ਸ਼੍ਰੀਮਦ ਭਾਗਵਤ ਕਥਾ ਦਾ ਕਾਰਡ ਰਿਲੀਜ਼
ਸ਼ਹਿਰ ਦੇ ਪਤਵੰਤੇ ਸੱਜਣਾਂ ਵੱਲੋਂ ਕਾਰਡ ਰਿਲੀਜ਼ ਕੀਤਾ
Publish Date: Wed, 11 Feb 2026 06:02 PM (IST)
Updated Date: Wed, 11 Feb 2026 06:05 PM (IST)
- 22 ਫਰਵਰੀ ਤੋਂ 1 ਮਾਰਚ ਤਕ ਹੋਵੇਗੀ ਸ਼੍ਰੀਮਦ ਭਾਗਵਤ ਕਥਾ
ਬਰਨਾਲਾ : ਬਰਨਾਲਾ ਸ਼ਹਿਰ ਦੇ ਪ੍ਰਸਿੱਧ ਪ੍ਰਾਚੀਨ ਸ਼ਿਵ ਧਾਮ ਮੰਦਰ ’ਚ ਸ਼੍ਰੀਮਦ ਭਾਗਵਤ ਕਥਾ ਸ਼ੁਰੂ ਹੋਣ ਜਾ ਰਹੀ ਹੈ ਜਿਸ ਸਬੰਧੀ ਪ੍ਰਾਚੀਨ ਸ਼ਿਵ ਧਾਮ ਮੰਦਰ ਸੰਮਤੀ ਦੇ ਸਾਰਿਆਂ ਮੈਂਬਰਾਂ ਅਤੇ ਸ਼ਹਿਰ ਦੇ ਪਤਵੰਤਿਆਂ ਵੱਲੋਂ ਸ਼੍ਰੀਮਦ ਭਾਗਵਤ ਕਥਾ ਦਾ ਕਾਰਡ ਰਿਲੀਜ਼ ਕੀਤਾ ਗਿਆ ਅਤੇ ਪਹਿਲਾ ਕਾਰਡ ਭਗਵਾਨ ਦੇ ਚਰਨਾਂ ’ਚ ਰੱਖ ਕੇ ਪ੍ਰੋਗਰਾਮ ਦੀ ਸਫਲਤਾ ਵਾਸਤੇ ਭਗਵਾਨ ਦੇ ਚਰਨਾਂ ’ਚ ਅਰਦਾਸ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਾਚੀਨ ਸ਼ਿਵ ਧਾਮ ਮੰਦਰ ਸੰਮਤੀ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ, ਸੁਸ਼ੀਲ ਭਾਰਤੀ, ਅਸ਼ੋਕ ਤਾਇਲ, ਰਜੇਸ਼ ਭੂਟਾਨੀ (ਸੇਵਾਮੁਕਤ ਕਾਨੂੰਨਗੋ) ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 22 ਏਕੜ ਕਾਲੋਨੀ ਵਿਖੇ ਸਥਿਤ ਪ੍ਰਾਚੀਨ ਸ਼ਿਵ ਧਾਮ ਮੰਦਰ ਵਿਖੇ ਸ਼੍ਰੀਮਦ ਭਾਗਵਤ ਕਥਾ ਕਰਵਾਈ ਜਾ ਰਹੀ ਹੈ। ਜਿਸ ’ਚ ਭਾਗਵਤ ਭੂਸ਼ਣ ਰਾਮ ਨਿਹੋਰ ਸ਼ਾਸਤਰੀ (ਞਰਿੰਦਾਵਨ ਵਾਲੇ) ਆਪਣੀ ਮਧੁਰ ਬਾਣੀ ਨਾਲ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕਰਨਗੇ।
ਉਨ੍ਹਾਂ ਦੱਸਿਆ ਕਿ ਇਹ ਕਥਾ 22 ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ 1 ਮਾਰਚ ਨੂੰ ਕਥਾ ਦੇ ਭੋਗ ਪਾਏ ਜਾਣਗੇ। ਕਥਾ ਰੋਜ਼ਾਨਾ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤਕ ਹੋਇਆ ਕਰੇਗੀ। 1 ਮਾਰਚ ਐਤਵਾਰ ਨੂੰ ਸਵੇਰੇ 7 ਵਜੇ ਹਵਨ ਯੱਗ ਕਰਵਾਇਆ ਜਾਵੇਗਾ। ਉਸ ਉਪਰੰਤ ਕਥਾ ਦੇ ਭੋਗ ਪਾਏ ਜਾਣਗੇ ਅਤੇ ਭੰਡਾਰਾ ਵੀ ਅਤੁੱਟ ਵਰਤੇਗਾ। 21 ਫਰਵਰੀ ਸ਼ਨਿਚਰਵਾਰ ਦੁਪਹਿਰ 2 ਵਜੇ ਕਲਸ਼ ਯਾਤਰਾ ਵੀ ਕੱਢੀ ਜਾਵੇਗੀ, ਜੋ ਕਿ ਬਾਬਾ ਬੰਸੀ ਵਾਲੇ ਮੰਦਿਰ ਤੋਂ ਚੱਲ ਕੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ’ਚ ਦੀ ਹੁੰਦੀ ਹੋਈ 22 ਏਕੜ ਸਥਿਤ ਪ੍ਰਾਚੀਨ ਸ਼ਿਵ ਧਾਮ ਮੰਦਰ ਪਹੁੰਚੇਗੀ। ਇਸ ਮੌਕੇ ਉਨ੍ਹਾਂ ਵੱਲੋਂ ਸ਼ਹਿਰ ਦੇ ਸਾਰੇ ਧਰਮ ਪ੍ਰੇਮੀਆਂ ਨੂੰ ਇਸ ਸ਼੍ਰੀਮਦ ਭਾਗਵਤ ਕਥਾ ’ਚ ਪਹੁੰਚਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਦੀਪਕ ਬਾਂਸਲ (ਸੋਨੀ) ਐੱਸਡੀ ਆਸਥਾ ਕਾਲੋਨੀ, ਕੇਵਲ ਕ੍ਰਿਸ਼ਨ ਗਰਗ, ਕ੍ਰਿਸ਼ਨ ਕੁਮਾਰ ਗਰਗ ਐੱਮਡੀ ਦਿਵਿਆ ਭੂਮੀ ਕਾਲੋਨੀ, ਸ਼ਸ਼ੀ ਚੋਪੜਾ ਕਾਲੋਨਾਈਜ਼ਰ, ਭਾਰਤ ਭੂਸ਼ਣ ਸਕਿੰਟੂ, ਸੋਹਨ ਮਿੱਤਲ, ਸੰਜੀਵ ਬਾਂਸਲ, ਪਵਨ ਬਦਰਾ, ਹੀਰਾ ਲਾਲ, ਦੀਪਕ ਬਾਂਸਲ ਅਤੇ ਵੱਡੀ ਗਿਣਤੀ ਵਿੱਚ 22 ਏਕੜ ਵਾਸੀ ਅਤੇ ਮਹਿਲਾ ਮੰਡਲ ਦੀਆਂ ਸਮੂਹ ਮੈਂਬਰਾਂ ਆਦਿ ਹਾਜ਼ਰ ਸਨ।