Barnala Municipal Corporation Election Result 2026 : ਦੂਜੇ ਪੜਾਅ 'ਚ 9 ਨੰਬਰ ਤੋਂ 16 ਨੰਬਰ ਵਾਰਡ ਦੇ ਆਏ ਨਤੀਜਿਆਂ 'ਚ ਇੱਕ ਆਜ਼ਾਦ ਉਮੀਦਵਾਰ ਤੇ ਇੱਕ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਜਿੱਤ ਹਾਸਿਲ ਕੀਤੀ ਹੈ ਤੇ ਛੇ ਆਪ ਦੇ ਉਮੀਦਵਾਰ ਚੋਣ ਜਿੱਤੇ ਹਨ। ਹੁਣ ਤਕ ਨਗਰ ਨਿਗਮ ਬਰਨਾਲਾ ਦੇ ਕੁੱਲ 32 ਵਾਰਡਾਂ ਦੇ ਆਏ ਨਤੀਜਿਆਂ ਚੋਂ 23 ਦੇ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।

ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਬਰਨਾਲਾ ਨਗਰ ਨਿਗਮ ਦੇ 50 ਵਾਰਡਾਂ 'ਚ 26 ਮਈ ਨੂੰ ਹੋਈਆਂ ਚੋਣਾਂ ਦੇ ਨਤੀਜਿਆਂ ਸੰਬੰਧੀ ਅੱਜ ਯਾਨੀ ਸ਼ੁੱਕਰਵਾਰ ਨੂੰ ਵੋਟਾਂ ਦੀ ਗਿਣਤੀ ਐਸਐਸਡੀ ਕਾਲਜ ਬਰਨਾਲਾ ਵਿਖੇ ਹੋਈ। ਆਮ ਆਦਮੀ ਪਾਰਟੀ ਨੇ 36, ਬੀਜੇਪੀ ਉਮੀਦਵਾਰਾਂ ਨੇ 07, ਆਜ਼ਾਦ ਉਮੀਦਵਾਰਾਂ ਨੇ 05 ਤੇ ਕਾਂਗਰਸ ਨੇ 2 ਸੀਟਾਂ ਜਿੱਤੀਆਂ।
ਨਗਰ ਨਿਗਮ ਬਰਨਾਲਾ ਦੇ ਪੰਜਾਬ ਵਾਰਡਾਂ ਚੋਂ ਕੋਈ ਵੋਟਾਂ ਦੀ ਗਿਣਤੀ ਦੇ ਪਹਿਲੇ ਪੜਾਅ 'ਚ ਇਕ ਤੋਂ ਅੱਠ ਵਾਰਡਾਂ ਤਕ ਆਮ ਆਦਮੀ ਪਾਰਟੀ ਦੇ ਅੱਠੇ ਉਮੀਦਵਾਰ ਚੋਣ ਜਿੱਤੇ। ਦੂਜੇ ਪੜਾਅ 'ਚ 9 ਨੰਬਰ ਤੋਂ 16 ਨੰਬਰ ਵਾਰਡ ਦੇ ਆਏ ਨਤੀਜਿਆਂ 'ਚ ਇੱਕ ਆਜ਼ਾਦ ਉਮੀਦਵਾਰ ਤੇ ਇੱਕ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਜਿੱਤ ਹਾਸਿਲ ਕੀਤੀ ਤੇ ਛੇ ਆਪ ਦੇ ਉਮੀਦਵਾਰ ਚੋਣ ਜਿੱਤੇ। ਦੁਪਹਿਰ 1 ਵਜੇ ਤਕ ਨਗਰ ਨਿਗਮ ਬਰਨਾਲਾ ਦੇ ਕੁੱਲ 16 ਵਾਰਡਾਂ ਦੇ ਆਏ ਨਤੀਜਿਆਂ ਚੋਂ 14 ਵਾਰਡਾਂ ਦੇ ਵਿਚ ਆਮ ਆਦਮੀ ਪਾਰਟੀ ਤੇ ਇਕ 'ਚ ਆਜ਼ਾਦ ਤੇ ਇੱਕ 'ਚ ਭਾਜਪਾ ਨੇ ਆਪਣਾ ਖਾਤਾ ਖੋਲ੍ਹਿਆ। ਬਰਨਾਲਾ ਨਗਰ ਨਿਗਮ ਦੇ ਨਤੀਜਿਆਂ ਦੇ ਚੌਥੇ ਦੌਰ 'ਚ 38 ਵਾਰਡਾਂ ਚੋਂ 27 ਵਾਰਡਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੋਣ ਜਿੱਤੇ। ਚਾਰ 'ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਦੇ ਝੰਡੇ ਗੱਡੇ ਹਨ। ਚਾਰ ਆਜ਼ਾਦ ਤੇ ਇਕ ਕਾਂਗਰਸੀ ਉਮੀਦਵਾਰ ਚੋਣ ਜਿੱਤੇ।
ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 1 ਤੋਂ ਆਪ ਉਮੀਦਵਾਰ ਪਰਮਜੀਤ ਕੌਰ ਚੋਣ ਜਿੱਤੇ ਹਨ। ਉਨ੍ਹਾਂ ਨੂੰ ਕੁੱਲ 819 ਵੋਟਾਂ ਪਈਆਂ ਹਨ। ਜਦਕਿ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਗੁਰਮੀਤ ਕੌਰ ਨੂੰ 315 ਤੇ ਨੋਟਾ ਨੂੰ 2 ਵੋਟਾਂ ਪਈਆਂ । ਵਾਰਡ ਨੰਬਰ 1 ’ਚ ਕੁੱਲ 1136 ਵੋਟਾ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਉਮੀਦਵਾਰ ਜਸਵਿੰਦਰ ਸਿੰਘ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 654 ਵੋਟਾਂ ਪਈਆਂ ਹਨ। ਜਦਕਿ ਸ੍ਰੋਮਣੀ ਅਕਾਲੀ ਦਲ ਉਮੀਦਵਾਰ ਅੰਮ੍ਰਿਤਪਾਲ ਸਿੰਘ ਦਿਓਲ ਨੂੰ 610, ਅਜਾਦ ਉਮੀਦਵਾਰ ਜਗਤਾਰ ਸਿੰਘ ਨੂੰ 47 ਤੇ ਨੋਟਾ ਨੂੰ 0 ਵੋਟਾਂ ਪਈਆਂ । ਵਾਰਡ ਨੰਬਰ 2 ’ਚ ਕੁੱਲ 1311 ਵੋਟਾ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 3 ਤੋਂ ਆਪ ਉਮੀਦਵਾਰ ਕਰਮਜੀਤ ਕੌਰ ਚੋਣ ਜਿੱਤੇ ਹਨ। ਉਨ੍ਹਾਂ ਨੂੰ ਕੁੱਲ 621 ਵੋਟਾਂ ਪਈਆਂ ਹਨ। ਜਦਕਿ ਅਜਾਦ ਉਮੀਦਵਾਰ ਕੁਲਵਿੰਦਰ ਕੌਰ ਨੂੰ 497, ਜੀਤ ਕੌਰ ਨੂੰ 48 ਤੇ ਨੋਟਾ ਨੂੰ 2 ਵੋਟਾਂ ਪਈਆਂ। ਵਾਰਡ ਨੰਬਰ 3 ’ਚ ਕੁੱਲ 1168 ਵੋਟਾਂ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 4 ਤੋਂ ਗੁਰਮੀਤ ਸਿੰਘ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਿਨਾਂ ਮੁਕਾਬਲੇ ਤੋਂ ਜੇਤੂ ਕਰਾਰ ਰਿਹਾ ਸੀ।
