ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ
ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ
Publish Date: Sat, 17 Jan 2026 04:19 PM (IST)
Updated Date: Sun, 18 Jan 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਧਨੌਲਾ ਦੀ ਪੁਲਿਸ ਨੇ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਦੱਈ ਮਮਤਾ ਪਤਨੀ ਸੱਤਪਾਲ ਸਿੰਘ ਵਾਸੀ ਨੇੜੇ ਪਸ਼ੂ ਮੰਡੀ ਧਨੌਲਾ ਨੇ ਆਪਣਾ ਬਿਆਨ ਤਹਿਰੀਰ ਕਰਵਾਇਆ ਕਿ ਮਿਤੀ 14 ਜਨਵਰੀ ਨੂੰ ਆਪਣੀ ਬੇਟੀ ਸੰਧੀਆ ਦੇ ਘਰ ਸੁੱਤੀ ਪਈ ਸੀ ਤਾਂ ਉਕਤਾਨ ਵਿਅਕਤੀਆਂ ਮਹਿੰਦਰ ਨਾਥ ਪੁੱਤਰ ਦਿਆਲ ਨਾਥ, ਸੋਮੀ ਨਾਥ ਪੁੱਤਰ ਅਨੋਖਾ, ਰਾਹਲ ਨਾਥ ਪੁੱਤਰ ਸੋਮੀ ਨਾਥ, ਸਿੰਦਰ ਨਾਥ ਪੁੱਤਰ ਸੋਮੀ ਨਾਥ, ਰੂਪੀ ਨਾਥ ਪੁੱਤਰ ਸੋਮੀ ਨਾਥ, ਕੱਮੀ ਪਤਨੀ ਸੋਮੀ ਨਾਥ, ਪ੍ਰੀਤੀ ਪੁੱਤਰੀ ਸੋਮੀ ਨਾਥ, ਬੰਟੀ ਪੁੱਤਰ ਮਹਿੰਦਰ ਨਾਥ ਵਾਸੀ ਨਜਦੀਕ ਪਸ਼ੂ ਮੰਡੀ ਧਨੌਲਾ ਨੇ ਮੌਕੇ ਤੋਂ ਹਥਿਆਰਾਂ ਸਮੇਤ ਉਸਦੇ ਘਰ ਆ ਕੇ ਉਸਦੀ ਬੇਟੀ ਸੰਧੀਆ ਪਰ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰ ਦਿੱਤਾ। ਜਿਸਤੋਂ ਬਾਅਦ ਉਸਦਾ ਘਰਵਾਲਾ ਵੀ ਘਰ ਆ ਗਿਆ ਤੇ ਲੋਕਾਂ ਦਾ ਇੱਕਠ ਹੋ ਗਿਆ, ਨਜਦੀਕ ਪਸੂ ਮੰਡੀ ਧਨੌਲਾ ਮੌਕੇ ਤੋਂ ਹਥਿਆਰਾਂ ਸਮੇਤ ਭੱਜ ਗਏ। ਪੁਲਿਸ ਨੇ ਮੁਦਈ ਦੇ ਬਿਆਨਾਂ ਦੇ ਅਧਾਰ ’ਤੇ ਉਕਤਾਨ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।