ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਠੀਕਰੀਵਾਲਾ ’ਚ ਅੱਜ
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਠੀਕਰੀਵਾਲਾ ’ਚ ਅੱਜ
Publish Date: Mon, 19 Jan 2026 06:44 PM (IST)
Updated Date: Tue, 20 Jan 2026 04:13 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪਿੰਡ ਠੀਕਰੀਵਾਲਾ ’ਚ ਪਰਜਾ ਮੰਡਲ ਲਹਿਰ ਦੇ ਮਹਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ 92ਵੀਂ ਬਰਸੀ ’ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ 20 ਜਨਵਰੀ ਨੂੰ ਪੁੱਜ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਦੱਸਿਆ ਕਿ ਉਹ ਮੰਗਲਵਾਰ ਨੂੰ ਸਵੇਰੇ 10:30 ਵਜੇ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਰਹੇ ਹਨ। ਜਿਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਉਨ੍ਹਾਂ ਨਾਲ ਕਾਫ਼ੇ ਦੇ ਰੂਪ ’ਚ ਠੀਕਰੀਵਾਲਾ ਨੂੰ ਰਵਾਨਾ ਹੋਣਗੇ। ਜਿੱਥੇ ਉਹ ਮਹਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ ਮੌਕੇ ਨਤਮਸਕ ਹੋਣਗੇ। ਉੱਥੇ ਹੀ ਸਭਾ ’ਚ ਹਾਜਰੀਨਾਂ ਨੂੰ ਸੰਬੋਧਨ ਹੋਣਗੇ।