ਹਰਜਿੰਦਰ ਸਿੰਘ ਕਾਕਾ ਐੱਸਸੀ ਵਿੰਗ ਦੇ ਬਲਾਕ ਪ੍ਰਧਾਨ ਬਣੇ
ਹਰਜਿੰਦਰ ਸਿੰਘ ਕਾਕਾ ਐਸਸੀ ਵਿੰਗ ਦੇ ਬਲਾਕ ਪ੍ਰਧਾਨ ਬਣੇ
Publish Date: Wed, 24 Dec 2025 04:01 PM (IST)
Updated Date: Wed, 24 Dec 2025 04:04 PM (IST)
ਸੱਤਪਾਲ ਕਾਲਾਬੂਲਾ, ਪੰਜਾਬੀ ਜਾਗਰਣ ਸ਼ੇਰਪੁਰ : ਆਮ ਆਦਮੀ ਪਾਰਟੀ ਵਿੱਚ ਪਿਛਲੇ ਲੰਮੇ ਸਮੇਂ ਤੋਂ ਇੱਕ ਜੁਝਾਰੂ ਵਰਕਰ ਬਣ ਕੇ ਕੰਮ ਕਰ ਰਹੇ ਨੌਜਵਾਨ ਆਗੂ ਹਰਜਿੰਦਰ ਸਿੰਘ ਕਾਕਾ ਸਲੇਮਪੁਰ ਨੂੰ ਪਾਰਟੀ ਵੱਲੋਂ ਐਸੀ ਵਿੰਗ ਦੇ ਸ਼ੇਰਪੁਰ ਤੋਂ ਬਲਾਕ ਪ੍ਰਧਾਨ ਨਿਯੁਕਤ ਕੀਤਾ ਹੈ। ਉਨ੍ਹਾਂ ਪਾਰਟੀ ਦੇ ਸੀਨੀਅਰ ਆਗੂ ਅਤੇ ਲਘੂ ਉਦਯੋਗ ਪੰਜਾਬ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਅਤੇ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪਾਰਟੀ ਧੁਰੇ ਨੂੰ ਹੋਰ ਮਜ਼ਬੂਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਮਾਰਕੀਟ ਕਮੇਟੀ ਸ਼ੇਰਪੁਰ ਦੇ ਚੇਅਰਮੈਨ ਰਾਜਵਿੰਦਰ ਸਿੰਘ, ਸਰਪੰਚ ਬੁੱਧੀਜੀਵੀ ਮੰਚ ਦੇ ਕੋਆਰਡੀਨੇਟਰ ਸਰਪੰਚ ਡਾਕਟਰ ਰਣਜੀਤ ਸਿੰਘ ਕਾਲਾਬੂਲਾ, ਸੰਮਤੀ ਮੈਂਬਰ ਚਰਨਾਂ ਖੇੜੀ, ਬਲਦੇਵ ਸਿੰਘ ਘਨੌਰੀ ਖੁਰਦ, ਸਰਪੰਚ ਗਗਨਦੀਪ ਸਿੰਘ ਘਨੌਰੀ, ਸਰਪੰਚ ਜਸਵੰਤ ਸਿੰਘ ਬਾਦਸ਼ਾਹਪੁਰ, ਹੈਪੀ ਔਲਖ ਸ਼ੇਰਪੁਰ, ਸੁਖਵਿੰਦਰ ਸਿੰਘ ਧਾਲੀਵਾਲ, ਮਨਜੀਤ ਸਿੰਘ ਸ਼ੇਰਪੁਰ ਪੰਚ, ਸੰਮਤੀ ਮੈਂਬਰ ਮੁਨਿੰਦਰ ਬਿੱਟਾ, ਇਲਾਕੇ ਦੇ ਪਾਰਟੀ ਵਰਕਰਾਂ ਨੇ ਹਰਜਿੰਦਰ ਸਿੰਘ ਕਾਕਾ ਸੁਲੇਮਪੁਰ ਨੂੰ ਸ਼ੇਰਪੁਰ ਤੋਂ ਐਸੀ ਵਿੰਗ ਦੇ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ।