'ਸੰਮਾਂ ਵਾਲੀ ਡਾਂਗ' ਨਾਟਕ ਦਾ ਮੰਚਨ ਕੀਤਾ
ਨੇੜਲੇ ਪਿੰਡ ਢੀਂਡਸਾ ਵਿਖੇ ਨਿਰਮਾਤਾ ਨਿਰਦੇਸ਼ਕ ਅਤੇ ਅਦਾਕਾਰ ਡਾਕਟਰ ਸਾਹਿਬ ਸਿੰਘ ਵੱਲੋਂ ਨਾਟਕ 'ਸੰਮਾਂ ਵਾਲੀ ਡਾਂਗ' ਖੇਡਿਆ ਗਿਆ।ਇਸ ਨਾਟਕ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਅਤੇ ਪ੍ਰਬੰਧਾਂ ਹੇਠ ਲ਼ੋਕਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ। ਪੇਂਡੂ ਖੇਤਰ ਦੇ ਕਿਰਤੀ ਲੋਕਾਂ ਅਤੇ ਕਿਸਾਨੀ ਦੇ ਹਾਲਾਤਾਂ ਨੂੰ ਦਰਸਾਉਂਦਾ ਇਹ ਨਾਟਕ ਆਪਣੀ ਵੱਖਰੀ ਪਛਾਣ ਅਤੇ ਸੁਨੇਹਾ ਦੇਣ ਵਿੱਚ
Publish Date: Mon, 05 Dec 2022 05:21 PM (IST)
Updated Date: Mon, 05 Dec 2022 05:21 PM (IST)

ਨੇੜਲੇ ਪਿੰਡ ਢੀਂਡਸਾ ਵਿਖੇ ਨਿਰਮਾਤਾ ਨਿਰਦੇਸ਼ਕ ਅਤੇ ਅਦਾਕਾਰ ਡਾਕਟਰ ਸਾਹਿਬ ਸਿੰਘ ਵੱਲੋਂ ਨਾਟਕ 'ਸੰਮਾਂ ਵਾਲੀ ਡਾਂਗ' ਖੇਡਿਆ ਗਿਆ।ਇਸ ਨਾਟਕ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਅਤੇ ਪ੍ਰਬੰਧਾਂ ਹੇਠ ਲ਼ੋਕਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ। ਪੇਂਡੂ ਖੇਤਰ ਦੇ ਕਿਰਤੀ ਲੋਕਾਂ ਅਤੇ ਕਿਸਾਨੀ ਦੇ ਹਾਲਾਤਾਂ ਨੂੰ ਦਰਸਾਉਂਦਾ ਇਹ ਨਾਟਕ ਆਪਣੀ ਵੱਖਰੀ ਪਛਾਣ ਅਤੇ ਸੁਨੇਹਾ ਦੇਣ ਵਿੱਚ ਕਾਮਯਾਬ ਰਿਹਾ।ਇਨ੍ਹਾਂ ਨਾਟਕਾਂ ਨੂੰ ਪੇਂਡੂ ਖੇਤਰ ਦੀ ਅੰਦਰ ਮਿਲ ਰਹੇ ਭਰਵੇਂ ਹੁੰਗਾਰੇ ਸਬੰਧੀ ਬੋਲਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਭੂਤਕਾਲ,ਵਰਤਮਾਨ ਕਾਲ ਅਤੇ ਭਵਿੱਖ ਕਾਲ ਇਸ ਨਾਟਕ ਦੇ ਪਾਤਰ ਛੋਟੇ ਕਿਸਾਨ ਬਖਤਾਵਰ ਸਿੰਘ ਦੀ ਜ਼ਿੰਦਗੀ ਦੇ ਆਲੇ-ਦੁਆਲੇ ਘੁੰਮਦਾ ਹੈ ਜੋ ਕਾਰਪੋਰੇਟ ਪੱਖੀ ਨੀਤੀਆਂ ਦੇ ਕਾਰਨ ਵੱਖਰੇ-ਵੱਖਰੇ ਹਾਲਾਤਾਂ ਵਿੱਚ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਜਿਉਂਦਾ,ਜੋ ਕਿ ਦੇਸ਼ ਦਾ ਅੰਨਦਾਤਾ ਹੋਣ ਦੇ ਬਾਵਜੂਦ ਤੰਗੀਆਂ-ਤੁਰਸ਼ੀਆਂ ਵਿੱਚ ਵੀ ਕਿਵੇਂ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ ਆਜ਼ਾਦੀ ਦੇ ਕਈ ਦਹਾਕੇ ਬੀਤ ਜਾਣ ਤੇ ਵੀ ਉਸ ਦੇ ਪਰਿਵਾਰਕ ਹਾਲਾਤਾਂ ਵਿੱਚ ਕੋਈ ਬਦਲਾਅ ਨਹੀਂ ਹੁੰਦਾ।ਲੰਮੇ ਸਮੇਂ ਤੋਂ ਰੱਬ ਆਸਰੇ ਆਪਣੇ ਹਾਲਾਤਾਂ ਨਾਲ ਸਮਝਾਉਤਾ ਕਰਦਾ ਹੋਇਆ ਆਖਰ ਸੰਮਾਂ ਵਾਲੀ ਡਾਂਗ ਚੁੱਕ ਕੇ ਖੁਦ ਰਾਹ ਤਲਾਸ਼ਣ ਦਾ ਉਦਮ ਕਰਦਾ ਹੈ, ਇਸ ਨਾਟਕ ਦੀ ਅਦਾਕਾਰੀ ਬਾਕਮਾਲ ਸੀ ਜਿਸਨੂੰ ਲੋਕਾਂ ਨੇ ਬੜੀ ਨੀਝ ਤੇ ਸੁਣਿਆ ਤੇ ਦੇਖਿਆ।ਇਕ ਘੰਟੇ ਤੋਂ ਵੱਧ ਸਮਾਂ ਵਾਲੇ ਇਸ ਨਾਟਕ ਵਿੱਚ ਜ਼ਿੰਦਗੀ ਦੇ ਵੱਖ ਵੱਖ ਉਤਾਹ ਚੜਾਅ ਨੂੰ ਪੇਸ਼ ਕੀਤਾ ਗਿਆ। ਇਸ ਸਮੇਂ ਵੱਖ ਵੱਖ ਕਿਸਾਨ ਆਗੂਆਂ ਵੱਲੋਂ ਪਿਛਲੇ ਸਮੇਂ ਦਿੱਲੀ ਬਾਰਡਰ ਤੇ ਲੜ੍ਹੇ ਗਏ ਕਿਸਾਨੀ ਸੰਘਰਸ਼ ਵਾਰੇ ਅਤੇ ਆਉਣ ਵਾਲੇ ਸਮੇਂ ਵਿੱਚ ਕਿਰਸਾਨੀ ਸੰਘਰਸ਼ ਵਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਕਿਸਾਨ ਆਗੂ ਜਨਕ ਭੁਟਾਲ,ਬਹਾਲ ਢੀਂਡਸਾ,ਰਾਮ ਸਿੰਘ ਢੀਂਡਸਾ,ਬਲਾਕ ਰਿੰਕੂ ਮੂਨਕ,ਬੰਟੀ ਢੀਂਡਸਾ,ਕਰਨੈਲ ਗਨੌਟਾ,ਸੁਖਦੇਵ ਕੜੈਲ, ਸੁਖਦੇਵ ਭੁਟਾਲ,ਬਹਾਦਰ ਭੁਟਾਲ, ਗਗਨ ਮੂਨਕ, ਰੋਸ਼ਨ ਮੂਨਕ, ਜਰਨੈਲ ਢੀਂਡਸਾ, ਧਰਮਪਾਲ ਢੀਂਡਸਾ,ਆਦਿ ਅਤੇ ਵੱਡੀ ਗਿਣਤੀ ਵਿਚ ਅੌਰਤਾਂ ਅਤੇ ਬੱਚੇ ਤੇ ਨੌਜਵਾਨ ਹਾਜ਼ਰ ਸਨ।