ਬਰਨਾਲਾ ਦੇ ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਉਮੀਦਵਾਰ ਅਮਰਜੀਤ ਕੌਰ ਚੋਣ ਜਿੱਤੇ ਹਨ। ਉਨ੍ਹਾਂ ਨੂੰ ਕੁੱਲ 681 ਵੋਟਾਂ ਪਈਆਂ ਹਨ ਜਦਕਿ ਕਾਂਗਰਸੀ ਉਮੀਦਵਾਰ ਕੁਸ਼ੱਲਿਆ ਦੇਵੀ ਨੂੰ 187 ਤੇ ਨੋਟਾ ਨੂੰ 7 ਵੋਟਾਂ ਪਈਆਂ। ਵਾਰਡ ਨੰਬਰ 5 ’ਚ ਕੁੱਲ 875 ਵੋਟਾ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਉਮੀਦਵਾਰ ਸਿਮਰਤਪਾਲ ਸਿੰਘ ਜੰਡੂ ਚੋਣ ਜਿੱਤੇ ਹਨ। ਉਨ੍ਹਾਂ ਨੂੰ ਕੁੱਲ 543 ਵੋਟਾਂ ਪਈਆਂ ਹਨ। ਜਦਕਿ ਕਾਂਗਰਸੀ ਉਮੀਦਵਾਰ ਅਕਸ਼ੈ ਕੁਮਾਰ ਨੂੰ 195, ਸ੍ਰੋਮਣੀ ਅਕਾਲੀ ਦਲ ਉਮੀਦਵਾਰ ਮਲਕੀਤ ਸਿੰਘ ਝੱਲੀ ਨੂੰ 133, ਅਜ਼ਾਦ ਉਮੀਦਵਾਰ ਖੁਸ਼ੀ ਮੁਹੰਮਦ ਨੂੰ 63, ਅਜ਼ਾਦ ਉਮੀਦਵਾਰ ਰਜਿੰਦਰ ਕੁਮਾਰ ਨੂੰ 25 ਤੇ ਨੋਟਾ ਨੂੰ 4 ਵੋਟਾਂ ਪਈਆਂ। ਵਾਰਡ ਨੰਬਰ 6 ’ਚ ਕੁੱਲ 963 ਵੋਟਾ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 7 ਤੋਂ ਆਮ ਆਦਮੀ ਪਾਰਟੀ ਉਮੀਦਵਾਰ ਮਨਦੀਪ ਕੌਰ ਚੋਣ ਜਿੱਤੇ ਹਨ। ਉਨ੍ਹਾਂ ਨੂੰ ਕੁੱਲ 414 ਵੋਟਾਂ ਪਈਆਂ ਹਨ। ਜਦਕਿ ਕਾਂਗਰਸੀ ਉਮੀਦਵਾਰ ਰਾਣੀ ਕੌਰ ਨੂੰ 203, ਸ੍ਰੋਮਣੀ ਅਕਾਲੀ ਦਲ ਉਮੀਦਵਾਰ ਮਨਪ੍ਰੀਤ ਕੌਰ ਉਰਫ਼ ਮਨੀ ਨੂੰ 238, ਅਜ਼ਾਦ ਉਮੀਦਵਾਰ ਕੁਲਵਿੰਦਰ ਕੌਰ ਨੂੰ 65 ਤੇ ਨੋਟਾ ਨੂੰ 5 ਵੋਟਾਂ ਪਈਆਂ । ਵਾਰਡ ਨੰਬਰ 7 ’ਚ ਕੁੱਲ 925 ਵੋਟਾ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਉਮੀਦਵਾਰ ਕੁਲਦੀਪ ਧਰਮਾ ਚੋਣ ਜਿੱਤੇ ਹਨ। ਉਨ੍ਹਾਂ ਨੂੰ ਕੁੱਲ 838 ਵੋਟਾਂ ਪਈਆਂ ਹਨ। ਜਦਕਿ ਕਾਂਗਰਸੀ ਉਮੀਦਵਾਰ ਸੈਂਕੀ ਨੂੰ 314, ਸ੍ਰੋਮਣੀ ਅਕਾਲੀ ਦਲ ਉਮੀਦਵਾਰ ਜੋਗਿੰਦਰ ਸਿੰਘ ਜਾਗਲ ਨੂੰ 118, ਭਾਜਪਾ ਉਮੀਦਵਾਰ ਮਨੀ ਗਰਗ ਨੂੰ 118 ਤੇ ਨੋਟਾ ਨੂੰ 5 ਵੋਟਾਂ ਪਈਆਂ । ਵਾਰਡ ਨੰਬਰ 8 ’ਚ ਕੁੱਲ 1286 ਵੋਟਾ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 9 ਤੋਂ ਆਮ ਆਦਮੀ ਪਾਰਟੀ ਉਮੀਦਵਾਰ ਰੇਣੁ ਧਰਮਾ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 767 ਵੋਟਾਂ ਪਈਆਂ ਹਨ। ਜਦਕਿ ਕਾਂਗਰਸੀ ਉਮੀਦਵਾਰ ਬਿਮਲਾ ਜੱਗੀ ਨੂੰ 246, ਬੀਜੇਪੀ ਉਮੀਦਵਾਰ ਬਬੀਤਾ ਰਾਣੀ ਨੂੰ 266 ਤੇ ਨੋਟਾ ਨੂੰ 9 ਵੋਟਾਂ ਪਈਆਂ । ਵਾਰਡ ਨੰਬਰ 8 ’ਚ ਕੁੱਲ 1286 ਵੋਟਾ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਉਮੀਦਵਾਰ ਰਾਕੇਸ ਕੁਮਾਰ ਗੋਲੂ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 592 ਵੋਟਾਂ ਪਈਆਂ ਹਨ। ਜਦਕਿ ਸ੍ਰੋਮਣੀ ਅਕਾਲੀ ਦਲ ਉਮੀਦਵਾਰ ਗੁਰਜੰਟ ਸਿੰਘ ਉਰਫ਼ ਕਾਲਾ ਨੂੰ 66, ਬੀਜੇਪੀ ਉਮੀਦਵਾਰ ਪਰਦੀਪ ਬਾਂਸਲ ਨੂੰ 67, ਅਜਾਦ ਉਮੀਦਵਾਰ ਜਗਨ ਨਾਥ ਨੂੰ 448 ਨੋਟਾ ਨੂੰ 0 ਵੋਟਾਂ ਪਈਆਂ । ਵਾਰਡ ਨੰਬਰ 10 ’ਚ ਕੁੱਲ 1173 ਵੋਟਾ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 11 ਤੋਂ ਆਜ਼ਾਦ ਉਮੀਦਵਾਰ ਸ਼ਰਨਜੀਤ ਸਿੰਘ ਲਾਡੀ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 626 ਵੋਟਾਂ ਪਈਆਂ ਹਨ। ਜਦਕਿ ਆਪ ਉਮੀਦਵਾਰ ਰਸਪਿੰਦਰ ਸਿੰਘ ਬਬਲਾ ਨੂੰ 505, ਨੋਟਾ ਨੂੰ 0 ਵੋਟਾਂ ਪਈਆਂ । ਵਾਰਡ ਨੰਬਰ 11 ’ਚ ਕੁੱਲ 1131 ਵੋਟਾ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਉਮੀਦਵਾਰ ਜਸਪ੍ਰੀਤ ਸਿੰਘ ਜੱਸਾ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 481 ਵੋਟਾਂ ਪਈਆਂ ਹਨ। ਜਦਕਿ ਕਾਂਗਰਸੀ ਉਮੀਦਵਾਰ ਸਤਪਾਲ ਸਿੰਘ ਨੂੰ 61, ਬਸਪਾ ਉਮੀਦਵਾਰ ਹਰੀ ਰਾਮ ਨੂੰ 132, ਅਜਾਦ ਉਮੀਦਵਾਰ ਗੁਰਪਿਆਰ ਸਿੰਘ ਪੰਡੋਰੀ ਨੂੰ 06, ਜਸਰਾਜ ਸਿੰਘ ਪੰਡੋਰੀ ਨੂੰ 289, ਨੋਟਾ ਨੂੰ 1 ਵੋਟ ਪਈ। ਵਾਰਡ ਨੰਬਰ 12 ’ਚ ਕੁੱਲ 970 ਵੋਟਾ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਉਮੀਦਵਾਰ ਹਰਮਿੰਦਰ ਕੌਰ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 397 ਵੋਟਾਂ ਪਈਆਂ ਹਨ। ਜਦਕਿ ਕਾਂਗਰਸੀ ਉਮੀਦਵਾਰ ਰਮਾ ਸ਼ਰਮਾ ਨੂੰ 145, ਨੋਟਾ ਨੂੰ 6 ਵੋਟ ਪਈ। ਵਾਰਡ ਨੰਬਰ 13 ’ਚ ਕੁੱਲ 548 ਵੋਟਾ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 14 ਤੋਂ ਆਮ ਆਦਮੀ ਪਾਰਟੀ ਉਮੀਦਵਾਰ ਰਣਜੀਤ ਸਿੰਘ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 678 ਵੋਟਾਂ ਪਈਆਂ ਹਨ। ਜਦਕਿ ਕਾਂਗਰਸੀ ਉਮੀਦਵਾਰ ਸਹਿਲ ਸ਼ਰਮਾ ਨੂੰ 147, ਸ੍ਰੋਮਣੀ ਅਕਾਲੀ ਦਲ ਉਮੀਦਵਾਰ ਸੁਰਜੀਤ ਸਿੰਘ ਉਰਫ਼ ਕਾਲੂ ਨੂੰ 245, ਬੀਜੇਪੀ ਉਮੀਦਵਾਰ ਸਿਵਾਂਸੂ ਗਰਗ ਨੂੰ 43, ਨੋਟਾ ਨੂੰ 5 ਵੋਟ ਪਈ। ਵਾਰਡ ਨੰਬਰ 14 ’ਚ ਕੁੱਲ 1118 ਵੋਟਾ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 15 ਤੋਂ ਬੀਜੇਪੀ ਉਮੀਦਵਾਰ ਦੀਪਿੰਦਰ ਕੌਰ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 303 ਵੋਟਾਂ ਪਈਆਂ ਹਨ। ਜਦਕਿ ਆਪ ਉਮੀਦਵਾਰ ਵਰਿੰਦਰ ਕੌਰ ਨੂੰ 239, ਕਾਂਗਰਸੀ ਉਮੀਦਵਾਰ ਬਲਜੀਤ ਕੌਰ ਨੂੰ 182, ਸ੍ਰੋਮਣੀ ਅਕਾਲੀ ਦਲ ਉਮੀਦਵਾਰ ਬਲਵਿੰਦਰ ਕੌਰ ਨੂੰ 96, ਅਜਾਦ ਉਮੀਦਵਾਰ ਸਵਰਨਜੀਤ ਕੌਰ ਨੂੰ 35, ਅਜਾਦ ਉਮੀਦਵਾਰ ਪਰਮਜੀਤ ਕੌਰ ਨੂੰ 52 , ਨੋਟਾ ਨੂੰ 5 ਵੋਟ ਪਈ। ਵਾਰਡ ਨੰਬਰ 15 ’ਚ ਕੁੱਲ 912 ਵੋਟਾ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 16 ਤੋਂ ਆਮ ਆਦਮੀ ਪਾਰਟੀ ਉਮੀਦਵਾਰ ਜਗਸੀਰ ਸਿੰਘ ਗਰੇਵਾਲ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 569 ਵੋਟਾਂ ਪਈਆਂ ਹਨ। ਜਦਕਿ ਬੀਜੇਪੀ ਉਮੀਦਵਾਰ ਇੰਦਰਜੀਤ ਸਿੰਘ ਨੂੰ 75, ਅਜਾਦ ਉਮੀਦਵਾਰ ਗੁਰਬਾਜ ਸਿੰਘ ਨੂੰ 29 ਤੇ ਨੋਟਾ ਨੂੰ 8 ਵੋਟ ਪਈ। ਵਾਰਡ ਨੰਬਰ 16 ’ਚ ਕੁੱਲ 681 ਵੋਟਾ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 18 ਤੋਂ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਤੇ ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ਚੋਣ ਜਿੱਤਣ ਉਪਰੰਤ ਜੇਤੂ ਨਿਸ਼ਾਨ ਬਣਾਉਂਦੇ ਹੋਏ।
ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 23 ਤੋਂ ਜੇਤੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਖਵੀਰ ਕੌਰ।
