ਜਸਵਿੰਦਰ ਕੌਰ ਨੂੰ ਸੇਵਾਮੁਕਤੀ ’ਤੇ ਸ਼ਾਨਦਾਰ ਵਿਦਾਇਗੀ
ਜਸਵਿੰਦਰ ਕੌਰ ਨੂੰ ਸੇਵਾ ਮੁਕਤੀ ਤੇ ਸ਼ਾਨਦਾਰ ਵਿਦਾਇਗੀ
Publish Date: Wed, 31 Dec 2025 04:21 PM (IST)
Updated Date: Wed, 31 Dec 2025 04:23 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਦੇ ਮੀਟਿੰਗ ਹਾਲ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਜਸਵਿੰਦਰ ਕੌਰ ਸੁਪਰਡੰਟ ਗਰੇਡ-1 ਦੀ ਸੇਵਾਮੁਕਤੀ ਤੇ ਸਨਮਾਨ ਸਮਾਗਮ ਅਤੇ ਵਿਦਾਇਗੀ ਸਮਾਗਮ ਬਲਵਿੰਦਰ ਸਿੰਘ ਅੱਤਰੀ, ਸੁਪਰਡੈਂਟ, ਅਮਰਿੰਦਰ ਸਿੰਘ ਸੁਪਰਡੈਂਟ, ਅਨੀਤਾ ਰਾਣੀ ਸੁਪਰਡੈਂਟ, ਮਨਜੀਤ ਕੌਰ ਸੁਪਰਡੈਂਟ, ਸੰਜੀਵ ਕੁਮਾਰ ਸੀਨੀਅਰ ਸਹਾਇਕ, ਜੋਗਿੰਦਰ ਸਿੰਘ ਸੀਨੀਅਰ ਸਹਾਇਕ, ਪ੍ਰਭਜੋਤ ਸਿੰਘ, ਜੂਨੀਅਰ ਸਹਾਇਕ ਦੀ ਅਗਵਾਈ ਵਿਚ ਸੰਪੰਨ ਹੋਇਆ। ਮੁੱਖ ਮਹਿਮਾਨ ਦੇ ਤੌਰ ’ਤੇ ਰਾਹੁਲ ਚਾਬਾ ਡਿਪਟੀ ਕਮਿਸ਼ਨਰ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਅੰਕੂਰ ਮਹਿੰਦ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਸ਼ਿਰਕਤ ਕੀਤੀ ਗਈ। ਡਿਪਟੀ ਕਮਿਸ਼ਨਰ ਰਾਹੁਲ ਚਾਬਾ ਵੱਲੋਂ ਜਸਵਿੰਦਰ ਕੌਰ ਨੂੰ ਸ਼ੁੱਭਇਛਾਵਾਂ ਦਿੰਦੇ ਹੋਏ, ਉਨ੍ਹਾਂ ਦੀ ਆਉਣ ਵਾਲੀ ਜ਼ਿੰਦਗੀ ਲਈ ਕਾਮਨਾ ਕੀਤੀ। ਪੈਨਸ਼ਨਰ ਵੈੱਲਫੇਅਰ ਐਸੋਸ਼ੀਏਸ਼ਨ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਦੇ ਹੋਏ ਆਖਿਆ ਕਿ ਸੇਵਾਮੁਕਤ ਜਸਵਿੰਦਰ ਕੌਰ ਵੱਲੋਂ ਲਗਭਗ 43 ਸਾਲ ਸ਼ਾਨਦਾਰ ਸੇਵਾਵਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਨੇ ਮੁਲਾਜ਼ਮ ਮੰਗਾਂ ਸਬੰਧੀ ਕੀਤੇ ਗਏ ਸੰਘਰਸ਼ਾਂ ਵਿਚ ਮੋਹਰੀ ਰੋਲ ਅਦਾ ਕੀਤਾ ਹੈ। ਇਸ ਮੌਕੇ ਜਸਵਿੰਦਰ ਕੌਰ ਦਾ ਦਮਾਦ ਜਤਿੰਦਰਪਾਲ ਸਿੰਘ ਅਤੇ ਅਵਿੰਦਰ ਸਿੰਘ, ਨੂੰਹ ਅਮਨਦੀਪ ਕੌਰ ਬੇਟੀ ਅਮਨਜੋਤ ਕੌਰ ਅਤੇ ਰਮਨਪ੍ਰੀਤ ਕੌਰ, ਮਾਮਾ ਸੁਖਧੀਰ ਸਿੰਘ, ਗੁਰਤੇਜ ਸਿੰਘ, ਰਿਪਨਜੋਤ ਸਿੰਘ, ਅਕਸ਼ਨਿੰਦਰ ਸਿੰਘ, ਗੁਰਜੀਤ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ।