ਆਲੂਆਂ ਦੇ ਗੱਟੇ ਖੁਰਦ ਬੁਰਦ ਕਰਨ ਦੇ ਮਾਮਲੇ ’ਚ ਕੇਸ ਦਰਜ
ਆਲੂਆਂ ਦੇ ਗੱਟੇ ਖੁਰਦ ਬੁਰਦ ਕਰਨ ਦੇ ਮਾਮਲੇ ’ਚ ਕੇਸ ਦਰਜ
Publish Date: Fri, 05 Dec 2025 04:28 PM (IST)
Updated Date: Sat, 06 Dec 2025 04:03 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਮਹਿਲ ਕਲਾਂ ਦੀ ਪੁਲਿਸ ਨੇ ਆਲੂਆਂ ਦੇ ਗੱਟੇ ਖੁਰਦ-ਬੁਰਦ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਇਹ ਮੁਕੱਦਮਾ ਦਰਖਾਸਤ ਨੰਬਰੀ 4094/ਵੀ.ਪੀ ਮਿਤੀ 29-10-2025 ਵੱਲੋਂ ਕੁਲਵੰਤ ਸਿੰਘ ਬਰਖ਼ਿਲਾਫ਼ ਕਰਮਜੀਤ ਕੌਰ ਤੇ ਬਲਵਿੰਦਰ ਸਿੰਘ ’ਤੇ ਦਰਜ ਕੀਤਾ ਗਿਆ। ਮੁੱਦਈ ਕੁਲਵੰਤ ਸਿੰਘ ਅਤੇ ਸੰਦੀਪ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਮੋਹਾਲੀ ਕਲਾ, ਹਰੀ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕੁਰੜ, ਅਮਰੀਕ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮਹਿਲ ਕਲਾ, ਮਲਕੀਤ ਸਿੰਘ ਪੁੱਤਰ ਬਖਤੋਰ ਸਿੰਘ ਵਾਸੀ ਮਹਿਲਕਲਾਂ ਨੇ ਆਪਣੇ ਖੇਤ ’ਚੋਂ ਆਲੂ ਪੁੱਟ ਕੇ ਬਲਵਿੰਦਰ ਸਿੰਘ ਤੇ ਕਰਮਜੀਤ ਕੌਰ ਦੇ ਕੋਲਡ ਸਟੋਰ ’ਚ ਮਿਤੀ 20 ਮਾਰਚ ਨੂੰ, ਕੁਲਵੰਤ ਸਿੰਘ ਨੇ 200 ਡਾਇਮੰਡ ਆਲੂਆ ਦੇ ਗੱਟੇ, ਸੰਦੀਪ ਸਿੰਘ ਉਕਤ ਨੇ ਆਪਣੇ 360 ਡਾਇਮੰਡ ਆਲੂਆਂ ਦੇ ਗੁੱਟੇ, ਹਰੀ ਸਿੰਘ ਨੇ ਅਪਣੇ 215 ਡਾਇਮੰਡ ਆਲੂਆ ਦੇ ਗੱਟੇ, ਅਮਰੀਕ ਸਿੰਘ ਉਕਤ ਅਪਣੇ 799 ਡਾਇਮੰਡ ਆਲੂਆਂ ਦੇ ਗੱਟੇ, ਮਲਕੀਤ ਸਿੰਘ ਉਕਤ ਅਪਣੇ 137 ਡਾਇਮੰਡ ਆਲੂਆਂ ਦੇ ਗੱਟੇ ਰਖਵਾ ਦਿੱਤੇ ਸੀ, ਕੁਝ ਵਿਅਕਤੀਆਂ ਤੋਂ ਅਡਵਾਂਸ ਰੁਪਏ ਵੀ ਲੈ ਲਏ ਸਨ ਪਰ ਬਲਵਿੰਦਰ ਸਿੰਘ ਅਤੇ ਕਰਮਜੀਤ ਕੌਰ ਨੇ ਕੁਝ ਆਲੂਆਂ ਦੇ ਗੱਟੇ ਖੁਰਦ-ਬੁਰਦ ਕਰ ਦਿੱਤੇ ਅਤੇ ਬਾਕੀ ਆਲੂਆਂ ਦੀ ਸਾਂਭ-ਸੰਭਾਲ ਨਾ ਹੋਣ ਕਰਕੇ ਆਲੂ ਖ਼ਰਾਬ ਕਰ ਦਿੱਤੇ , ਜਿਸ ਕਾਰਨ ਉਨ੍ਹਾਂ ਦਾ 12,30,000 ਰੁਪਏ ਦਾ ਨੁਕਾਸਨ ਹੋ ਗਿਆ। ਪੁਲਿਸ ਨੇ ਉਕਤ ਮਾਮਲੇ ’ਚ ਕਰਮਜੀਤ ਕੌਰ ਪਤਨੀ ਬਲਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀਆਨ ਮਹਿਲ ਖੁਰਦ ਖ਼ਿਲਾਫ਼ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।