ਡੋਪ ਟੈਸਟ ਪਾਜੇਟਿਵ ਆਉਣ ਦੇ ਮਾਮਲੇ ’ਚ ਕੇਸ ਦਰਜ
ਡੋਪ ਟੈਸਟ ਪੋਜੀਟਿਵ ਆਉਣ ਦੇ ਮਾਮਲੇ ’ਚ ਕੇਸ ਦਰਜ
Publish Date: Sat, 17 Jan 2026 04:08 PM (IST)
Updated Date: Sun, 18 Jan 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਤਪਾ ਦੀ ਪੁਲਿਸ ਨੇ ਡੋਪ ਟੈਸਟ ਪਾਜੇਟਿਵ ਆਉਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਦੌਰਾਨੇ ਗਸ਼ਤ ਦੇ ਮੇਨ ਹਾਈਵੇ ਰੋਡ ਤੋਂ ਮਾਤਾ ਦਾਤੀ ਰੋਡ ਪਰ ਕਰੀਬ 200 ਮੀਟਰ ਅੱਗੇ ਪੁੱਜਾ ਤਾਂ ਸਾਹਮਣੇ ਤੋਂ ਇਕ ਮੋਨਾ ਨੌਜਵਾਨ ਜੋ ਡਿੱਕ ਡੋਲੇ ਖਾਂਦਾ ਆਉਂਦਾ ਦਿਖਾਈ ਦਿੱਤਾ। ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਗੱਡੀ ਰੁਕਵਾ ਕੇ ਪੁਲਿਸ ਪਾਰਟੀ ਦੀ ਮਦਦ ਨਾਲ ਉਕਤ ਵਿਅਕਤੀ ਜਿਸਦਾ ਨਾਮ ਮੇਹਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਰਾਜਾ ਪੱਤੀ ਢਿੱਲਵਾਂ ਨੂੰ ਕਾਬੂ ਕੀਤਾ, ਜਿਸਦਾ ਕੋਈ ਨਸ਼ਾ ਵਗੈਰਾ ਕੀਤਾ ਜਾਪਦਾ ਸੀ। ਸਿਵਲ ਹਸਪਤਾਲ ਤਪਾ ਮੇਹਰ ਸਿੰਘ ਉਕਤ ਦਾ ਡੋਪ ਟੈਸਟ ਕਰਵਾਇਆ ਤੇ ਜਿਸਤੇ ਡਾਕਟਰ ਸਾਹਿਬ ਵੱਲੋਂ ਰਿਪੋਰਟ ਪਾਜੇਟਿਵ ਆਉਣ ’ਤੇ ਮੁਕੱਦਮਾ ਦਰਜ ਕੀਤਾ ਗਿਆ। ਉਕਤ ਵਿਅਕਤੀ ਨੂੰ ਬੰਦ ਹਵਾਲਾਤ ਥਾਣਾ ਕਰਵਾਇਆ ਗਿਆ।