ਲੜਕੀ ਦੀ ਸ਼ੱਕੀ ਹਾਲਤ ’ਚ ਮੌਤ, ਪੁਲਿਸ ਜਾਂਚ ’ਚ ਜੁਟੀ
ਲੜਕੀ ਦੀ ਸੱਕੀ ਹਾਲਾਤਾਂ ’ਚ ਮੌਤ, ਪੁਲਿਸ ਜਾਂਚ ’ਚ ਜੁਟੀ
Publish Date: Wed, 03 Dec 2025 06:07 PM (IST)
Updated Date: Wed, 03 Dec 2025 06:08 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਰਨਾਲਾ : ਪਿੰਡ ਠੀਕਰੀਵਾਲਾ ਵਿਖੇ ਇੱਕ ਲੜਕੀ ਦੀ ਭੇਦਭਰੀ ਹਾਲਤ ’ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਮਨਪ੍ਰੀਤ ਕੌਰ ਉਮਰ 22 ਸਾਲ ਵਾਸੀ ਪੱਤੀ ਮਾਨ ਨੇੜੇ ਦਾਣਾ ਮੰਡੀ ਠੀਕਰੀਵਾਲਾ, ਜੋ ਬੀਏ ਫਾਈਨਲ ਦੀ ਪੜ੍ਹਾਈ ਕਰ ਰਹੀ ਸੀ। ਜੋ ਪਰਿਵਾਰ ਦੀ ਆਰਿਥਕ ਹਾਲਤ ਕਮਜ਼ੋਰ ਹੋਣ ਕਾਰਨ ਕਾਫੀ ਮਾਨਸਿਕ ਪਰੇਸ਼ਾਨ ਸੀ। ਇਸ ਨੇ ਛੱਤ ’ਚ ਪਾਏ ਗਾਡਰ ’ਚ ਚੁੰਨੀ ਪਾ ਕੇ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਦਿਆਂ ਹੀ ਥਾਣਾ ਸਦਰ ਬਰਨਾਲਾ ਦੇ ਏਐੱਸਆਈ ਗੁਰਮੇਲ ਸਿੰਘ ਪੁਲਿਸ ਪਾਰਟੀ ਸਹਿਤ ਮੌਕਾ ਪਰ ਪਹੁੰਚੇ। ਉਨ੍ਹਾਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਦੀ ਮੋਰਚਰੀ ’ਚ ਰਖਵਾ ਦਿੱਤੀ ਹੈ। ਥਾਣਾ ਸਦਰ ਬਰਨਾਲਾ ਦੇ ਐੱਸਐੱਚਓ ਇੰਸਪੈਕਟਰ ਜਗਜੀਤ ਸਿੰਘ ਨੇ ਕਿਹਾ ਕਿ ਪੁਲਿਸ ਖੁਦਕੁਸ਼ੀ ਦੀ ਘਟਨਾ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਤੇ ਪੋਸਟਮਾਰਟ ਦੀ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।