ਸੜਕ ਐਕਸੀਡੈਂਟ 'ਚ ਕਾਰ ਨੂੰ ਲੱਗੀ ਅੱਗ, ਦੋ ਨੌਜਵਾਨਾਂ ਦੀ ਮੌਤ; ਤਿੰਨ ਜ਼ਖ਼ਮੀ
ਦਿੜਬਾ ਨੇੜੇ ਰਾਸ਼ਟਰੀ ਮਾਰਗ ਉੱਤੇ ਰਾਤ ਦੇ ਸਮੇਂ ਇੱਕ ਬੀ ਐਮ ਡਬਲਯੂ ਕਾਰ ਨੂੰ ਅੱਗ ਲੱਗਣ ਨਾਲ ਦਿੜ੍ਹਬਾ ਦੇ ਦੋ ਨੌਜਵਾਨਾ ਦੀ ਮੌਤ ਹੋ ਗਈ ਹੈ
Publish Date: Sun, 23 Nov 2025 11:38 AM (IST)
Updated Date: Sun, 23 Nov 2025 11:43 AM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਦਿੜਬਾ ਨੇੜੇ ਰਾਸ਼ਟਰੀ ਮਾਰਗ ਉੱਤੇ ਰਾਤ ਦੇ ਸਮੇਂ ਇੱਕ ਬੀ ਐਮ ਡਬਲਯੂ ਕਾਰ ਨੂੰ ਅੱਗ ਲੱਗਣ ਨਾਲ ਦਿੜ੍ਹਬਾ ਦੇ ਦੋ ਨੌਜਵਾਨਾ ਦੀ ਮੌਤ ਹੋ ਗਈ ਹੈ ਅਤੇ ਤਿੰਨ ਗੰਭੀਰ ਜਖਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਦਿੜਬਾ ਨੇੜੇ ਨੈਸ਼ਨਲ ਹਾਈਵੇ 'ਤੇ ਇੱਕ ਬੀਐਮਡਲਯੂ ਕਾਰ ਦੀ ਇੱਕ ਟਰੱਕ ਨਾਲ ਟੱਕਰ ਹੋ ਗਈ।
ਉਸ ਉਪਰੰਤ ਕਾਰ ਨੂੰ ਅੱਗ ਲੱਗ ਗਈ ਅਤੇ ਜਿਸ ਵਿੱਚ ਪੰਜ ਨੌਜਵਾਨ ਸਵਾਰ ਸਨ। ਜਿਨ੍ਹਾਂ ਵਿੱਚੋਂ ਦੋ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਜਖਮੀ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।