ਸ਼ਹਾਦਤ-ਏ-ਸਫ਼ਰ ਸ਼ਹੀਦੀ ਦਿਵਸ ਮਨਾਇਆ
ਜੀ.ਜੀ.ਐੱਸ. ਵਰਲਡ ਸਕੂਲ ਵੱਲੋਂ ਸ਼ਹਾਦਤ ਏ ਸਫ਼ਰ ਸ਼ਹੀਦੀ ਦਿਵਸ ਮਨਾਇਆ
Publish Date: Wed, 24 Dec 2025 04:09 PM (IST)
Updated Date: Wed, 24 Dec 2025 04:10 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜੀਜੀਐੱਸ ਵਰਲਡ ਸਕੂਲ ਵੱਲੋਂ ‘ਸ਼ਹਾਦਤ-ਏ-ਸਫ਼ਰ ਸ਼ਹੀਦੀ ਦਿਵਸ ਇੱਕ ਯਾਦਗਾਰੀ ਤੇ ਸਿੱਖਿਆਦਾਇਕ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਗੁਰੂ ਗੋਬਿੰਦ ਸਿੰਘ ਤੇ ਚਾਰ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਜੀ ਦੀ ਸ਼ਹਾਦਤ ਦੀ ਯਾਦ ’ਚ ਸਮਰਪਿਤ ਸੀ, ਜਿਸ ’ਚ ਵਿਸ਼ੇਸ਼ ਤੌਰ ’ਤੇ ਛੋਟੇ ਸਾਹਿਬਜ਼ਾਦਿਆਂ ਦੀ ਬਹਾਦਰੀ ’ਤੇ ਚਾਨਣਾ ਪਾਇਆ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਸਕੂਲ ਦੇ ਡਾਇਰੈਕਟਰ ਲਵਿੰਦਰ ਸਿੰਘ ਚਹਿਲ ਵੱਲੋਂ ਕੀਤੀ ਗਈ। ਸਭ ਤੋਂ ਪਹਿਲਾਂ ਸ਼ੁਰੂਆਤ ਸ਼ਾਂਤ ਅਤੇ ਆਤਮਿਕ ਮਾਹੌਲ ’ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ। ਇਸ ਨਾਲ ਸਾਰੇ ਵਾਤਾਵਰਣ ਵਿੱਚ ਭਗਤੀ ਅਤੇ ਸ਼ਾਂਤੀ ਛਾ ਗਈ। ਅਰਦਾਸ ਅਤੇ ਸਰਬੱਤ ਦਾ ਭਲਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਸੰਗਤ ਨੇ ਇਕੱਠੇ ਮਿਲ ਕੇ ਅਰਦਾਸ ਕੀਤੀ ਅਤੇ ਸਾਰੀ ਦੁਨੀਆ ਦੇ ਭਲੇ ਲਈ ਬੇਨਤੀ ਕੀਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਆਪਣਾ ਪ੍ਰੋਗਰਾਮ ਪੇਸ਼ ਕੀਤਾ ਗਿਆ ਇਹ ਇੱਕ ਛੋਟਾ ਅਹਿਜਾ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਸੀ।