ਕੋਠੇ ਲੀਲੋ ’ਚ ਰਾਤ ਦੇ ਹਨੇਰੇ ’ਚ 3 ਲੱਖ ਦੇ ਸਫੈਦੇ ਚੋਰੀ
ਕੋਠੇ ਲੀਲੋ ਵਿਖੇ ਰਾਤ ਦੇ ਹਨੇਰੇ ’ਚ 3 ਲੱਖ ਦੇ ਸਫੈਦੇ ਹੋਏ ਚੋਰੀ
Publish Date: Sat, 22 Nov 2025 06:11 PM (IST)
Updated Date: Sun, 23 Nov 2025 04:08 AM (IST)
ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਪਿੰਡ ਕੋਠੇ ਲੀਲੋ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਇਕ ਕਿਸਾਨ ਦੇ ਖੇਤ ’ਚੋਂ ਤਕਰੀਬਨ 3 ਲੱਖ ਦੀ ਕੀਮਤ ਦੇ ਸਫੈਦੇ ਚੋਰੀ ਕਰ ਲਏ ਗਏ ਹਨ। ਭਰੋਸੇਯੋਗ ਸੂਤਰਾਂ ਨੇ ਦੱਸਿਆ ਗਿਆ ਕਿ ਇਸ ਸਫੈਦੇ ਜਿਨ੍ਹਾਂ ਦਾ ਲਪੇਟ 5 ਫੁੱਟ ਤੋਂ ਉੱਪਰ ਸੀ ਤੇ 12 ਸਫੈਦੇ ਚੋਰੀ ਕਰ ਲਏ ਗਏ ਹਨ, ਜਿਨ੍ਹਾਂ ਦੀ ਕੁੱਲ ਕੀਮਤ 3 ਲੱਖ ਦੇ ਕਰੀਬ ਬਣਦੀ ਹੈ। ਪੀੜ੍ਹਤ ਕਿਸਾਨ ਕੁਲਦੀਪ ਸਿੰਘ ਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਸਫੈਦੇ ਸਾਡੇ ਵੱਲੋਂ 20 ਸਾਲ ਤੋਂ ਖੇਤ ’ਚ ਲਗਾਏ ਹੋਏ ਸਨ, ਜਿਨ੍ਹਾਂ ਨੂੰ ਅਸੀਂ ਸਾਂਭ-ਸੰਭਾਲ ਕਰਕੇ ਵਰਤੋਂ ਯੋਗ ਬਣਾਇਆ ਸੀ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਥਾਣਾ ਸ਼ਹਿਣਾ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਲਦੀ ਚੋਰਾਂ ਨੂੰ ਫੜ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।