ਸੰਗਰੂਰ 'ਚ ਸਪਾ ਸੈਂਟਰ ਦੀ ਆੜ 'ਚ ਚੱਲਦਾ ਸੀ ਦੇਹ ਵਪਾਰ, ਛਾਪੇਮਾਰੀ ਦੌਰਾਨ ਸੰਚਾਲਕ ਗ੍ਰਿਫਤਾਰ
ਥਾਣਾ ਸਿਟੀ ਸੰਗਰੂਰ ਦੇ ਐੱਸਐੱਚਓ ਇੰਸਪੈਕਟਰ ਮਾਲਵਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਪਾ ਸੈਂਟਰ ਦੀ ਆੜ ਵਿੱਚ ਸ਼ਹਿਰ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਇੱਥੇ ਮਾਸੂਮ ਲੜਕੀਆਂ ਅਤੇ ਔਰਤਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਸਪਾ ਕੇਂਦਰ ਦੇ ਸੰਚਾਲਕਾਂ ਵੱਲੋਂ ਦੇਹ ਵਪਾਰ ਲਈ ਮਜਬੂਰ ਕੀਤਾ ਜਾਂਦਾ ਹੈ।
Publish Date: Sat, 08 Jul 2023 02:59 PM (IST)
Updated Date: Sat, 08 Jul 2023 04:43 PM (IST)
ਬਲਜੀਤ ਸਿੰਘ ਟਿੱਬਾ,ਸੰਗਰੂਰ : ਸ਼ਹਿਰ ਦੇ ਪਾਸ਼ ਬਾਜ਼ਾਰ ਵਿੱਚ ਸਪਾ ਸੈਂਟਰ ਦੀ ਆੜ 'ਚ ਦੇਹ ਵਪਾਰ ਚਲਾ ਰਹੇ ਸਪਾ ਸੈਂਟਰ ਦੇ ਮਾਲਕਾਂ ਖ਼ਿਲਾਫ਼ ਥਾਣਾ ਸਿਟੀ ਸੰਗਰੂਰ ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਸੈਂਟਰ ਦੇ ਇਕ ਮਾਲਕ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ, ਜਦਕਿ ਦੂਜੇ ਦੀ ਭਾਲ ਜਾਰੀ ਹੈ। ਇਹ ਘਿਨਾਉਣੀ ਹਰਕਤ ਪਿਛਲੇ ਕਾਫੀ ਸਮੇਂ ਤੋਂ ਸ਼ਹਿਰ ਦੇ ਸਭ ਤੋਂ ਵਿਅਸਤ ਬਾਜ਼ਾਰ ਵਿੱਚ ਸਥਿਤ ਐਸਪੀ ਸੈਂਟਰ ਵਿੱਚ ਚੱਲ ਰਹੀ ਸੀ, ਜਿਸ ਦਾ ਸੁਰਾਗ ਮਿਲਣ ਤੋਂ ਬਾਅਦ ਪੁਲਿਸ ਨੇ ਸ਼ੁੱਕਰਵਾਰ ਨੂੰ ਛਾਪਾ ਮਾਰ ਕੇ ਇਸ ਧੰਦੇ ਦਾ ਪਰਦਾਫਾਸ਼ ਕੀਤਾ।
ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਸੰਗਰੂਰ ਦੇ ਐੱਸਐੱਚਓ ਇੰਸਪੈਕਟਰ ਮਾਲਵਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਪਾ ਸੈਂਟਰ ਦੀ ਆੜ ਵਿੱਚ ਸ਼ਹਿਰ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਇੱਥੇ ਮਾਸੂਮ ਲੜਕੀਆਂ ਅਤੇ ਔਰਤਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਸਪਾ ਕੇਂਦਰ ਦੇ ਸੰਚਾਲਕਾਂ ਵੱਲੋਂ ਦੇਹ ਵਪਾਰ ਲਈ ਮਜਬੂਰ ਕੀਤਾ ਜਾਂਦਾ ਹੈ। ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਛਾਪਾ ਮਾਰਿਆ ਅਤੇ ਸੈਂਟਰ ਸੰਚਾਲਕ ਮੁਹੰਮਦ ਸ਼ਾਕਿਰ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਹੰਮਦ ਸ਼ਾਕਿਰ ਅਤੇ ਉਸਦੇ ਭਰਾ ਮੁਹੰਮਦ ਰਿਹਾਨ, ਵਾਸੀ ਜਹਾਂਗੀਰ ਪੁਰੀ, ਦਿੱਲੀ, ਦੇ ਖਿਲਾਫ ਥਾਣਾ ਸਿਟੀ, ਸੰਗਰੂਰ ਵਿੱਚ ਅਨੈਤਿਕ ਤਸਕਰੀ ਐਕਟ, 1956 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਮੁਹੰਮਦ ਰਿਹਾਨ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।