ਖਨੌਰੀ ਹੱਦ ‘ਤੇ ਧੂੰਆਂ ਚੜ੍ਹਣ ਕਾਰਨ ਕਿਸਾਨ ਦੀ ਮੌਤ, ਕਿਸਾਨੀ ਝੰਡੇ ਵਿੱਚ ਲਪੇਟ ਕੇ ਕੀਤਾ ਸਸਕਾਰ
ਕਾਕਾ ਸਿੰਘ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਪਰ ਡਾਕਟਰਾਂ ਵੱਲੋਂ ਜਵਾਬ ਦੇਣ ਤੇ ਉਸ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਕਾਫੀ ਲੰਮਾ ਟਾਈਮ ਰੱਖਿਆ ਅਤੇ ਜੋ ਅੱਜ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਸਵਰਗਵਾਸ ਹੋ ਗਏ
Publish Date: Sat, 06 Apr 2024 08:17 AM (IST)
Updated Date: Sat, 06 Apr 2024 10:05 AM (IST)
ਸ਼ੰਭੂ ਗੋਇਲ, ਲਹਿਰਾਗਾਗਾ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨਾਲ ਸਬੰਧਤ ਕਿਸਾਨ ਦੇ ਖਨੌਰੀ ਬਾਰਡਰ ਉੱਤੇ ਧੂਆਂ ਚੜਣ ਉਪਰੰਤ ਹਾਲਤ ਵਿਗੜ ਗਈ ਜਿਸ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ।
ਇਸ ਸਬੰਧੀ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ, ਜਨਰਲ ਸਕੱਤਰ ਰਾਮਫਲ ਸਿੰਘ ਜਲੂਰ ਅਤੇ ਖਜ਼ਾਨਚੀ ਲਖਵਿੰਦਰ ਸਿੰਘ ਡੂਡੀਆਂ ਨੇ ਦੱਸਿਆ ਕਿ ਨੇੜਲੇ ਪਿੰਡ ਭਟਾਲ ਕਲਾਂ ਇਕਾਈ ਆਗੂ ਕਾਕਾ ਸਿੰਘ ਪੁੱਤਰ ਸਰਬਨ ਸਿੰਘ ਖਨੌਰੀ ਵਿਖੇ ਚੱਲ ਰਹੇ ਧਰਨੇ ਵਿੱਚ 13 ਤਰੀਕ ਨੂੰ ਧਰਨੇ ਵਿੱਚ ਗਿਆ ਅਤੇ ਜੋ 21 ਫਰਵਰੀ ਨੂੰ ਅੱਥਰੂ ਗੈਸ ਦੇ ਗੋਲੇ ਪੁਲਿਸ ਵੱਲੋਂ ਛੱਡੇ ਗਏ ਜਿਨਾਂ ਦੇ ਕਾਰਨ ਉਸ ਨੂੰ ਧੂਆਂ ਚੜ੍ਹ ਗਿਆ। ਕਾਕਾ ਸਿੰਘ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਪਰ ਡਾਕਟਰਾਂ ਵੱਲੋਂ ਜਵਾਬ ਦੇਣ ਤੇ ਉਸ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਕਾਫੀ ਲੰਮਾ ਟਾਈਮ ਰੱਖਿਆ ਅਤੇ ਜੋ ਅੱਜ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਸਵਰਗਵਾਸ ਹੋ ਗਏ। ਜਿਨਾਂ ਦਾ ਸਸਕਾਰ ਸਿੱਧੂਪੁਰ ਦੇ ਕਿਸਾਨੀ ਝੰਡੇ ਵਿੱਚ ਲਪੇਟ ਕੇ ਪਿੰਡ ਭੁਟਾਲ ਕਲਾਂ ਵਿਖੇ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ, ਲਖਵਿੰਦਰ ਸਿੰਘ ਡੂਡੀਆਂ ਸਿੰਘ, ਭੋਲਾ ਸਿੰਘ ਡੂਡੀਆਂ, ਨਾਹਰ ਸਿੰਘ ਸਲੇਮਗੜ੍ਹ, ਕਾਕਾ ਸਿੰਘ ਸਲੇਮਗੜ੍ਹ, ਰਾਮਫਲ ਸਿੰਘ ਭਟਾਲ ਕਲਾਂ, ਚਮਕੌਰ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੁਟਾਲ ਖੁਰਦ ਤੋਂ ਇਲਾਵਾ ਇਕਾਈਆਂ ਦੇ ਪ੍ਰਧਾਨ ਹਾਜ਼ਰ ਸਨ।