ਪਾਣੀ ਦੀ ਵਾਰੀ ਨੂੰ ਲੈ ਕੇ ਕੁੱਟਮਾਰ, ਪਰਚਾ ਦਰਜ
ਪਾਣੀ ਦੀ ਵਾਰੀ ਨੂੰ ਲੈ ਕੇ ਹੋਈ ਲੜਾਈ ਤੇ ਕੁੱਟਮਾਰ ਦੇ ਮਾਮਲੇ ’ਚ ਕੇਸ ਦਰਜ
Publish Date: Thu, 04 Dec 2025 05:11 PM (IST)
Updated Date: Fri, 05 Dec 2025 04:06 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੇ ਪਾਣੀ ਦੀ ਵਾਰੀ ਲਾਉਣ ਦੇ ਮਾਮਲੇ ’ਚ ਹੋਈ ਕੁੱਟਮਾਰ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁੱਦਈ ਕੁਲਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪੱਖੋ ਕਲਾ ਨੇ ਬਿਆਨ ਕੀਤਾ ਪੱਖੋ ਕਲਾ ਉਸਦੇ ਖੇਤ ’ਚ ਡੇਢ ਕਨਾਲ ਜ਼ਮੀਨ ਹੈ ਜਿਸ ’ਚ ਪਾਣੀ ਦੀ ਵਾਰੀ ਦਾ ਚੌਥਾ ਹਿੱਸਾ ਬਣਦਾ ਹੈ ਪ੍ਰੰਤੂ ਕੁਲਦੀਪ ਸਿੰਘ ਉਕਤ ਪਾਣੀ ਦੀ ਵਾਰੀ ਲਾਉਣ ਤੋਂ ਰੋਕਦਾ ਹੈ ਕੱਲ ਮੁਦੱਈ ਆਪਣੀ ਪਾਣੀ ਦੀ ਵਾਰੀ ਲਾ ਰਿਹਾ ਸੀ ਤਾਂ ਉਕਤਾਨ ਵਿਅਕਤੀਆਂ .ਕੁਲਦੀਪ ਸਿੰਘ ਪੁੱਤਰ ਮਹਿੰਦਰ ਸਿੰਘ, ਜਸਪਾਲ ਕੌਰ ਪਤਨੀ ਮਹਿੰਦਰ ਸਿੰਘ, ਮਹਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ, ਭਗਤ ਸਿੰਘ ਪੁੱਤਰ ਜੀਤ ਸਿੰਘ, ਜਗਸੀਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀਆਨ ਬਰਨਾਲਾ, ਇੰਦਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਚੌਹਾਨਕੇ ਕਲਾ,.ਜਸਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਧਨੌਲਾ, ਹਰਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਦੂਲੋਵਾਲ, ਜਸਵੰਤ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਰਾਜਗੜ, ਗੁਰਦੀਪ ਸਿੰਘ ਪੁੱਤਰ ਦਲਵਾਰਾ ਸਿੰਘ ਵਾਸੀ ਧਨੋਲਾ, ਬਲਦੇਵ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਧੋਲਾ, ਅਵਤਾਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪੱਖੋ ਕਲਾ ਨੇ ਗੱਡੀਆਂ ’ਤੇ ਆ ਕੇ ਮੁਦਈ ਦੀਆਂ ਸੋਟੀਆਂ,ਕ੍ਰਿਪਾਨਾਂ ਨਾਲ ਕੁੱਟਮਾਰ ਕੀਤੀ, ਜਦੋਂ ਮੁਦਈ ਦੀ ਮਾਤਾ ਸੁਖਜਿੰਦਰ ਕੌਰ ਅਤੇ ਪਤਨੀ ਰਨਜੀਤ ਕੌਰ ਉਸਨੂੰ ਛੁਡਾਉਣ ਲੱਗੇ ਤਾਂ ਉਨ੍ਹਾਂ ਨਾਲ ਵੀ ਉਕਤਾਨ ਨੇ ਕੁੱਟਮਾਰ ਕੀਤੀ, ਤਾਂ ਲੋਕਾਂ ਦਾ ਇਕੱਠ ਦੇਖ ਕੇ ਉਕਤਾਨ ਮੌਕੇ ਤੋਂ ਭੱਜ ਗਏ ਤਾ ਮੁੱਦਈ ਤੇ ਇਸਦੀ ਮਾਤਾ ਤੇ ਘਰਵਾਲੀ ਨੂੰ ਸਿਵਲ ਹਸਪਤਾਲ ਤਪਾ ਦਾਖਲ਼ ਕਰਵਾਇਆ ਗਿਆ। ਜਿਥੋ ਅੱਜ ਡਾਕਟਰੀ ਰਿਕਾਰਡ ਹਾਸਲ ਕਰਕੇ ਤੇ ਮੁਦਈ ਦੇ ਬਿਆਨ ਹਾਸਲ ਕਰਕੇ ਉਕਤਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਇਸਦੀ ਵਜਾ ਰੰਜਸ਼ ਇਹ ਹੈ ਕਿ ਉਕਤਾਨ ਮੁੱਦਈ ਨੂੰ ਆਪਣੇ ਹਿਸੇ ਦਾ ਮੋਟਰ ਦਾ ਪਾਣੀ ਲਾਉਣ ਤੋਂ ਰੋਕਦੇ ਹਨ।