ਬਰਨਾਲਾ ਦੇ ਵਾਰਡ ਨੰਬਰ 17 ਤੋਂ ਅਜਾਦ ਉਮੀਦਵਾਰ ਰਣਜੀਤ ਕੌਰ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 425 ਵੋਟਾਂ ਪਈਆਂ ਹਨ। ਜਦਕਿ ਸ੍ਰੋਮਣੀ ਅਕਾਲੀ ਦਲ ਉਮੀਦਵਾਰ ਅਮਰਜੀਤ ਕੌਰ ਨੂੰ 63, ਆਪ ਉਮੀਦਵਾਰ ਸਿਲਪੀ ਗੁਪਤਾ ਨੂੰ 275, ਕਾਂਗਰਸੀ ਉਮੀਦਵਾਰ ਗੁਰਮੇਲ ਕੌਰ ਨੂੰ 182, ਅਜਾਦ ਉਮੀਦਵਾਰ ਮਨਪ੍ਰੀਤ ਕੌਰ ਪੰਧੇਰ ਨੂੰ 70 ਤੇ ਨੋਟਾ ਨੂੰ 1 ਵੋਟ ਪਈ। ਵਾਰਡ ਨੰਬਰ 17 ’ਚ ਕੁੱਲ 1016 ਵੋਟਾ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 18 ਤੋਂ ਆਪ ਉਮੀਦਵਾਰ ਗੁਰਜੀਤ ਸਿੰਘ ਔਲਖ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 891 ਵੋਟਾਂ ਪਈਆਂ ਹਨ। ਜਦਕਿ ਕਾਂਗਰਸੀ ਉਮੀਦਵਾਰ ਹਰਦੀਪ ਸਿੰਘ ਨੂੰ 222 ਤੇ ਨੋਟਾ ਨੂੰ 11 ਵੋਟ ਪਈ। ਵਾਰਡ ਨੰਬਰ 18 ’ਚ ਕੁੱਲ 1124 ਵੋਟਾ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 19 ਤੋਂ ਆਪ ਉਮੀਦਵਾਰ ਹਰਦੀਪ ਕੌਰ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 291 ਵੋਟਾਂ ਪਈਆਂ ਹਨ। ਜਦਕਿ ਕਾਂਗਰਸੀ ਉਮੀਦਵਾਰ ਹਰਮਨ ਸ਼ਰਮਾ ਨੂੰ 208, ਬੀਜੇਪੀ ਉਮੀਦਵਾਰ ਪੂਨਮ ਗੋਇਲ ਨੂੰ 134, ਸ੍ਰੋਮਣੀ ਅਕਾਲੀ ਦਲ ਉਮੀਦਵਾਰ ਵੀਰਪਾਲ ਕੌਰ ਨੂੰ 77 ਤੇ ਨੋਟਾ ਨੂੰ 5 ਵੋਟਾਂ ਪਈਆਂ। ਵਾਰਡ ਨੰਬਰ 19 ’ਚ ਕੁੱਲ 715 ਵੋਟਾ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 20 ਤੋਂ ਆਪ ਉਮੀਦਵਾਰ ਪਰਮਜੀਤ ਸਿੰਘ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 876 ਵੋਟਾਂ ਪਈਆਂ ਹਨ। ਜਦਕਿ ਕਾਂਗਰਸੀ ਉਮੀਦਵਾਰ ਨਿਰਭੈ ਸਿੰਘ ਨੂੰ 177, ਸ੍ਰੋਮਣੀ ਅਕਾਲੀ ਦਲ ਉਮੀਦਵਾਰ ਤਰਸੇਮ ਸਿੰਘ ਨੂੰ 494 ਤੇ ਨੋਟਾ ਨੂੰ 10 ਵੋਟਾਂ ਪਈਆਂ। ਵਾਰਡ ਨੰਬਰ 20 ’ਚ ਕੁੱਲ 1557 ਵੋਟਾ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 21 ਤੋਂ ਆਜ਼ਾਦ ਉਮੀਦਵਾਰ ਹਰਿਵੰਦਰ ਰਾਣੀ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 366 ਵੋਟਾਂ ਪਈਆਂ ਹਨ। ਜਦਕਿ ਕਾਂਗਰਸੀ ਉਮੀਦਵਾਰ ਸੁਖਵਿੰਦਰ ਕੌਰ ਨੂੰ 24, ਆਪ ਉਮੀਦਵਾਰ ਵੀਨਾ ਰਾਣੀ ਨੂੰ 200 ਤੇ ਨੋਟਾ ਨੂੰ 01 ਵੋਟ ਪਈ। ਵਾਰਡ ਨੰਬਰ 21 ’ਚ ਕੁੱਲ 591 ਵੋਟਾ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 22 ਤੋਂ ਆਪ ਉਮੀਦਵਾਰ ਵਰਿੰਦਰਜੀਤ ਸਿੰਘ ਬਰਾੜ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 817 ਵੋਟਾਂ ਪਈਆਂ ਹਨ। ਜਦਕਿ ਬੀਜੇਪੀ ਉਮੀਦਵਾਰ ਹਰਬਖਸੀਸ਼ ਸਿੰਘ ਨੂੰ 415, ਸ੍ਰੋਮਣੀ ਅਕਾਲੀ ਦਲ ਉਮੀਦਵਾਰ ਗੁਰਜੰਟ ਸਿੰਘ ਸੋਨਾ ਨੂੰ 113 ਤੇ ਨੋਟਾ ਨੂੰ 07 ਵੋਟਾਂ ਪਈਆਂ। ਵਾਰਡ ਨੰਬਰ 22 ’ਚ ਕੁੱਲ 1388 ਵੋਟਾਂ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 23 ਤੋਂ ਆਪ ਉਮੀਦਵਾਰ ਲਖਵੀਰ ਕੌਰ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 498 ਵੋਟਾਂ ਪਈਆਂ ਹਨ। ਜਦਕਿ ਬੀਜੇਪੀ ਕਾਂਗਰਸੀ ਉਮੀਦਵਾਰ ਅਮਨਦੀਪ ਕੌਰ ਨੂੰ 230, ਸ੍ਰੋਮਣੀ ਅਕਾਲੀ ਦਲ ਉਮੀਦਵਾਰ ਬੇਅੰਤ ਕੌਰ ਨੂੰ 132 ਤੇ ਨੋਟਾ ਨੂੰ 04 ਵੋਟਾਂ ਪਈਆਂ। ਵਾਰਡ ਨੰਬਰ 23 ’ਚ ਕੁੱਲ 864 ਵੋਟਾਂ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 