ਮਜੀਠੀਆ ਦੀ ਜ਼ਮਾਨਤ ਦੀ ਅਰਜੀ ਹੋਈ ਰੱਦ, ਭੁਗਤਣਾ ਹੀ ਪਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਦਾ ਖਮਿਆਜਾ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੀ ਅਰਜੀ ਦਾ ਰੱਦ ਹੋਣਾ ਪੰਜਾਬ ਸਰਕਾਰ ਵੱਲੋਂ ਉਸ 'ਤੇ ਦਰਜ ਕੀਤਾ ਗਿਆ ਵੱਧ ਜਾਇਦਾਦ ਦਾ ਮਾਮਲਾ ਮੁਢਲੀ ਜਾਂਚ ਦੌਰਾਨ ਸਹੀ ਪਾਇਆ ਗਿਆ ਹੈ।
Publish Date: Thu, 04 Dec 2025 03:29 PM (IST)
Updated Date: Thu, 04 Dec 2025 04:00 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੀ ਅਰਜੀ ਦਾ ਰੱਦ ਹੋਣਾ ਪੰਜਾਬ ਸਰਕਾਰ ਵੱਲੋਂ ਉਸ 'ਤੇ ਦਰਜ ਕੀਤਾ ਗਿਆ ਵੱਧ ਜਾਇਦਾਦ ਦਾ ਮਾਮਲਾ ਮੁਢਲੀ ਜਾਂਚ ਦੌਰਾਨ ਸਹੀ ਪਾਇਆ ਗਿਆ ਹੈ। ਉਹ ਦਿੜ੍ਹਬਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਚੀਮਾ ਨੇ ਮਜੀਠੀਆ ਉੱਤੇ ਤੰਜ ਕਸਦੇ ਹੋਏ ਕਿਹਾ ਕਿ ਜੋ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਆਪਣੇ ਰਾਜਕਾਲ ਸਮੇਂ ਬੇਅਦਬੀ ਕਰਵਾਈ ਉਸ ਦਾ ਖਮਿਆਜਾ ਉਨ੍ਹਾਂ ਨੂੰ ਭੁਗਤਣਾ ਹੀ ਪਵੇਗਾ। ਇਸ ਤੋਂ ਇਲਾਵਾ ਪੰਜਾਬ ਦੇ ਲੋਕਾਂ ਨੂੰ ਲੁੱਟ ਕੇ ਬੇਨਾਮੀ ਆਮਦਨ ਤੋਂ ਵੱਧ ਜਾਇਦਾਦ ਬਣਾਈ ਜਿਸ ਦਾ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ।
ਉਸ ਦੇ ਚਲਦੇ ਮਾਨਯੋਗ ਕੋਰਟ ਵੱਲੋਂ ਉਸ ਦੀ ਜ਼ਮਾਨਤ ਰੱਦ ਕਰਨਾ ਸਰਕਾਰ ਵੱਲੋਂ ਪਾਏ ਗਏ ਪਰਚੇ ਦੀ ਅੰਸ਼ਿਕ ਪੁਸ਼ਟੀ ਕਰਦਾ ਹੈ। ਚੀਮਾ ਨੇ ਕੇਂਦਰ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਉੱਤੇ ਵਰਦੇ ਹੋਏ ਕਿਹਾ ਕਿ ਉਹ ਹਮੇਸ਼ਾ ਹੀ ਸੰਵਿਧਾਨ ਦੇ ਖ਼ਿਲਾਫ਼ ਚੱਲ ਕੇ ਲੋਕਾਂ ਦੇ ਨਿੱਜੀ ਡਾਟਾ ਇਕੱਠਾ ਕਰਨ ਉੱਤੇ ਲੱਗਿਆ ਹੋਇਆ ਹੈ। ਇਸ ਦੇ ਨਾਲ ਹੀ ਹੁਣ ਨਵਾਂ ਸੰਚਾਰ ਐਪ ਜਾਰੀ ਕਰਕੇ ਇਸ ਦੇ ਤਹਿਤ ਦੇਸ਼ ਦੇ ਹਰ ਇੱਕ ਸਮਾਰਟ ਫੋਨ ਵਰਤਣ ਵਾਲੇ ਲੋਕਾਂ ਲਈ ਇੰਸਟਾਲ ਕਰਨ ਦਾ ਹੁਕਮ ਦੇ ਦਿੱਤਾ ਹੈ। ਬੇਸ਼ਕ ਲੋਕਾਂ ਦੇ ਵਿਰੋਧ ਕਾਰਨ ਇਸ ਐਪ ਨੂੰ ਮਰਜ਼ੀ ਨਾਲ ਇੰਸਟਾਲ ਕਰਨ ਦਾ ਯੂ ਟਰਨ ਕੀਤਾ ਹੈ ਪਰ ਫਿਰ ਵੀ ਕੇਂਦਰ ਸਰਕਾਰ ਕਿਸੇ ਨਾ ਕਿਸੇ ਲੁਕਵੇਂ ਢੰਗ ਨਾਲ ਲੋਕਾਂ ਦਾ ਡਾਟਾ ਚੋਰੀ ਕਰ ਰਹੀ ਹੈ, ਜੋ ਕਿ ਸਾਡੇ ਸੰਵਿਧਾਨ ਬਿਲਕੁਲ ਖ਼ਿਲਾਫ਼ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਾਡਾ ਦੇਸ਼ ਵੱਖ-ਵਖ ਧਰਮਾਂ, ਜਾਤਾਂ ਦਾ ਦੇਸ਼ ਹੈ ਪਰ ਭਾਰਤੀ ਜਨਤਾ ਪਾਰਟੀ ਸਾਰੇ ਦੇਸ਼ ਨੂੰ ਉਨ੍ਹਾਂ ਦਾ ਨਿੱਜੀ ਡਾਟਾ ਚੋਰੀ ਕਰਕੇ ਲੰਬੇ ਸਮੇਂ ਤੱਕ ਦੇਸ਼ ਉੱਤੇ ਰਾਜ ਕਰਨਾ ਚਾਹੁੰਦੀ ਹੈ ਪਰ ਦੇਸ਼ ਦੇ ਲੋਕ ਹੁਣ ਜਾਗ ਪਏ ਹਨ ਬੀਜੇਪੀ ਦੀਆਂ ਇਸ ਚਾਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ।