਆਗੂ ਤੇ ਵਰਕਰਾਂ ਨੇ ਇੱਕਜੁੱਟ ਹੋ ਕੇ ਇਤਰਾਜ਼ ਲਗਾਉਣ ਵਾਲੀ ਮਹਿਲਾ ਨੂੰ ਏਡੀਸੀ ਆਈਐਸ ਅਧਿਕਾਰੀ ਸ੍ਰੀ ਵਿਵੇਕ ਕੁਮਾਰ ਮੋਦੀ ਦੇ ਦਰਬਾਰ ਚ ਪੇਸ਼ ਕਰਦਿਆਂ ਦਿੱਤਾ ਹੋਇਆ ਇਤਰਾਜ ਵਾਪਸ ਲੈਣ ਵਿੱਚ ਜਿੱਥੇ ਸਫਲਤਾ ਹਾਸਿਲ ਕੀਤੀ ਉੱਥੇ ਹੀ ਉਹਨਾਂ ਨੇ ਭਾਜਪਾ ਉਮੀਦਵਾਰ ਰਜਨੀ ਰਾਣੀ 'ਤੇ ਲਗਾਏ ਹੋਏ ਇਤਰਾਜ਼ ਨੂੰ ਜਵਾਨੀ ਰੱਦ ਕਰਦੇ ਹੋਏ ਉਨ੍ਹਾਂ ਦੇ ਨਾਮਜ਼ਦਗੀ ਪਰਚੇ ਨੂੰ ਦਰੁਸਤ ਕਰਦਿਆਂ ਯੋਗ ਉਮੀਦਵਾਰ ਐਲਾਨ ਦਿੱਤਾ। ਭਾਜਪਾ ਆਗੂ ਤੇ ਵਰਕਰਾਂ ਨੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸੰਟੀ ਭਾਜਪਾ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲੀਆ ਆਦਿ ਆਗੂਆਂ ਨੇ ਵਾਰਡ ਨੰਬਰ 31 ਦੇ ਸਦਰ ਬਾਜ਼ਾਰ ਹੰਡਿਆਇਆ ਬਾਜ਼ਾਰ ਤੇ ਫਰਵਾਹੀ ਬਾਜ਼ਾਰ ਆਦਿ ਵਿੱਚ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਆਪਣੀ ਪਾਰਟੀ ਦੇ ਹੱਕ 'ਚ ਅਤੇ ਉਮੀਦਵਾਰ ਦੇ ਹੱਕ 'ਚ ਪ੍ਰਚਾਰ ਕਰਦਿਆਂ ਨਾਰੇ ਲਾਏ।
ਰਾਤੀ 11:30 ਵਜੇ ਹੋ ਗਏ ਭਾਜਪਾ ਉਮੀਦਵਾਰ ਦੇ ਕਾਗਜ਼ ਰੱਦ: ਜ਼ਿਲ੍ਹਾ ਪ੍ਰਧਾਨ
ਰਾਤੀ ਜਿਲਾ ਪ੍ਰਸ਼ਾਸਨ ਵੱਲੋਂ ਭਾਜਪਾ ਉਮੀਦਵਾਰ ਰਜਨੀ ਰਾਣੀ ਦੇ ਕਾਗਜਾਂ ਨੂੰ ਰੱਦ ਕਰਦਿਆਂ ਪ੍ਰਸ਼ਾਸਨ ਵੱਲੋਂ ਪੱਤਰ ਜਾਰੀ ਕਰ ਦਿੱਤਾ ਗਿਆ । ਇਸ ਦਾ ਖੁਲਾਸਾ ਵੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਛਾਂਟੀ ਨੇ ਕਰਦਿਆਂ ਦੱਸਿਆ ਕਿ ਮੰਗਲਵਾਰ ਦਿਨ ਚੜਦੇ ਹੀ ਭਾਜਪਾ ਦੇ ਵਿਜੇ ਸਾਂਪਲਾ ਸਨੇ ਹੋਰ ਸੀਨੀਅਰ ਆਗੂ ਬਰਨਾਲਾ ਵਿੱਚ ਪਹੁੰਚ ਰਹੇ ਹਨ ਅਤੇ ਉਹ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ ਕਰਨਗੇ।