ਚਾਈਨਾ ਡੋਰ ਇਨਸਾਨਾਂ ਤੇ ਪੰਛੀਆਂ ਲਈ ਜਾਨਲੇਵਾ : ਚੱਕ
ਚਾਈਨਾ ਡੋਰ ਇਨਸਾਨਾਂ ਤੇ ਪੰਛੀਆਂ ਲਈ ਜਾਨਲੇਵਾ: ਚੱਕ
Publish Date: Wed, 21 Jan 2026 05:08 PM (IST)
Updated Date: Wed, 21 Jan 2026 05:09 PM (IST)
ਸੱਤਪਾਲ ਕਾਲਾਬੂਲਾ, ਪੰਜਾਬੀ ਜਾਗਰਣ
ਸ਼ੇਰਪੁਰ : ਜੇਕਰ ਪਲਾਸਟਿਕ ਡੋਰ ’ਤੇ ਕਾਬੂ ਪਾਉਣਾ ਹੈ ਤਾਂ ਆਮ ਲੋਕਾਂ ਦਾ ਸਹਿਯੋਗ ਬਹੁਤ ਹੀ ਮਹੱਤਵਪੂਰਨ ਹੈ। ਇਹ ਵਿਚਾਰ ਕਾਂਗਰਸ ਪਾਰਟੀ ਦੇ ਹਲਕਾ ਮਹਿਲ ਕਲਾਂ ਤੋਂ ਯੂਥ ਆਗੂ ਕਮਲਜੀਤ ਸਿੰਘ ਚੱਕ ਨੇ ਇੱਥੇ ਗੱਲਬਾਤ ਕਰਦਿਆ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਸ ਡੋਰ ਦੇ ਨਾਲ ਜਿੱਥੇ ਹਰ ਵਿਅਕਤੀ ਇਸ ਦਾ ਸ਼ਿਕਾਰ ਹੋ ਰਿਹਾ ਹੈ ਉੱਥੇ ਬੇਜੁਬਾਨ ਪੰਛੀ ਵੀ ਮਾਰੇ ਜਾ ਰਹੇ ਹਨ। ਜੋ ਕਿ ਬਹੁਤ ਹੀ ਗੰਭੀਰ ਤੇ ਵਿਚਾਰਨਯੋਗ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਵੀ ਇਹ ਡੋਰ ਨਹੀਂ ਵੇਚਣੀ ਚਾਹੀਦੀ ਤੇ ਆਮ ਲੋਕਾਂ ਦੀ ਜ਼ਿੰਦਗੀ ਨਾਲ ਨਹੀਂ ਖੇਡਣਾ ਚਾਹੀਦਾ। ਨੌਜਵਾਨ ਵਰਗ ਹੀ ਇਸ ਸਮੱਸਿਆ ਦਾ ਇੱਕ ਮਾਤਰ ਹੱਲ ਹੈ ਉਹ ਵੀ ਜਾਗਰੂਕ ਹੋ ਕੇ ਇਸ ਕੋਹੜ ਨੂੰ ਖਤਮ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ। ਚੱਕ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਹਰ ਸਾਲ ਹੀ ਸਮਾਜ ਸੇਵੀ ਜਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਇਸ ਚਾਈਨਾ ਡੋਰ ਦਾ ਜਬਰਦਸਤ ਵਿਰੋਧ ਕੀਤਾ ਜਾਂਦਾ ਹੈ ਪਰ ਪ੍ਰਸ਼ਾਸਨ ਅਤੇ ਸਰਕਾਰ ਇਹ ਸਭ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖ ਰਹੀ ਹੈ। ਉਨ੍ਹਾਂ ਸਰਕਾਰ ਦੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚਾਈਨਾ ਡੋਰ ’ਤੇ ਮੁਕੰਮਲ ਪਬੰਦੀ ਲਗਾਈ ਜਾਵੇ।