ਗੁਰਦੁਆਰਾ ਸ੍ਰੀ ਲੰਗਰ ਸਾਹਿਬ ’ਚ 350ਵਾਂ ਸ਼ਹੀਦੀ ਦਿਹਾੜਾ ਮਨਾਇਆ
ਗੁਰਦੁਆਰਾ ਸ੍ਰੀ ਲੰਗਰ ਸਾਹਿਬ ਵਿਖੇ 350ਵਾਂ ਸ਼ਹੀਦੀ ਦਿਹਾੜਾ ਮਨਾਇਆ
Publish Date: Wed, 03 Dec 2025 06:36 PM (IST)
Updated Date: Wed, 03 Dec 2025 06:38 PM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ
ਭਵਾਨੀਗੜ੍ਹ : ਸੰਤ ਬਾਬਾ ਗੁਲਾਬ ਸਿੰਘ ਜੀ ਦੀ ਯਾਦ ਵਿਚ ਗੁਰਦੁਆਰਾ ਲੰਗਰ ਸਾਹਿਬ ਪਿੰਡ ਭੱਟੀਵਾਲ ਕਲਾਂ (ਨਹਿਰ ਵਾਲਾ) ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਪਹਿਲੇ ਦਿਨ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ। ਵਿਚਕਾਰਲੇ ਦਿਨ ਖ਼ੂਨਦਾਨ ਕੈਂਪ ਅਤੇ ਦਸਤਾਰ ਮੁਕਾਬਲੇ ਅਤੇ ਅਖੀਰਲੇ ਦਿਨ ਦੀਵਾਨ ਸਜਾਏ ਗਏ। ਸ੍ਰੀ ਅਖੰਡ ਪਾਠ ਦੀ ਸੇਵਾ ਮਨਜੀਤ ਸਿੰਘ ਭੱਟੀਵਾਲ ਕਲਾਂ ਆਸਟ੍ਰੇਲੀਆ ਵੱਲੋਂ ਕੀਤੀ ਗਈ। ਪਿੰਡ ਦੀ ਪੰਚਾਇਤ ਵੱਲੋਂ ਡਾਕਟਰਾਂ ਅਤੇ ਦਸਤਾਰ ਮੁਕਾਬਲੇ ਦੇ ਜੇਤੂ ਬੱਚਿਆਂ ਦਾ ਸਨਮਾਨ ਕੀਤਾ ਗਿਆ। ਬਾਬਾ ਰਵਿੰਦਰ ਸਿੰਘ ਜੋਨੀ ਨਾਨਕਸਰ ਵੱਲੋਂ ਦੀਵਾਨ ਸਜਾਏ ਗਏ, ਜਿਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਬਾਰੇ ਚਾਨਣਾ ਪਾਇਆ ਗਿਆ। ਵੱਡੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਨੇ ਕੀਰਤਨ ਬੜੇ ਹੀ ਭਾਵਨਾ ਨਾਲ ਸੁਣਿਆ। ਦਮਦਮੀ ਟਕਸਾਲ ਵੱਲੋਂ ਅੰਮ੍ਰਿਤ ਸੰਚਾਰ ਕਰਵਾਇਆ ਗਿਆ। ਬਿੱਕਰ ਸਿੰਘ ਬਾਸੀਅਰਖ, ਮੱਖਣ ਸਿੰਘ ਭੱਟੀਵਾਲ ਕਲਾਂ ਅਤੇ ਤਰਸੇਮ ਲਾਲ ਵਲੋਂ ਲੰਗਰਾਂ ਦੀ ਸੇਵਾ ਨਿਭਾਈ ਗਈ। ਗੁਰੂ ਘਰ ਦੇ ਸੇਵਾਦਾਰ ਬਾਬਾ ਗੁਰਮੁੱਖ ਸਿੰਘ, ਸੁਰਜੀਤ ਸਿੰਘ ਖਜ਼ਾਨਚੀ, ਰਾਮਾ ਸਿੰਘ, ਰਣਜੀਤ ਸਿੰਘ, ਜੂਪਾ ਸਿੰਘ, ਬਲਜੀਤ ਸਿੰਘ, ਬਲਕਾਰ ਸਿੰਘ ਪੇਂਟਰ, ਮਲਕੀਤ ਸਿੰਘ ਖਨਾਲ ਕਲਾਂ, ਗੁਰਜੀਤ ਸਿੰਘ ਮੈਂਬਰ, ਗੁਰਮੀਤ ਸਿੰਘ ਮੰਤਰੀ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ ਫੌਜੀ ਅਤੇ ਦੀਨ ਦਿਆਲ ਵੱਲੋਂ ਵੱਧ ਚੜ੍ਹ ਕੇ ਸੇਵਾ ਕੀਤੀ ਗਈ।