ਪਾਬੰਦੀਸ਼ੁਦਾ ਗੋਲੀਆਂ ਸਣੇ ਤਿੰਨ ਕਾਬੂ
ਪਾਬੰਦੀ ਸ਼ੁਦਾ ਗੋਲੀਆਂ ਸਣੇ ਤਿੰਨ ਕਾਬੂ
Publish Date: Wed, 21 Jan 2026 05:52 PM (IST)
Updated Date: Wed, 21 Jan 2026 05:54 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੀਐੱਸਪੀ ਤਪਾ ਗੁਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਤਪਾ ਪੁਲਿਸ ਨੇ 112 ਪਾਬੰਦੀਸ਼ੁਦਾ ਗੋਲੀਆਂ ਖੁੱਲ੍ਹੀਆਂ ਸਮੇਤ ਤਿੰਨ ਜਣਿਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸ਼ਰੀਫ ਖਾਨ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਮਨਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿਚ ਮੇਨ ਹਾਈਵੇ ਰੋਡ ਬਠਿੰਡਾ ਬਰਨਾਲਾ ’ਤੇ ਲਿੰਕ ਰੋਡ ’ਤੇ ਪਿੰਡ ਘੁੰਨਸ ਵੱਲ ਜਾ ਰਹੇ ਸੀ, ਤਾਂ ਲਿੰਕ ਰੋਡ ਘੁੰਨਸ ਪਰ ਪੈਂਦੇ ਮੋੜ ਪਾਸ ਬੋਹੜ ਦੇ ਦਰੱਖਤ ਹੇਠ ਤਿੰਨ ਨੌਜਵਾਨ ਇੰਦਰਜੀਤ ਸਿੰਘ ਉਰਫ ਬਾਘ ਪੁੱਤਰ ਬਲਵਿੰਦਰ ਸਿੰਘ ਵਾਸੀ ਮੰਡੀ ਪਾਸਾ ਤਾਜੋਕੇ, ਬਲਵੰਤ ਸਿੰਘ ਉਰਫ ਬੰਬੂ ਪੁੱਤਰ ਕਾਕਾ ਸਿੰਘ ਵਾਸੀ ਘੁੰਨਸ ਰੋਡ ਢਿੱਲਵਾਂ ਅਤੇ ਕਾਲੂ ਸਿੰਘ ਪੁੱਤਰ ਅਸ਼ੋਕ ਵਾਸੀ ਤਪਾ ਬੈਠੇ ਦਿਖਾਈ ਦਿੱਤੇ, ਜੋ ਇੱਕ ਲਿਫਾਫਾ ਦੀ ਫਰੋਲਾ ਫਰਾਲੀ ਕਰ ਰਹੇ ਸੀ। ਜਿੰਨਾ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ 112 ਪਾਬੰਦੀਸ਼ੁਦਾ ਗੋਲੀਆਂ ਖੁੱਲੀਆਂ ਬਰਾਮਦ ਕਰ ਕੇ ਮੌਕੇ ’ਤੇ ਕਾਬੂ ਕੀਤਾ। ਪੁਲਿਸ ਨੇ ਉਕਤ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।