24 ਤੋਂ ਆਪ ਉਮੀਦਵਾਰ ਹਰਪ੍ਰੀਤ ਸਿੰਘ ਵਿੱਕੀ ਧਾਲੀਵਾਲ ਚੋਣ ਜਿੱਤੇ ਹਨ। ਉਨ੍ਹਾਂ ਨੂੰ ਕੁੱਲ 558 ਵੋਟਾਂ ਪਈਆਂ ਹਨ। ਜਦਕਿ ਕਾਂਗਰਸੀ ਉਮੀਦਵਾਰ ਅਮਨਦੀਪ ਸਿੰਘ ਵਿੱਕੀ ਕੈਂਥ ਨੂੰ 437 ਤੇ ਨੋਟਾ ਨੂੰ 05 ਵੋਟਾਂ ਪਈਆਂ। ਵਾਰਡ ਨੰਬਰ 24 ’ਚ ਕੁੱਲ 1000 ਵੋਟਾਂ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 25 ਤੋਂ ਆਪ ਉਮੀਦਵਾਰ ਮਮਤੀ ਰਾਣੀ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 555 ਵੋਟਾਂ ਪਈਆਂ ਹਨ। ਜਦਕਿ ਅਜਾਦ ਉਮੀਦਵਾਰ ਕੁਲਵਿੰਦਰ ਕੌਰ ਨੂੰ 17 ਵੋਟਾਂ, ਸ੍ਰੋਮਣੀ ਅਕਾਲੀ ਦਲ ਉਮੀਦਵਾਰ ਨੂੰ 85 ਵੋਟਾਂ, ਕਾਂਗਰਸੀ ਉਮੀਦਵਾਰ ਮਨਦੀਪ ਕੌਰ ਨੂੰ 328 ਵੋਟਾਂ, ਬੀਜੇਪੀ ਉਮੀਦਵਾਰ ਰੁਪਿੰਦਰਪਾਲ ਕੌਰ ਰਮਾਂ ਨੂੰ 115 ਵੋਟਾਂ ਤੇ ਨੋਟਾ ਨੂੰ 05 ਵੋਟਾਂ ਪਈਆਂ। ਵਾਰਡ ਨੰਬਰ 25 ’ਚ ਕੁੱਲ 1105 ਵੋਟਾਂ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 26 ਤੋਂ ਆਪ ਉਮੀਦਵਾਰ ਰਾਜੀਵ ਕੁਮਾਰ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 717 ਵੋਟਾਂ ਪਈਆਂ ਹਨ। ਜਦਕਿ ਬੀਜੇਪੀ ਉਮੀਦਵਾਰ ਅਜੈ ਕੁਮਾਰ ਨੂੰ 276 ਵੋਟਾਂ, ਕਾਂਗਰਸੀ ਉਮੀਦਵਾਰ ਗਿਰਧਰ ਮਿੱਤਲ ਨੂੰ 340 ਵੋਟਾਂ ਤੇ ਨੋਟਾ ਨੂੰ 06 ਵੋਟਾਂ ਪਈਆਂ। ਵਾਰਡ ਨੰਬਰ 26 ’ਚ ਕੁੱਲ 1339 ਵੋਟਾਂ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 27 ਤੋਂ ਬੀਜੇਪੀ ਉਮੀਦਵਾਰ ਸੁਖਦਿਆਲ ਕੌਰ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 508 ਵੋਟਾਂ ਪਈਆਂ ਹਨ। ਜਦਕਿ ਕਾਂਗਰਸੀ ਉਮੀਦਵਾਰ ਕਿਰਨਦੀਪ ਰਾਣੀ ਨੂੰ 155 ਵੋਟਾਂ, ਸ੍ਰੋਮਣੀ ਅਕਾਲੀ ਦਲ ਉਮੀਦਵਾਰ ਪ੍ਰਿਸੰਕਾ ਨੂੰ 137 ਵੋਟਾਂ, ਅਜਾਦ ਉਮੀਦਵਾਰ ਨਿੱਕੀ ਰਾਣੀ ਨੂੰ 29 ਵੋਟਾਂ, ਆਪ ਉਮੀਦਵਾਰ ਰਜਿੰਦਰ ਕੌਰ ਨੂੰ 472 ਵੋਟਾਂ ਤੇ ਨੋਟਾ ਨੂੰ 08 ਵੋਟਾਂ ਪਈਆਂ। ਵਾਰਡ ਨੰਬਰ 27 ’ਚ ਕੁੱਲ 1309 ਵੋਟਾਂ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 28 ਤੋਂ ਬੀਜੇਪੀ ਉਮੀਦਵਾਰ ਧਰਮ ਸਿੰਘ ਫੌਜੀ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 403 ਵੋਟਾਂ ਪਈਆਂ ਹਨ। ਜਦਕਿ ਅਜਾਦ ਉਮੀਦਵਾਰ ਅਮਰਜੀਤ ਸਿੰਘ ਨੂੰ 25 ਵੋਟਾਂ, ਸ੍ਰੋਮਣੀ ਅਕਾਲੀ ਦਲ ਉਮੀਦਵਾਰ ਸੁਖਪ੍ਰੀਤ ਸਿੰਘ ਨੂੰ 55 ਵੋਟਾਂ, ਆਪ ਉਮੀਦਵਾਰ ਸੰਦੀਪ ਕੁਮਾਰ ਨੂੰ 296 ਵੋਟਾਂ, ਕਾਂਗਰਸੀ ਉਮੀਦਵਾਰ ਗਗਨਦੀਪ ਕੁਮਾਰ ਸੋਨੂੰ ਨੂੰ 303 ਵੋਟਾਂ, ਅਜਾਦ ਉਮੀਦਵਾਰ ਪੱਪੂ ਕੁਮਾਰ ਨੂੰ 2 ਵੋਟਾਂ ਤੇ ਨੋਟਾ ਨੂੰ 03 ਵੋਟਾਂ ਪਈਆਂ। ਵਾਰਡ ਨੰਬਰ 28 ’ਚ ਕੁੱਲ 1087 ਵੋਟਾਂ ਦਾ ਭੁਗਤਾਨ ਹੋਇਆ ਸੀ।
ਵਾਰਡ ਨੰਬਰ 29 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਊਸ਼ਾ ਰਾਣੀ ਪ੍ਰਸ਼ਾਸਨ ਵੱਲੋਂ ਮਿਲਿਆ ਸਰਟੀਫਿਕੇਟ ਉਪਰਾਂਤ ਜਿੱਤ ਦਾ ਨਿਸ਼ਾਨ ਬਣਾਂਦੇ ਹੋਏ
ਬਰਨਾਲਾ ਦੇ ਵਾਰਡ ਨੰਬਰ 30 ਤੋਂ ਬੀਜੇਪੀ ਉਮੀਦਵਾਰ ਰਾਜੂ ਚੌਧਰੀ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 597 ਵੋਟਾਂ ਪਈਆਂ ਹਨ। ਜਦਕਿ ਆਪ ਉਮੀਦਵਾਰ ਆਂਚਲ ਜਿੰਦਲ ਨੂੰ 360, ਕਾਂਗਰਸੀ ਉਮੀਦਵਾਰ ਮਹੇਸ਼ ਕੁਮਾਰ ਲੋਟਾ ਨੂੰ 579 ਤੇ ਨੋਟਾ ਨੂੰ 05 ਵੋਟਾਂ ਪਈਆਂ। ਵਾਰਡ ਨੰਬਰ 30 ’ਚ ਕੁੱਲ 1540 ਵੋਟਾਂ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 31 'ਚ ਚੋਣ ਨਹੀਂ ਹੋਈ ਸੀ ਉੱਥੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਨਿਰਵਿਰੋਧ ਜੇਤੂ ਸੀ।
ਬਰਨਾਲਾ ਦੇ ਵਾਰਡ ਨੰਬਰ 32 ਤੋਂ ਆਜ਼ਾਦ ਉਮੀਦਵਾਰ ਹੇਮ ਰਾਜ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 504 ਵੋਟਾਂ ਪਈਆਂ ਹਨ। ਜਦਕਿ ਆਪ ਉਮੀਦਵਾਰ ਰਾਜ ਕੁਮਾਰ ਨੂੰ 366, ਬੀਜੇਪੀ ਉਮੀਦਵਾਰ ਰੀਤੂ ਰਾਣੀ ਨੂੰ 242 ਤੇ ਨੋਟਾ ਨੂੰ 06 ਵੋਟਾਂ ਪਈਆਂ। ਵਾਰਡ ਨੰਬਰ 32 ’ਚ ਕੁੱਲ 1118 ਵੋਟਾਂ ਦਾ ਭੁਗਤਾਨ ਹੋਇਆ ਸੀ।
ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 34 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗਗਨਜੀਤ ਸਿੰਘ ਮਾਨ ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ।
ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 36 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਮੋਨਿਕਾ ਬਾਂਸਲ ਦੇ ਪਤੀ ਰਜਤ ਲੱਕੀ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ
ਬਰਨਾਲਾ ਦੇ ਵਾਰਡ ਨੰਬਰ 33 ਤੋਂ ਆਪ ਉਮੀਦਵਾਰ ਰੀਟਾ ਰਾਣੀ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 492 ਵੋਟਾਂ ਪਈਆਂ ਹਨ। ਜਦਕਿ ਅਜਾਦ ਉਮੀਦਵਾਰ ਉਰਮਿਲਾ ਦੇਵੀ ਨੂੰ 403, ਕਾਂਗਰਸੀ ਉਮੀਦਵਾਰ ਸੁਖਪਾਲ ਕੌਰ ਨੂੰ 23, ਅਜਾਦ ਉਮੀਦਵਾਰ ਰਾਣੀ ਨੂੰ 9 ਤੇ ਨੋਟਾ ਨੂੰ 07 ਵੋਟਾਂ ਪਈਆਂ। ਵਾਰਡ ਨੰਬਰ 33 ’ਚ ਕੁੱਲ 927 ਵੋਟਾਂ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 34 ਤੋਂ ਆਪ ਉਮੀਦਵਾਰ ਗਗਨਦੀਪ ਸਿੰਘ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 814 ਵੋਟਾਂ ਪਈਆਂ ਹਨ। ਜਦਕਿ ਕਾਂਗਰਸੀ ਉਮੀਦਵਾਰ ਜਸਵੀਰ ਕੌਰ ਨੂੰ 329, ਬੀਜੇਪੀ ਉਮੀਦਵਾਰ ਬਲਵਿੰਦਰ ਸਿੰਘ ਨੂੰ 93 ਤੇ ਨੋਟਾ ਨੂੰ 15 ਵੋਟਾਂ ਪਈਆਂ। ਵਾਰਡ ਨੰਬਰ 34 ’ਚ ਕੁੱਲ 1251 ਵੋਟਾਂ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 35 ਤੋਂ ਆਪ ਉਮੀਦਵਾਰ ਸਿਮਰਨਜੀਤ ਕੌਰ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 559 ਵੋਟਾਂ ਪਈਆਂ ਹਨ। ਜਦਕਿ ਅਜਾਦ ਉਮੀਦਵਾਰ ਜਸਦੇਵ ਕੌਰ 298, ਕਾਂਗਰਸੀ ਉਮੀਦਵਾਰ ਪੂਜਾ ਰਾਣੀ ਨੂੰ 187, ਬੀਜੇਪੀ ਉਮੀਦਵਾਰ ਬੇਬੀ ਰਾਣੀ ਨੂੰ 208, ਸ੍ਰੋਮਣੀ ਅਕਾਲੀ ਦਲ ਉਮੀਦਵਾਰ ਰਾਣੀ ਨੂੰ 203 ਤੇ ਨੋਟਾ ਨੂੰ 7 ਵੋਟਾਂ ਪਈਆਂ। ਵਾਰਡ ਨੰਬਰ 35 ’ਚ ਕੁੱਲ 1462 ਵੋਟਾਂ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 36 ਤੋਂ ਆਪ ਉਮੀਦਵਾਰ ਮੋਨਿਕਾ ਬਾਂਸਲ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 647 ਵੋਟਾਂ ਪਈਆਂ ਹਨ। ਜਦਕਿ ਬੀਜੇਪੀ ਉਮੀਦਵਾਰ ਕੇਵਲ ਦਾਸ ਨੂੰ 77, ਸ੍ਰੋਮਣੀ ਅਕਾਲੀ ਦਲ ਉਮੀਦਵਾਰ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੂੰ 623, ਕਾਂਗਰਸੀ ਉਮੀਦਵਾਰ ਵਰੁਣ ਮਿੱਤਲ ਨੂੰ 62 ਤੇ ਨੋਟਾ ਨੂੰ 5 ਵੋਟਾਂ ਪਈਆਂ। ਵਾਰਡ ਨੰਬਰ 36 ’ਚ ਕੁੱਲ 1414 