ਜ਼ਿਲ੍ਹਾ ਪ੍ਰੀਸ਼ਦ ‘ਆਪ’ ਉਮੀਦਵਾਰ ਸਰਬਜੀਤ ਕੌਰ ਵੱਡੇ ਫਰਕ ਨਾਲ ਜੇਤੂ ਰਹੀ
ਜ਼ਿਲ੍ਹਾ ਪਰਿਸ਼ਦ ਆਪ ਉਮੀਦਵਾਰ ਸਰਬਜੀਤ ਕੌਰ ਵੱਡੇ ਫਰਕ ਨਾਲ ਜੇਤੂ ਰਹੀ
Publish Date: Wed, 17 Dec 2025 05:15 PM (IST)
Updated Date: Wed, 17 Dec 2025 05:18 PM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਆਮ ਆਦਮੀ ਪਾਰਟੀ ਦੀ ਜ਼ੋਨ ਸ਼ੇਰਪੁਰ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬੀਬਾ ਸਰਬਜੀਤ ਕੌਰ ਈਨਾਂ ਬਾਜਵਾ ਆਪਣੀ ਵਿਰੋਧੀ ਉਮੀਦਵਾਰ ਸਿੰਦਰ ਕੌਰ ਤੋਂ ਵੱਡੇ ਫਰਕ ਨਾਲ ਜੇਤੂ ਰਹੀ। ਉਨ੍ਹਾਂ ਸਮੁੱਚੇ ਵੋਟਰਾਂ ਅਤੇ ਸਪੋਰਟਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਆਪਣੇ ਜ਼ੋਨ ਦੇ ਇੱਕ-ਇੱਕ ਵੋਟਰ ਦੇ ਧੰਨਵਾਦੀ ਰਹਿਣਗੇ, ਕਿਉਂਕਿ ਸਾਡੀ ਚੋਣ ਵਿੱਚ 21 ਪਿੰਡਾਂ ਦੇ ਲੋਕਾਂ ਨੇ ਸਾਨੂੰ ਜਿੱਤ ਦਰਜ ਕਰਵਾਉਣ ਤਕ ਪੂਰਨ ਸਾਥ ਦਿੱਤਾ। ਉਨ੍ਹਾਂ ਸਮੂਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਜਿੱਤ ਦੀ ਵਧਾਈ ਦਿੱਤੀ। ਇਸ ਮੌਕੇ ਕਮਲਜੀਤ ਬਾਜਵਾ, ਸੂਬੇਦਾਰ ਸੁਦਾਗਰ ਸਿੰਘ, ਸੰਮਤੀ ਮੈਂਬਰ ਮੁਨਿੰਦਰ ਬਿੱਟਾ, ਸਰਪੰਚ ਸੋਮਾ ਸਿੰਘ, ਸਰਪੰਚ ਰਣਜੀਤ ਸਿੰਘ ਕਾਲਾਬੂਲਾ, ਮੇਲ ਮਾਹਮਦਪੁਰ ਆਦਿ ਹਾਜ਼ਰ ਸਨ।