900 ਪਾਬੰਦੀਸੁਦਾ ਕੈਪਸੂਲ ਬਰਾਮਦ
900 ਪਾਬੰਦੀਸੁਦਾ ਕੈਪਸੂਲ ਬਰਾਮਦ
Publish Date: Sat, 31 Jan 2026 04:30 PM (IST)
Updated Date: Sun, 01 Feb 2026 04:14 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਭਦੌੜ ਦੀ ਪੁਲਿਸ ਨੇ 900 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਗੁਰਜੀਤ ਸਿੰਘ ਉਰਫ ਤਾਰੀ ਪੁੱਤਰ ਕੁਲਦੀਪ ਸਿੰਘ ਵਾਸੀ ਕਲਿਆਣ ਸੁੱਖਾ ਜ਼ਿਲ੍ਹਾ ਬਠਿੰਡਾ ਹਾਲ ਆਬਾਦ ਅਲਕੜਾ ਰੋਡ ਭਦੌੜ, ਦਿਲਪ੍ਰੀਤ ਸਿੰਘ ਉਰਫ ਕਾਲੀ ਪੁੱਤਰ ਜਸਪਾਲ ਸਿੰਘ ਵਾਸੀ ਨੈਣੇਵਾਲ ਜੋ ਕਿ ਭਦੌੜ ਦੇ ਏਰੀਆ ’ਚ ਤੁਰ ਫਿਰਕੇ ਨਸ਼ਾ ਵੇਚਣ ਦਾ ਧੰਦਾ ਕਰਦੇ ਹਨ ਜੋ ਕਿ ਦਾਣਾ ਮੰਡੀ ਭਦੌੜ ਕਿਸੇ ਵਿਅਕਤੀ ਦੀ ਉਡੀਕ ’ਚ ਸਨ। ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਉਕਤ ਵਿਅਕਤੀਆਂ ਨੂੰ ਕਾਬੂ ਕਰਕੇ ਗ੍ਰਿਫ਼ਤਾਰ ਕਰ ਕੇ 900 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਕਰਵਾਏ।