Barnala News: ਡਿਊਟੀ ਤੋਂ ਛੁੱਟੀ ਆਏ ਪੁਲਿਸ ਮੁਲਾਜ਼ਮ ਨਾਲ ਵਾਪਰਿਆ ਭਾਣਾ, ਕਰੰਟ ਲੱਗਣ ਨਾਲ ਮੌਤ
ਮਿਲੀ ਜਾਣਕਾਰੀ ਤਹਿਤ ਬਲਵੀਰ ਸਿੰਘ ਬਤੌਰ ਪੁਲਿਸ ਮੁਲਾਜ਼ਮ ਡਿਪਟੀ ਕਮਿਸ਼ਨਰ ਬਰਨਾਲਾ ਦੀ ਗਾਰ ਵਿੱਚ ਨੌਕਰੀ ਕਰਦੇ ਸਨ। ਇੱਕ ਦਿਨ ਪਹਿਲਾਂ ਹੀ ਉਹ ਛੁੱਟੀ ਲੈ ਕੇ ਆਪਣੇ ਪਿੰਡ ਕੱਟੂ ਗਏ ਸਨ।
Publish Date: Thu, 16 Apr 2026 07:53 AM (IST)
Updated Date: Thu, 16 Apr 2026 07:58 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਕੱਟੂ ਦੇ ਬਸ਼ਿੰਦੇ ਬਲਵੀਰ ਸਿੰਘ ਪੁੱਤਰ ਜੀਤ ਸਿੰਘ ਦੀ ਬਿਜਲੀ ਦਾ ਕਰੰਟ ਲੱਗ ਜਾਣ ਕਾਰਨ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਤਹਿਤ ਬਲਵੀਰ ਸਿੰਘ ਬਤੌਰ ਪੁਲਿਸ ਮੁਲਾਜ਼ਮ ਡਿਪਟੀ ਕਮਿਸ਼ਨਰ ਬਰਨਾਲਾ ਦੀ ਗਾਰ ਵਿੱਚ ਨੌਕਰੀ ਕਰਦੇ ਸਨ। ਇੱਕ ਦਿਨ ਪਹਿਲਾਂ ਹੀ ਉਹ ਛੁੱਟੀ ਲੈ ਕੇ ਆਪਣੇ ਪਿੰਡ ਕੱਟੂ ਗਏ ਸਨ। ਉਨ੍ਹਾਂ ਨੂੰ ਪਤਾ ਲੱਗਾ ਕਿ ਸਵੇਰੇ ਢਾਈ ਵਜੇ ਤੋਂ 5 ਵਜੇ ਤੱਕ ਬਿਜਲੀ ਸਪਲਾਈ ਖੇਤੀ ਸੈਕਟਰ ਲਈ ਮੁਹੱਈਆ ਕਰਵਾਈ ਜਾ ਰਹੀ ਹੈ। ਉਹ ਹਰੇ ਚਾਰੇ ਨੂੰ ਪਾਣੀ ਲਾਉਣ ਲਈ ਸਵੇਰੇ ਸਾਢੇ ਤਿੰਨ ਵਜੇ ਦੇ ਕਰੀਬ ਆਪਣੇ ਖੇਤ ਗਏ। ਉਨ੍ਹਾਂ ਨਾਲ ਉਨ੍ਹਾਂ ਦਾ ਭਰਾ ਗੁਰਮੇਲ ਸਿੰਘ ਵੀ ਗਿਆ ਸੀ। ਅਚਾਨਕ ਹੀ ਬਿਜਲੀ ਦੇ ਟਰਾਂਸਫਾਰਮਰ ਵਿੱਚੋਂ ਚੰਗਿਆੜੀਆਂ ਨਿਕਲ ਰਹੀਆਂ ਸਨ ਉਨ੍ਹਾਂ ਦੇਖਿਆ ਕਿ ਹੇਠਾਂ ਕਿਤੇ ਕਣਕ ਨੂੰ ਅੱਗ ਨਾ ਲੱਗ ਜਾਵੇ ਉਨ੍ਹਾਂ ਨੇ ਟਰਾਂਸਫਾਰਮਰ ਦੀ ਸੁੱਚ ਕੱਟਣ ਲਈ ਸੁੱਚ ਨੂੰ ਹੱਥ ਪਾ ਲਏ ਸੁੱਚ ਵਿੱਚ ਅਚਾਨਕ ਕਰੰਟ ਆ ਗਿਆ। ਜਿਸ ਨਾਲ ਉਨ੍ਹਾਂ ਦੇ ਦੋਵੇਂ ਹੱਥ ਸੜ ਗਏ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ ਜਿੱਥੇ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਉਹ ਆਪਣੇ ਪਿੱਛੇ ਇੱਕ ਪੁੱਤਰ ਤੇ ਇੱਕ ਧੀ ਸਣੇ ਪਤਨੀ ਛੱਡ ਗਏ ਹਨ।