ਵੋਟਾਂ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 37 ਤੋਂ ਕਾਂਗਰਸੀ ਉਮੀਦਵਾਰ ਕੁਲਵਿੰਦਰ ਸਿੰਘ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 405 ਵੋਟਾਂ ਪਈਆਂ ਹਨ। ਜਦਕਿ ਸ੍ਰੋਮਣੀ ਅਕਾਲੀ ਦਲ ਉਮੀਦਵਾਰ ਸੁਰਿੰਦਰ ਸਿੰਘ ਨੂੰ 221, ਬੀਜੇਪੀ ਉਮੀਦਵਾਰ ਚਰਨਜੀਤ ਸਿੰਘ ਨੂੰ 132, ਆਪ ਉਮੀਦਵਾਰ ਮਲਕੀਤ ਸਿੰਘ ਨੂੰ 301, ਅਜਾਦ ਉਮੀਦਵਾਰ ਮਲਕੀਤ ਸਿੰਘ ਨੂੰ 153, ਲਖਵੀਰ ਸਿੰਘ ਨੂੰ 155 ਤੇ ਨੋਟਾ ਨੂੰ 2 ਵੋਟਾਂ ਪਈਆਂ। ਵਾਰਡ ਨੰਬਰ 37 ’ਚ ਕੁੱਲ 1369 ਵੋਟਾਂ ਦਾ ਭੁਗਤਾਨ ਹੋਇਆ ਸੀ।
ਬਰਨਾਲਾ ਦੇ ਵਾਰਡ ਨੰਬਰ 38 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਗੋਇਲ ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ।
ਬਰਨਾਲਾ ਦੇ ਵਾਰਡ ਨੰਬਰ 41 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਨੇਹ ਲਤਾ ਜੀ ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ।
ਬਰਨਾਲਾ ਦੇ ਵਾਰਡ ਨੰਬਰ 43 ਤੋਂ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਡਾਕਟਰ ਸੁਖੀ ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ।
ਬਰਨਾਲਾ ਦੇ ਵਾਰਡ ਨੰਬਰ 49 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਬੀਰ ਕੌਰ ਪਤਨੀ ਸਾਬਕਾ ਕੌਂਸਲਰ ਤੇ ਮੀਤ ਪ੍ਰਧਾਨ ਨਗਰ ਕੌਂਸਲਰ ਪਰਮਜੀਤ ਜੋਂਟੀ ਮਾਨ ਜੇਤੂ।
ਨਗਰ ਕੌਂਸਲ ਧਨੌਲਾ ਦੇ ਵਾਰਡ ਨੰਬਰ 4 ਤੋਂ ਆਪ ਉਮੀਦਵਾਰ ਸਾਹਿਬਜੀਤ ਸਿੰਘ ਚੋਣ ਜਿੱਤੇ ਹਨ। ਉਨ੍ਹਾਂ ਨੂੰ ਕੁੱਲ 395 ਵੋਟਾਂ ਪਈਆਂ ਹਨ। ਜਦਕਿ ਸ੍ਰੋਮਣੀ ਅਕਾਲੀ ਦਲ ਉਮੀਦਵਾਰ ਰਾਮ ਲਾਲ ਨੂੰ 6, ਬੀਜੇਪੀ ਉਮੀਦਵਾਰ ਜਗਦੇਵ ਸਿੰਘ ਨੂੰ 40, ਆਜ਼ਾਦ ਉਮੀਦਵਾਰ ਕੇਵਲ ਸਿੰਘ ਨੂੰ 180, ਜਗਨ ਸਿੰਘ ਨੂੰ 149 ਤੇ ਨੋਟਾ ਨੂੰ 6 ਵੋਟਾਂ ਪਈਆਂ ਜਦਕਿ 9 ਵੋਟਾਂ ਰੱਦ ਹੋਈਆਂ ਹਨ। ਵਾਰਡ ਨੰਬਰ 4 ’ਚ ਕੁੱਲ 785 ਵੋਟਾ ਦਾ ਭੁਗਤਾਨ ਹੋਇਆ ਸੀ।
ਹਰਵਿੰਦਰ ਕੌਰ ਫ਼ਤਿਹ ਪਤਨੀ ਸਤਨਾਮ ਸਿੰਘ ਧਨੌਲਾ ਦੇ ਵਾਰਡ ਨੰਬਰ 5 ਤੋਂ 377 ਵੋਟਾਂ ਲੈ ਕੇ ਅਜ਼ਾਦ ਉਮੀਦਵਾਰ ਸਵਿਤਾ ਰਾਣੀ (186) ਦੇ ਮੁਕਾਬਲੇ ਵੱਡੀ ਜਿੱਤ ਹਾਸਲ ਕੀਤੀ।
ਧਨੌਲਾ ਨਗਰ ਕੌਂਸਲ ਦੇ ਵਾਰਡ ਨੰਬਰ 9 ਤੋਂ ਆਮ ਆਦਮੀ ਪਾਰਟੀ ਦੀ ਰੋਮਾ ਦੀਕਸ਼ਿਤ ਜੇਤੂ ।
ਨਗਰ ਕੌਂਸਲ ਤਪਾ ਮੰਡੀ ਦੇ ਵਾਰਡ ਨੰਬਰ 1 ਤੋਂ ਆਜ਼ਾਦ ਉਮੀਦਵਾਰ ਮਾਇਆ ਰਾਣੀ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 253 ਵੋਟਾਂ ਪਈਆਂ ਹਨ। ਜਦਕਿ ਸੰਗੀਤਾ ਨੂੰ 13, ਸੰਦੀਪ ਕੌਰ ਨੁੰ 70, ਸੁਖਪ੍ਰੀਤ ਕੌਰ ਨੂੰ 79, ਸੁਖਵਿੰਦਰ ਕੌਰ ਨੂੰ 63, ਪਰਮਜੀਤ ਕੌਰ ਨੂੰ 136, ਮਨ ਦੀਪ ਕੌਰ ਨੂੰ 29, ਰਾਜ ਕੌਰ ਨੂੰ 39 ਤੇ ਨੂੰ 5 ਤੇ ਵੋਟਾਂ ਰੱਦ 11ਹੋਈਆਂ ਹਨ। ਵਾਰਡ ਨੰਬਰ ਸੱਤ ਚ ਕੁੱਲ 698 ਵੋਟਾਂ ਦਾ ਭੁਗਤਾਨ ਹੋਇਆ ਸੀ।
ਤਪਾ ਦੇ ਵਾਰਡ ਨੰਬਰ 2 ਤੋਂ ਅਜਾਦ ਉਮੀਦਵਾਰ ਸੋਨੂੰ ਸਿੰਘ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 250 ਵੋਟਾਂ ਪਈਆਂ ਹਨ। ਜਦਕਿ ਜੋਨੀ ਕੁਮਾਰ ਨੁੰ 261, ਜਸਪਾਲ ਕੌਰ ਨੂੰ 161, ਧਰਮਪਾਲ ਨੂੰ 43, ਬਿੱਟੂ ਨੂੰ 15, ਮੱਖਣ ਨਾਲ ਨੂੰ 67, ਮੌਜੀ ਕੁਮਾਰ ਨੂੰ 52, ਨੋਟਾ ਨੂੰ 2 ਤੇ ਵੋਟਾਂ ਰੱਦ 36 ਹੋਈਆਂ ਹਨ। ਵਾਰਡ ਨੰਬਰ ਸੱਤ ਚ ਕੁੱਲ 887 ਵੋਟਾਂ ਦਾ ਭੁਗਤਾਨ ਹੋਇਆ ਸੀ।
