ਗੁਰਬਾਣੀ ਮਨੁੱਖੀ ਜੀਵਨ ਜਾਂਚ ਦਾ ਅਨਮੋਲ ਖਜ਼ਾਨਾ : ਸ਼ੇਰਪੁਰ
ਗੁਰਬਾਣੀ ਮਨੁੱਖੀ ਜੀਵਨ ਜਾਂਚ ਦਾ ਅਨਮੋਲ ਖਜ਼ਾਨਾ ਤੇ ਕਲਿਆਣਕਾਰੀ ਸੋਮਾ : ਸ਼ੇਰਪੁਰ
Publish Date: Wed, 17 Dec 2025 04:09 PM (IST)
Updated Date: Wed, 17 Dec 2025 04:09 PM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ
ਸ਼ੇਰਪੁਰ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਗੁਰਬਾਣੀ ਮਨੁੱਖੀ ਜੀਵਨ ਜਾਂਚ ਦਾ ਖਜ਼ਾਨਾ ਹੈ ਅਤੇ ਸਮੁੱਚੀ ਲੋਕਾਈ ਲਈ ਕਲਿਆਣਕਾਰੀ ਸੋਮਾ ਹੈ। ਇਸ ਪਾਵਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਸਮੁੱਚੀ ਮਾਨਵਤਾ ਦੇ ਸਰਵਪੱਖੀ ਵਿਕਾਸ ਲਈ ਚਾਨਣ ਮੁਨਾਰਾ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਰਤਨ ਪ੍ਰਕਾਸ਼ ਸੇਵਾਮੁਕਤ ਜੇਈ ਬਿਜਲੀ ਬੋਰਡ ਦੇ ਗ੍ਰਹਿ ਸ਼ੇਰਪੁਰ ਵਿਖੇ ਉਨ੍ਹਾਂ ਦੇ ਪੋਤਰੇ ਮੋਹਿਤ ਕੌਂਸਲ ਪੁੱਤਰ ਹਰਪ੍ਰੀਤ ਕੌਸਲ ਦੇ ਜਨਮ ਦਿਨ ’ਤੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਸਮੇਂ ਅਰਦਾਸ ਉਪਰੰਤ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਕੇ ਛੱਕਣਾ ਸਾਡੀਆਂ ਮੰਜ਼ਿਲਾਂ ਨੂੰ ਪ੍ਰਾਪਤ ਕਰਨ ਲਈ ਸਾਡਾ ਮਾਰਗ ਦਰਸ਼ਨ ਕਰਦੇ ਹਨ। ਉਨ੍ਹਾਂ ਸਮੁੱਚੀਆਂ ਸੰਗਤਾਂ ਨੂੰ ਗੁਰੂ ਉਪਦੇਸ਼ਾਂ ਅਤੇ ਗੁਰੂ ਆਸ਼ੇ ਅਨੁਸਾਰ ਜੀਵਨ ਜਿਊਣ, ਬਾਣੀ ਅਨੁਸਾਰ ਰਹਿਣੀ, ਬਹਿਣੀ ਅਤੇ ਕਹਿਣੀ ਵਿਚ ਪ੍ਰਪੱਕਤਾ ਲਿਆ ਕੇ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਇਸ ਮੌਕੇ ਐੱਨਆਰਆਈ ਬਲਜੀਤ ਬੱਲੀ ਵੱਲੋਂ ਕਸਬਾ ਸ਼ੇਰਪੁਰ ਲਈ ਕੀਤੀਆਂ ਮਹਾਨ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਤਨ ਪ੍ਰਕਾਸ਼ ਦੇ ਬੇਟੇ ਬੱਲੀ ਯੂਕੇ ਨੇ ਹਰ ਸਮੇਂ ਕਸਬੇ ਦੀ ਬਿਹਤਰੀਨ ਤਰੱਕੀ ਲਈ ਵਡਮੁੱਲਾ ਯੋਗਦਾਨ ਪਾਇਆ ਹੈ।
ਇਸ ਮੌਕੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਦਿਉਸੀ, ਭਾਈ ਸੁਖਵਿੰਦਰ ਸਿੰਘ ਥਿੰਦ, ਭਾਈ ਬਲਵਿੰਦਰ ਸਿੰਘ ਟੇਲਰ ਮਾਸਟਰ, ਸੂਬੇਦਾਰ ਸਿੰਗਾਰਾ ਸਿੰਘ ਬਾਜਵਾ, ਸੂਬੇਦਾਰ ਜਰਨੈਲ ਸਿੰਘ, ਅਮਰਜੀਤ ਸਿੰਘ ਖੀਪਲ, ਜਸਪਾਲ ਸਿੰਘ, ਜਗਰੂਪ ਸਿੰਘ, ਅਮਨਜੋਤ ਸਿੰਘ, ਅਮਰੀਕ ਸਿੰਘ ਫੌਜੀ, ਜਸਨਜੋਤ ਸਿੰਘ ਅਤੇ ਕਾਕਾ ਜਸਨੂਰ ਸਿੰਘ ਨੇ ਹਾਜ਼ਰੀ ਭਰੀ। ਸੁਖਮਨੀ ਸਾਹਿਬ ਦੇ ਸੇਵਾਦਾਰਾਂ ਵੱਲੋਂ ਭਾਈ ਸੁਖਦੇਵ ਸਿੰਘ ਨੇ ਰਤਨ ਪ੍ਰਕਾਸ਼ ਨੂੰ ਸ੍ਰੀ ਸੁਖਮਨੀ ਸਾਹਿਬ ਦਾ ਗੁਟਕਾ ਬਖਸ਼ਿਸ਼ ਕੀਤਾ। ਕੌਸਲ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਸਾਰੇ ਕਮੇਟੀ ਮੈਂਬਰਾਂ ਨੂੰ ਪਰਿਵਾਰ ਵੱਲੋਂ ਸਿਰੋਪਾਓ ਬਖਸ਼ਿਸ਼ ਕੀਤੇ ਗਏ।