- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਟਾਫ਼ ਵੱਲੋਂ ਤਨਖਾਹ ਨਾ ਮਿਲਣ ਦਾ ਕਾਰਨ ਦੱਸਿਆ ਗਿਆ ਦਫ਼ਤਰ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਸਿਵਲ ਸੂਟ ਨੰਬਰ 314 ਆਫ 2021 ਵੀਰਪਾਲ ਕੌਰ ਬਨਾਮ ਪੰਜਾਬ ਸਰਕਾਰ ’ਚ ਪਏ ਮੁਆਵਜੇ ਦੀ ਰਕਮ 3150234/-ਰੁਪਏ ਅਦਾ ਕਰਨ ਲਈ ਪੰਚਾਇਤ ਸੰਮਤੀ ਬਰਨਾਲਾ ਦਾ ਖਾਤਾ ਮਾਣਯੋਗ ਕੋਰਟ ’ਚ ਦਿੱਤਾ ਗਿਆ।

ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ। ਬੀ.ਡੀ.ਪੀ.ਓ ਦਫ਼ਤਰ ਬਰਨਾਲਾ ਦੇ ਸਮੂਹ ਦਫ਼ਤਰੀ ਅਤੇ ਫੀਲਡ ਸਟਾਫ ਵੱਲੋਂ ਕਲਮ ਛੋੜ ਹੜਤਾਲ ਕਰ ਰੋਸ ਪ੍ਰਦਰਸ਼ਨ ਕੀਤਾ ਗਿਆ, ਮੁਲਾਜਮਾਂ ਵੱਲੋਂ ਦਫ਼ਤਰ ਦੇ ਗੇਟ ਨੂੰ ਜਿੰਦਰਾ ਲਗਾਕੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਜਾਣਕਾਰੀ ਦਿੰਦੇ ਹੋਏ ਸਮੂਹ ਸਟਾਫ਼ ਵੱਲੋਂ ਦੱਸਆ ਗਿਆ ਹੈ ਕਿ ਸਾਰੇ ਕਮਰਚਾਰੀਆਂ ਨੂੰ ਫਰਵਰੀ/2026 ਤੋਂ ਬਾਅਦ ਦੀ ਤਨਖਾਹ ਨਾ ਮਿਲਣ ਕਾਰਨ ਕਰਮਚਾਰੀ ਦਾ ਗੁਜ਼ਾਰਾ ਹੋਣਾ ਮੁਸ਼ਕਿਲ ਹੈ। ਸਟਾਫ਼ ਵੱਲੋਂ ਤਨਖਾਹ ਨਾ ਮਿਲਣ ਦਾ ਕਾਰਨ ਦੱਸਿਆ ਗਿਆ ਦਫ਼ਤਰ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਸਿਵਲ ਸੂਟ ਨੰਬਰ 314 ਆਫ 2021 ਵੀਰਪਾਲ ਕੌਰ ਬਨਾਮ ਪੰਜਾਬ ਸਰਕਾਰ ’ਚ ਪਏ ਮੁਆਵਜੇ ਦੀ ਰਕਮ 3150234/-ਰੁਪਏ ਅਦਾ ਕਰਨ ਲਈ ਪੰਚਾਇਤ ਸੰਮਤੀ ਬਰਨਾਲਾ ਦਾ ਖਾਤਾ ਮਾਣਯੋਗ ਕੋਰਟ ’ਚ ਦਿੱਤਾ ਗਿਆ।
ਜਿਸ ਕਾਰਨ ਮਾਣਯੋਗ ਸਿਵਲ ਕੋਰਟ ਵੱਲੋਂ ਪੰਚਾਇਤ ਸੰਮਤੀ ਬਰਨਾਲਾ ਦੇ ਖਾਤੇ ਨੂੰ ਹੋਲਡ ਤੇ ਲਾ ਦਿੱਤਾ ਗਿਆ ਹੈ। ਸਮੂਹ ਸਟਾਫ਼ ਦੀ ਤਨਖਾਹ ਇਸ ਖਾਤੇ ’ਚੋਂ ਦਿੱਤੀ ਜਾਂਦੀ ਹੈ। ਲੰਮੇ ਸਮੇਂ ਤੋਂ ਚੱਲਦੀ ਆ ਰਹੀ ਕਲਮ ਛੋੜ ਹੜਤਾਲ ਵੱਲ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਕਰਮਚਾਰੀਆਂ ਨੂੰ ਤਨਖਾਹ ਨਾ ਮਿਲਣ ਕਾਰਨ ਆਪਣੇ ਘਰੇਲੂ ਖਰਚੇ ਪੂਰੇ ਕਰਨ ’ਚ ਮੁਸ਼ਕਿਲ ਪੇਸ਼ ਆ ਰਹੀ ਹੈ ਲੰਮੀ ਅਤੇ ਜਾਨਲੇਵਾ ਬਿਮਾਰੀ ਨਾਲ ਜੂਝ ਰਹੇ ਹਨ ਕਿਉਂਕਿ ਉਹਨਾਂ ਨੂੰ ਦਵਾਈਆਂ ਦਵਾਉਣ ਅਤੇ ਮੈਡੀਕਲ ਇਲਾਜ ਕਰਵਾਉਣ ’ਚ ਮੁਸ਼ਕਿਲ ਪੇਸ਼ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਕੁਝ ਹੁੰਦਾ ਹੈ ਤਾਂ ਉਸਦਾ ਜਿੰਮੇਵਾਰ ਪ੍ਰਸ਼ਾਸਨ ਹੋਵੇਗਾ।