ਫ਼ਾਜ਼ਿਲਕਾ ਡੀਸੀ ਦਫ਼ਤਰ ਦਾ ਅਮਲਾ ਸਵੇਰੇ 7:25 ਵਜੇ ਡਿਊਟੀ ‘ਤੇ ਪੁੱਜਿਆ, CM Mann ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਦਲੇ ਦਫ਼ਤਰੀ ਸਮੇਂ ਦੀ ਕੀਤੀ ਪਾਲਣਾ
ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਮੇਂ ਸਿਰ ਦਫ਼ਤਰ ਪਹੁੰਚ ਕੇ ਆਪਣੀਆਂ ਡਿਊਟੀਆਂ ਸੰਭਾਲੀਆਂ।
Publish Date: Wed, 27 May 2026 08:29 AM (IST)
Updated Date: Wed, 27 May 2026 08:41 AM (IST)
ਰਿਤਿਸ਼ ਕੁੱਕੜ, ਪੰਜਾਬੀ ਜਾਗਰਣ,ਫ਼ਾਜ਼ਿਲਕਾ: ਪੰਜਾਬ ਸਰਕਾਰ ਵੱਲੋਂ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਦਫ਼ਤਰੀ ਸਮੇਂ ਵਿੱਚ ਕੀਤੀ ਗਈ ਤਬਦੀਲੀ ਤਹਿਤ ਮੰਗਲਵਾਰ ਨੂੰ ਫ਼ਾਜ਼ਿਲਕਾ ਡੀਸੀ ਦਫ਼ਤਰ ਦਾ ਅਮਲਾ ਸਵੇਰੇ 7:25 ਵਜੇ ਹੀ ਡਿਊਟੀ ‘ਤੇ ਪੁੱਜ ਗਿਆ। ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਮੇਂ ਸਿਰ ਦਫ਼ਤਰ ਪਹੁੰਚ ਕੇ ਆਪਣੀਆਂ ਡਿਊਟੀਆਂ ਸੰਭਾਲੀਆਂ।
ਡੀਸੀ ਦਫ਼ਤਰ ਵਿੱਚ ਸਵੇਰੇ ਤੋਂ ਹੀ ਚਲਹ-ਪਹਲ ਦੇਖਣ ਨੂੰ ਮਿਲੀ ਅਤੇ ਕਰਮਚਾਰੀਆਂ ਵੱਲੋਂ ਨਵੇਂ ਦਫ਼ਤਰੀ ਸਮੇਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਸਮੇਂ ਸਿਰ ਅਤੇ ਬਿਹਤਰ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਮੇਂ ਦੀ ਪਾਬੰਦੀ ਯਕੀਨੀ ਬਣਾਈ ਜਾ ਰਹੀ ਹੈ। ਡੀਸੀ ਵੀ ਆਪਣੀ ਸਿੰਗਲ ਗੱਡੀ ਵਿਚ ਪਹੁੰਚੇ ਹਨ।
SSP ਦਫ਼ਤਰ ਦਾ ਸਟਾਫ ਵੀ ਪਹੁੰਚਿਆ ਸਮੇਂ ਸਿਰ ਪਹੁੰਚਿਆ ਹੈ।