ਤਪਾ ਦੇ ਵਾਰਡ ਨੰਬਰ 3 ਤੋਂ ਪੁਸਤ ਲਤਾ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 313 ਵੋਟਾਂ ਪਈਆਂ ਹਨ। ਜਦਕਿ ਗੁਰਮੇਲ ਕੌਰ ਨੂੰ 205, ਪਰਵੀਨ ਕੁਮਾਰੀ ਨੂੰ 142, ਲਛਮੀ ਦੇਵੀ ਨੂੰ 246, ਪਿੰਕੀ ਨੂੰ 84, ਨੋਟਾ ਨੂੰ 2 ਤੇ ਵੋਟਾਂ ਰੱਦ 16 ਹੋਈਆਂ ਹਨ। ਵਾਰਡ ਨੰਬਰ ਸੱਤ ਚ ਕੁੱਲ 1008 ਵੋਟਾਂ ਦਾ ਭੁਗਤਾਨ ਹੋਇਆ ਸੀ।
ਤਪਾ ਨਗਰ ਕੌਂਸਲ ਦੇ ਵਾਰਡ ਨੰਬਰ 4 ਤੋਂ ਆਜ਼ਾਦ ਉਮੀਦਵਾਰ ਧਰਮਪਾਲ ਸ਼ਰਮਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਚੋਣ ਜਿੱਤ ਗਏ।
ਤਪਾ ਨਗਰ ਕੌਂਸਲ ਵਾਰਡ ਨੰਬਰ 5 ਤੋਂ ਆਜ਼ਾਦ ਉਮੀਦਵਾਰ ਮਾਤਾ ਸਰਸਵਤੀ ਦੇਵੀ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 529 ਵੋਟਾਂ ਪਈਆਂ ਹਨ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਸੋਨਕਾ ਬੰਸਲ ਨੂੰ ਸਿਰਫ 460 ਵੋਟਾਂ ਪਈਆਂ ਹਨ। ਤਿੰਨ ਵੋਟਾਂ ਨੋਟਾਂ ਤੇ ਅਤੇ 23 ਵੋਟਾਂ ਰਿਜੈਕਟ ਹੋਈਆਂ ਹਨ ਵਾਰਡ ਨੰਬਰ ਪੰਜ ਚ ਕੁੱਲ 15 ਵੋਟਾਂ ਦਾ ਭੁਗਤਾਨ ਹੋਇਆ ਸੀ। ਮਾਤਾ ਸਰਸਵਤੀ ਦੇਵੀ 69 ਵੋਟਾਂ ਨਾਲ ਜੇਤੂ ਹਨ।
ਤਪਾ ਮੰਡੀ ਦੇ ਵਾਰਡ ਨੰਬਰ 6 ਤੋਂ ਮੁਨੀਸ਼ ਕੁਮਾਰ ਗਰਗ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ।
ਨਗਰ ਕੌਂਸਲ ਤਪਾ ਦੇ ਵਾਰਡ ਨੰਬਰ 7 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀਪਿਕਾ ਮਿੱਤਲ 158 ਵੋਟਾਂ ਨਾਲ ਜੇਤੂ। ਉਨ੍ਹਾਂ ਨੂੰ ਕੁੱਲ 472 ਵੋਟਾਂ ਪਈਆਂ ਹਨ। ਜਦਕਿ ਗੀਤਾ ਰਾਣੀ ਨੂੰ 314 ਵੋਟਾਂ ਤੇ ਨੋਟਾਂ ਨੂੰ 2 ਤੇ ਵੋਟਾਂ ਰੱਦ 7 ਹੋਈਆਂ ਹਨ। ਵਾਰਡ ਨੰਬਰ ਸੱਤ ਚ ਕੁੱਲ 795 ਵੋਟਾਂ ਦਾ ਭੁਗਤਾਨ ਹੋਇਆ ਸੀ।
ਨਗਰ ਕੌਂਸਲ ਤਾਪਾ ਮੰਡੀ ਦੇ ਵਾਰਡ ਨੰਬਰ 8 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਮੀਤ ਸਿੰਘ ਜੇਤੂ ਰਹੇ।
ਤਪਾ ਮੰਡੀ ਨਗਰ ਕੌਂਸਲ ਦੇ ਵਾਰਡ ਨੰਬਰ 9 ਤੋਂ ਸੁਨੀਤਾ ਰਾਣੀ ਆਜ਼ਾਦ ਉਮੀਦਵਾਰ ਜੇਤੂ।
ਨਗਰ ਕੌਂਸਲ ਤਪਾ ਮੰਡੀ ਦੇ ਵਾਰਡ ਨੰਬਰ 10 ਤੋਂ ਆਪ ਦੇ ਜੇਤੂ ਉਮੀਦਵਾਰ ਬਲਜੀਤ ਸਿੰਘ ਬਾਸੀ।
ਨਗਰ ਕੌਂਸਲ ਤਪਾ ਮੰਡੀ ਦੇ ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈਪੀ ਸਿੰਘ ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ।
ਨਗਰ ਕੌਂਸਲ ਤਪਾ ਮੰਡੀ ਦੇ ਵਾਰਡ ਨੰਬਰ 13 ਤੋਂ ਜੇਤੂ ਆਜ਼ਾਦ ਉਮੀਦਵਾਰ ਬਲਦੇਵ ਰਾਮ।
ਧਨੋਲਾ ਦੇ ਵਾਰਡ ਨੰਬਰ 1 ਤੋਂ 'ਆਪ' ਉਮੀਦਵਾਰ ਰਣਜੀਤ ਕੌਰ ਚੋਣ ਜਿੱਤੇ ਹਨ। ਉਨ੍ਹਾਂ ਨੂੰ ਕੁੱਲ 396 ਵੋਟਾਂ ਪਈਆਂ ਹਨ। ਜਦਕਿ ਅਜਾਦ ਉਮੀਦਵਾਰ ਹਰਦੀਪ ਕੌਰ ਨੂੰ 319 ਤੇ ਨੋਟਾ ਨੂੰ 4 ਵੋਟਾਂ ਪਈਆਂ ਜਦਕਿ 10 ਵੋਟਾਂ ਰੱਦ ਹੋਈਆਂ ਹਨ। ਵਾਰਡ ਨੰਬਰ 1 ’ਚ ਕੁੱਲ 729 ਵੋਟਾ ਦਾ ਭੁਗਤਾਨ ਹੋਇਆ ਸੀ।
ਧਨੌਲਾ ਦੇ ਵਾਰਡ ਨੰਬਰ 8 ਤੋਂ ਸੁਰਜੀਤ ਸਿੰਘ ਸੀਤਾ ਪ੍ਰਧਾਨ ਜੇਤੂ।
ਧਨੌਲਾ ਦੇ ਵਾਰਡ ਨੰਬਰ 10 'ਚੋਂ ਸੁਖਵਿੰਦਰ ਮੁੰਦਰੀ ਦੀ ਘਰਵਾਲੀ ਕੁਲਦੀਪ ਕੌਰ ਜੇਤੂ। ਇਹ ਇਕ ਨਵੀ ਇਬਾਰਤ ਲਿਖੀ ਗਈ ਹੈ ਧਨੌਲਾ ਦੇ ਇਤਿਹਾਸ 'ਚ।
ਬਰਨਾਲਾ ਦੇ ਵਾਰਡ ਨੰਬਰ 2 ਤੋਂ 'ਆਪ' ਦੇ ਜੇਤੂ ਉਮੀਦਵਾਰ ਜਸਵਿੰਦਰ ਸਿੰਘ ਸੰਘੇੜਾ।